ਦੋਹਾਂ ਸਾਈਡ ਦੀਆਂ ਦੁਕਾਨਾਂ ਹਫਤੇ ਦੇ ਪੰਜੇ ਦਿਨ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੀਆਂ-ਸੋਨੀ

Sorry, this news is not available in your requested language. Please see here.

ਬਾਕੀ ਪਾਬੰਦੀਆਂ 10 ਜੂਨ ਤੱਕ ਰਹਿਣਗੀਆਂ ਜਾਰੀ -ਡਿਪਟੀ ਕਮਿਸ਼ਨਰ
ਅੰਮ੍ਰਿਤਸਰ 28 ਮਈ 2021  ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ ਦੀਆਂ ਸਾਰੀਆਂ ਦੁਕਾਨਾਂ ਸੋਮਵਾਰ ਤੋ ਸ਼ੁਕਰਵਾਰ ਤੱਕ ਸਵੇਰੇ 9 ਤੋ 5 ਵਜੇ ਤੱਕ ਖੁਲਣਗੀਆਂ ਅਤੇ ਬਾਕੀ ਪਾਬੰਦੀਆਂ ਉਸ ਤਰ੍ਹਾਂ ਹੀ 10 ਜੂਨ ਤੱਕ ਲਾਗੂ ਰਹਿਣਗੀਆਂ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ੍ਰੀ ਓਮ ਪ੍ਰਕਾਸ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਸਰਕਟ ਹਾਊਸ ਵਿਖੇ ਵਪਾਰੀਆਂ ਨਾਲ ਮੀਟਿੰਗ ਕਰਨ ਪਿਛੋ ਕੀਤਾ।
ਸ਼੍ਰੀ ਸੋਨੀ ਨੇ ਕਿਹਾ ਕਿ ਕਰੋਨਾਂ ਦੇ ਵੱਧਦੇ ਕੇਸਾਂ ਕਰਕੇ ਪਹਿਲਾਂ ਇਕ ਦਿਨ ਸੱਜੇ ਅਤੇ ਦੂਜੇ ਦਿਨ ਖੱਬੇ ਪਾਸੇ ਦੀਆਂ ਦੁਕਾਨਾਂ ਖੁਲਦੀਆਂ ਸਨ,ਪਰੰਤੂ ਹੁਣ ਕਰੋਨਾ ਦੇ ਕੇਸਾਂ ਵਿਚ ਕਮੀ ਆਉਣ ਕਰਕੇ ਸੋਮਵਾਰ ਤੋ ਸ਼ੁਕਰਵਾਰ ਤੱਕ ਦੋਹਾ ਪਾਸੇ ਦੀਆਂ ਦੁਕਾਨਾਂ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਖੋਲਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਲਾਕਡਾਊਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਹੀ ਜਿਮ, ਸਪਾ ਸੈਂਟਰ, ਕੋਚਿੰਗ ਸੈਂਟਰ, ਹੋਟਲ/ਰੈਸਟੋਰੈਂਟ ਆਦਿ ਬੰਦ ਰਹਿਣਗੇ। ਸ੍ਰੀ ਸੋਨੀ ਨੇ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਅੰਦਰ ਉਸੇ ਹੀ ਗਾਹਕ ਨੂੰ ਦਾਖਲ ਹੋਣ ਦੇਣ ਜਿਸ ਨੇ ਮਾਸਕ ਪਾਇਆ ਹੋਵੇ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਦੁਕਾਨਦਾਰ ਨੇ ਵੀ ਮਾਸਕ ਪਾਇਆ ਹੋਇਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਦੁਕਾਨਾਂ ਤੇ ਭੀੜ ਇਕੱਠੀ ਨਾ ਹੋਣ ਦੇਈਏ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰੀਏ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੀਏ।
ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਹਮੇਸ਼ਾ ਹੀ ਵਾਪਰੀਆਂ ਦੇ ਨਾਲ ਖੜ੍ਹੀ ਹੈ ਪ੍ਰੰਤੂ ਕਰੋਨਾ ਦੇ ਵੱਧਦੇ ਕੇਸਾਂ ਕਰਕੇ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲਾਕਡਾਊਨ ਨੂੰ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਤੀਜੀ ਲਹਿਰ ਸਬੰਧੀ ਦਿੱਤੇ ਗਏ ਖਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਸ ਲਹਿਰ ਨਾਲ ਨਿਪਟਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਵਿਸ਼ੇਸ਼ ਵਾਰਡ ਵੀ ਸਥਾਪਤ ਕੀਤੇ ਗਏ ਹਨ। ਸ੍ਰੀ ਸੋਨੀ ਨੇ ਵਪਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣਾ ਕਰੋਨਾ ਦਾ ਟੈਸਟ ਜਰੂਰ ਕਰਵਾਉਣ ਅਤੇ ਆਉਣ ਵਾਲੇ ਗਾਹਕਾਂ ਨੂੰ ਟੈਸਟ ਕਰਵਾਉਣ ਸਬੰਧੀ ਵੀ ਪ੍ਰੇਰਿਤ ਕਰਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਰੋਟੇਸ਼ਨ ਪਾਲਿਸੀ ਵਿੱਚ ਬਦਲਾਅ ਕਰਦੇ ਹੋਏ ਹੁਣ ਦੋਨੋਂ ਸਾਈਡਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁਲੀਆਂ ਰਹਿਣਗੀਆਂ ਅਤੇ ਬਾਕੀ ਪਾਬੰਦੀਆਂ ਪਹਿਲਾਂ ਦੀ ਤਰ੍ਹਾਂ 10 ਜੂਨ ਤੱਕ ਜਾਰੀ ਰਹਿਣਗੀਆਂ। ਇਸ ਮੌਕ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸ਼ਾਮ 5 ਵਜੇ ਤੋਂ ਬਾਅਦ ਖੁੱਲਣ ਵਾਲੀਆਂ ਦੁਕਾਨਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਅਣਗਹਿਲੀ ਕੀਤੀ ਤਾਂ ਮੁਸ਼ਕਲ ਵੱਧ ਸਕਦੀ ਹੈ ਇਸ ਲਈ ਦੁਕਾਨਦਾਰ ਨੂੰ ਚਾਹੀਦਾ ਹੈ ਕਿ ਮਾਸਕ ਦੀ ਵਰਤੋਂ ਦੇ ਨਾਲ ਨਾਲ ਆਪਣੀ ਦੁਕਾਨਾਂ ਵਿੱਚ ਭੀੜ ਇਕੱਠੀ ਨਾ ਕਰਨ।

Spread the love