ਥੈਲਾਸੀਮੀਆ ਮਰੀਜਾ ਨੂੰ ਸਿਵਲ ਹਸਪਤਾਲ ਵਿਖੇ ਮਿਲ ਰਹੀ ਹੈ ਮੁਫ਼ਤ ਸੁਵਿਧਾ

_Nodal Officer Dr. Rinku Chawla
ਥੈਲਾਸੀਮੀਆ ਮਰੀਜਾ ਨੂੰ ਸਿਵਲ ਹਸਪਤਾਲ ਵਿਖੇ ਮਿਲ ਰਹੀ ਹੈ ਮੁਫ਼ਤ ਸੁਵਿਧਾ

Sorry, this news is not available in your requested language. Please see here.

ਸਿਵਲ ਸਰਜਨ ਨੇ ਹਸਪਤਾਲ ਦਾ ਕੀਤਾ ਦੌਰਾ ਕਰ ਜਾਣਿਆਂ ਲੋਕਾਂ ਦਾ ਹਾਲ

ਫਾਜ਼ਿਲਕਾ 2 ਜਨਵਰੀ 2024

ਸਿਵਲ ਹਸਪਤਾਲ ਵਿਚ ਥੈਲਾਸੇਮੀਆ ਮਰੀਜਾ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਮਿਲ ਰਹੀ ਹੈ ਅਤੇ ਲੋਕਾਂ ਨੂੰ ਸਰਕਾਰ ਦੀਆ ਸਕੀਮਾਂ ਦੇਣ ਲਈ ਸਿਹਤ ਵਿਭਾਗ ਕੋਸ਼ਿਸ਼ ਕਰ ਰਿਹਾ ਹੈ। ਇਸ ਬਾਰੇ ਸਿਵਲ ਸਰਜਨ ਨੇ ਹਸਪਤਾਲ ਦੇ ਥੈਲਾਸੀਮੀਆ ਵਾਰਡ ਦਾ ਦੌਰਾ ਕੀਤਾ ਅਤੇ ਦਾਖਿਲ ਮਰੀਜਾ ਨਾਲ ਗੱਲਬਾਤ ਕੀਤੀ । ਇਸ ਦੇ ਨਾਲ ਸਿਹਤ ਸਹੂਲਤਾਂ ਵਿਚ ਸੁਧਾਰ ਲਈ ਐਸ ਐਮ ਓ ਅਤੇ ਨੋਡਲ ਅਫ਼ਸਰ ਨੂੰ  ਸਖ਼ਤ ਹਦਾਇਤਾ ਜਾਰੀ ਕਰਦਿਆਂ ਕਿਹਾ ਕਿ ਭਵਿੱਖ ਵਿਚ ਥੈਲਾਸੀਮੀਆ ਵਾਰਡ ਵਿਚ ਮਰੀਜਾ ਨੂੰ  ਕੋਈ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਇਹ ਵੀ ਸੁਨਿਸ਼ਚਿਤ  ਕੀਤਾ ਜਾਵੇ ਕਿ ਲੋਕਾਂ ਨੂੰ ਸਰਕਾਰ ਵਲੋ ਮਿਲ ਰਹੀ ਹਰ ਸਹੂਲਤ ਦਾ ਲਾਭ ਮਿਲੇ।

ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਹਸਪਤਾਲ ਦੇ ਕਾਰਜਕਾਰੀ ਐਸ ਐਮ ਓ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਇਸ ਵਿੱਚ ਵਿਭਾਗ ਵਲੋ ਹਰ ਦਸ ਜਾਂ ਪੰਦਰਾਂ ਦਿਨਾਂ ਬਾਅਦ ਹਸਪਤਾਲ ਖੁਨ ਚੜਾਉਣਾ ਦੀ ਸੁਵਿਧਾ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਇਸ ਸੰਬਧੀ ਹਸਪਤਾਲ ਵਿਚ ਅਲਗ ਤੋਂ ਵਾਰਡ ਬਣਾਇਆ ਹੋਇਆ ਹੈ ਜਿਸ ਵਿਚ ਅਲਗ ਤੋਂ ਸਟਾਫ ਦੀ ਡਿਊਟੀ ਲਗਾਈ ਹੋਈ ਹੈ ਜਿਸ ਵਿਚ ਹਸਪਤਾਲ ਵਿਚ ਸਟਾਫ ਦੀ ਘਾਟ ਹੋਣ ਕਾਰਨ ਫੀਲਡ ਤੋਂ ਸਟਾਫ ਦੀ ਡਿਊਟੀ ਥੈਲਾਸੀਮੀਆ ਵਾਰਡ ਵਿਚ ਲਗਾ ਕੇ ਕੰਮ ਚਲਾਇਆ ਜਾ ਰਿਹਾ ਹੈ।

ਨੋਡਲ ਅਫਸਰ ਡਾਕਟਰ ਰਿੰਕੂ ਚਾਵਲਾ ਨੇ ਦੱਸਿਆ ਕਿ ਫਾਜ਼ਿਲਕਾ ਵਿੱਚ ਕੁਲ 33 ਮਰੀਜ਼ ਥੈਲਾਸੀਮੀਆ ਦੇ ਹਨ ਜਿਨਾ ਨੂੰ ਜਨਵਰੀ 2023 ਤੋਂ ਦਸੰਬਰ 2023 ਤੱਕ 445 ਵਾਰ ਥੈਲਾਸੀਮੀਆ ਵਾਰਡ ਵਿਚ ਦਾਖਲ ਕਰ ਕੇ ਮੁਫ਼ਤ ਖੂਨ ਚੜ੍ਹਾਇਆ ਗਿਆ । ਉਹਨਾਂ ਦੱਸਿਆ ਕਿ ਅੱਜ ਦੇ ਸਮਾਜ ਵਿਚ ਇਸ ਬਿਮਾਰੀ ਸਬੰਧੀ ਜਾਗਰੂਕਤਾ ਬਹੁਤ ਹੀ ਕਮੀ  ਹੈ। ਥੈਲਾਸੀਮੀਕ ਮੇਜਰ ਦਾ ਇੱਕੋ ਇਕ ਇਲਾਜ ਹੈ “ ਬੋਨ ਮੈਰੋ ਟਰਾਂਸਪਲਾਂਟੇਸ਼ਨ । ਜਿਸ ਦੀ ਲਾਗਤ ਬਹੁਤ ਜਿਆਦਾ ਹੂੰਦੀ ਹੈ।ਸਭ ਤੋਂ ਜਰੂਰੀ ਤੁਹਾਡਾ ਬੋਨ ਮੈਰੋ ਮਿਲਣਾ  ਹੂੰਦਾ ਹੈ। ਜੋ ਕਿ ਆਮ ਤੌਰ ਤੇ ਬਹੁਤ ਘੱਟ ਮਿਲਦਾ ਹੈ।

ਥੈਲੇਸੇਮੀਆ ਆਮ ਸ਼ਰੀਰ ਵਿਚ ਘੱਟ ਹੀਮੋਗਲਿਬਨ ਤੇ ਘੱਟ ਲਾਲ ਕੋਸ਼ਿਕਾਵਾਂ ਦੀ ਵਿਸ਼ੇਸ਼ਤਾਵਾਂ ਜੋ ਜਮਾਂਦਰੂ ਰੂਪ ਵਿਚ ਮਿਲਿਆ ਖੂਨ ਦਾ ਵਹਾਅ ਹੈ ਜਿਸ ਨੂੰ ਥੈਲੇਸੇਮਿਆ ਕਿਹਾ ਜਾਂਦਾ ਹੈ । ਇਹ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ। ਇਸ ਬਿਮਾਰੀ ਤੋਂ ਪੀੜਤ ਬੱਚਿਆਂ ਵਿਚ ਖੂਨ ਬਣਨ ਦੀ ਕੁਦਰਤੀ ਪ੍ਰਕਿਰਿਆ ਬਹੁਤ ਘੱਟ ਜਾਂਦੀ ਹੈ , ਸਰੀਰ ਵਿਚ ਖੂਨ ਦੀ ਕਮੀ ਕਾਰਨ ਕਮਜੋਰੀ ਤੇ ਹੋਰ ਬਿਮਾਰੀਆ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਤੇ ਰੋਗੀ ਨੂੰ ਵਾਰ ਵਾਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ ।

