ਡੀ.ਬੀ.ਈ.ਈ. ਵਿਖੇ ਕਿੰਨਰ ਸਮਾਜ ਲਈ ਬੀਤੇ ਕੱਲ੍ਹ ਜਾਗਰੂਕਤਾ ਕੈਂਪ ਆਯੋਜਿਤ

_Smt. Meenakshi Sharma
ਡੀ.ਬੀ.ਈ.ਈ. ਵਿਖੇ ਕਿੰਨਰ ਸਮਾਜ ਲਈ ਬੀਤੇ ਕੱਲ੍ਹ ਜਾਗਰੂਕਤਾ ਕੈਂਪ ਆਯੋਜਿਤ

Sorry, this news is not available in your requested language. Please see here.

ਮੁਖੀ ਮੋਹਿਨੀ ਮਹੰਤ ਅਤੇ ਪਖੀਜਾ ਮੁਗਲਾਮੁਖੀ ਸਮੇਤ ਕਰੀਬ 25 ਪ੍ਰਾਰਥੀਆਂ ਵੱਲੋ ਸ਼ਮੂਲੀਅਤ

ਲੁਧਿਆਣਾ, 10 ਜਨਵਰੀ 2024

ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕਿੰਨਰ ਸਮਾਜ ਲਈ ਤਰੱਕੀ ਦੇ ਰਾਹ ਖੋੋਲਣ ਦੇ ਮੰਤਵ ਨਾਲ ਰੋੋਜ਼ਗਾਰ ਸਹਾਇਤਾ ਦੇ ਤੌੌਰ ‘ਤੇ ਜਿਲ੍ਹਾ ਬਿਊਰੋ ਆਫ ਰੋੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ, ਲੁਧਿਆਣਾ ਵਲੋਂ ਬੀਤੇ ਕੱਲ੍ਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.)  ਲੁਧਿਆਣਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਉਨ੍ਹਾਂ ਦੇ ਮੁਖੀ ਮੋਹਿਨੀ ਮਹੰਤ ਅਤੇ ਪਖੀਜਾ ਮੁਗਲਾਮੁਖੀ ਸਮੇਤ ਕਰੀਬ 25 ਪ੍ਰਾਰਥੀਆਂ ਵੱਲੋੋਂ ਸ਼ਮੂਲੀਅਤ ਕੀਤੀ ਗਈ।

ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋੋਂ ਟਰਾਂਸਜੈਂਡਰ ਕਮਿਊਨਿਟੀ ਨੂੰ ਸਮਾਜ ਵਿੱਚ ਬਰਾਬਰ ਦਾ ਅਧਿਕਾਰ ਦਿਵਾਉਣ ਲਈ, ਇਸ ਦਫਤਰ ਦੇ ਡਿਪਟੀ ਸੀ.ਈ.ੳ., ਪਲੇਸਮੈਂਟ ਅਫਸਰ, ਕਰੀਅਰ ਕਾਊਂਸਲਰ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਨੁਮਾਇੰਦੇ ਵੱਲੋੋਂ ਅਤੇ ਗੰਗਾ ਸੋਸ਼ਲ ਫਾਊਂਡੇਸ਼ਨ (ਐਨ.ਜੀ.ਓ.) ਦੇ ਨੁਮਾਇੰਦੇ ਰੀਨਾ ਕਲਿਆਨ ਵੱਲੋੋਂ ਵੱਖ-ਵੱਖ ਵਿਸ਼ਿਆ ‘ਤੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨੂੰ ਟਰਾਫੀ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਵੀ ਕੀਤਾ ਗਿਆ।

ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਜਾਗਰੂਕਤਾ ਕੈਂਪ ਵਿੱਚ ਹਾਜ਼ਰ ਪ੍ਰਾਰਥੀਆਂ ਨੂੰ ਵੱਖ-ਵੱਖ ਸਕਿੱਲ ਕੋੋਰਸਾਂ (ਜੋ ਕਿ ਪੀ.ਐਸ.ਡੀ.ਐਮ. ਵੱਲੋੋਂ ਮੁੱਫਤ ਕਰਵਾਏ ਜਾਂਦੇ ਹਨ) ਸਬੰਧੀ ਮੌੌਕੇ ‘ਤੇ ਜਾਣਕਾਰੀ ਦਿੱਤੀ ਗਈ।

ਪਲੇਸਮੈਂਟ ਅਫਸਰ ਵੱਲੋੋਂ ਸਰਕਾਰ ਵੱਲੋੋਂ ਪ੍ਰਕਾਸ਼ਿਤ ਕੀਤੀਆ ਜਾ ਰਹੀਆਂ ਸਰਕਾਰੀ ਅਤੇ ਪ੍ਰਾਈਵੇਟ ਅਸਾਮੀਆਂ ਸਬੰਧੀ ਮੁਕੰਮਲ ਜਾਣਕਾਰੀ ਅਤੇ ਆਤਮ ਨਿਰਭਰ ਹੋਣ ਲਈ ਸਵੈ-ਰੋੋਜ਼ਗਾਰ ਅਪਣਾਉਣ ਬਾਰੇ ਅਤੇ ਸਰਕਾਰ ਵੱਲੋੋਂ ਦਿੱਤੇ ਜਾ ਰਹੇ ਕਰਜ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਵੱਧ ਤੋੋਂ ਵੱਧ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਭਵਿੱਖ ਵਿੱਚ ਉਹ ਵੀ ਆਮ ਇਨਸਾਨਾ ਵਾਂਗ ਹਰ ਖੇਤਰ ਵਿੱਚ ਨੌੌਕਰੀ ਕਰ ਸਕਣ ਅਤੇ ਆਪਣਾ ਭਵਿੱਖ ਵਧੀਆ ਬਣਾ ਸਕਣ ।

Spread the love