 ਥੈਲੇਸੇਮੀਆ ਇਸ ਰੋਗ ਕਾਰਨ ਰੋਗੀ ਵਿਚ ਖੂਨ ਨਹੀਂ ਬਣਦਾ। ਇਸ ਵਿਚ ਹਰ 10 ਜਾਂ 15 ਦਿਨ ਬਾਅਦ ਰੋਗੀ ਨੂੰ ਖੂਨ ਚੜਾਉਣਾ ਪੈਂਦਾ ਹੈ।  ਜਿਸ ਲਈ ਹਸਪਤਾਲ ਵਿਚ ਮੁਫ਼ਤ ਇਲਾਜ ਦੀ ਸੁਵਿਧਾ ਮਿਲ ਰਹੀ ਹੈ।  ਸਰਕਾਰ ਵੱਲੋਂ ਵੀ ਇਸ ਬਿਮਾਰੀ ਦੇ ਇਲਾਜ ਲਈ ਸਕੀਮ ਹੈ ਜਿਸ ਵਿਚ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਨੂੰ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ ਤੇ ਮੁਫਤ ਇਲਾਜ ਲਈ ਪੀ.ਜੀ.ਆਈ. ਚੰਡੀਗੜ ਤੇ ਪੰਜਾਬ ਰਾਜ ਦੀਆਂ ਪੰਜ ਥੈਲਾਸੀਮੀਕ ਸੋਸਾਇਟੀਆਂ (ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ,  ਦਇਆਨੰਦ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਜਲੰਧਰ) ਵਿਖੇ ਮਾਤਾ ਪਿਤਾ ਦੀ ਸਹੂਲਤ ਮੁਤਾਬਿਕ ਭੇਜਿਆ ਜਾਂਦਾ ਹੈ।

ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਨਵਜਾਤ ਬੱਚੇ (0 ਤੋਂ 6 ਹਫਤੇ), ਆਂਗਣਵਾੜੀ ਸੈਂਟਰਾਂ ‘ਚ ਦਰਜ ਬੱਚੇ (6 ਹਫਤੇ ਤੋਂ 6 ਸਾਲ),ਪੰਜਾਬ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜਦੇ ਪਹਿਲੀ ਤੋਂ ਬਾਰਵੀਂ ਕਲਾਸ ( 6 ਤੋਂ 18 ਸਾਲ )  ਤਕ ਦੇ ਬੱਚੇ ਮੁਫਤ ਇਲਾਜ ਹੁੰਦੇ ਹਨ।  ਥੈਲਾਸੀਮੀਆ ਦੀ ਬਿਮਾਰੀ ਤੋਂ ਪੀੜਤ ਜੋ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਪੀ.ਜੀ.ਆਈ. ਚੰਡੀਗੜ ਜਾਂ ਹੋਰ ਥੈਲਾਸੀਮੀਕ ਸੋਸਾਇਟੀਆਂ ਵਿੱਚੋਂ ਪਹਿਲਾਂ ਹੀ ਇਲਾਜ ਕਰਵਾ ਰਹੇ ਹਨ ਉਹ ਵੀ ਇਸ ਸਕੀਮ ਅਧੀਨ ਮੁਫਤ ਇਲਾਜ ਹਨ।

Spread the love