ਦੋ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਚਲਾ ਰਹੀ ਹੈ ਇੱਕ ਮੁੱਖ ਅਧਿਆਪਕਾ

Sorry, this news is not available in your requested language. Please see here.

ਪਟਿਆਲਾ 16 ਅਪ੍ਰੈਲ:
ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖਲਾ ਵਧਾਉਣ ਲਈ ਚਲਾਈ ਮੁਹਿੰਮ ਤਹਿਤ ਮੁੱਖ ਅਧਿਆਪਕਾ ਪਰਮਜੀਤ ਕੌਰ ਦੋ ਹਾਈ ਸਕੂਲਾਂ ਅਗੌਲ ਤੇ ਨਮਾਦਾ ਦੀ ਦਾਖਲਾ ਮੁਹਿੰਮ ਦੀ ਅਗਵਾਈ ਕਰ ਰਹੀ ਹੈ। ਸ੍ਰੀਮਤੀ ਪਰਮਜੀਤ ਕੌਰ ਵੱਲੋਂ ਉਕਤ ਦੋਨਾਂ ਸਰਕਾਰੀ ਹਾਈ ਸਕੂਲਾਂ ਦਾ ਜਿੱਥੇ ਢਾਂਚਾਗਤ ਪੱਖੋਂ ਵਿਕਾਸ ਕੀਤਾ ਜਾ ਰਿਹਾ ਹੈ ਉੱਥੇ ਉਹ ਵਿੱਦਿਅਕ ਗੁਣਵੱਤਾ ਲਿਆਉਣ ਲਈ ਵੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਪਿੰਡ ਨਮਾਦਾ ਅਤੇ ਆਲੇ-ਦੁਆਲੇ ਦੇ ਪਿੰਡਾਂ ‘ਚ ਉਨ੍ਹਾਂ ਵੱਲੋਂ ਆਪਣੇ ਸਟਾਫ ਦੀ ਮੱਦਦ ਨਾਲ ਦਾਖਲਾ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਤਹਿਤ ਪਿੰਡ ਨਮਾਦਾ ਵਿਖੇ ਕੀਤੇ ਗਏ ਸਮਾਗਮ ਦੌਰਾਨ ਜਗਤਾਰ ਸ਼ਰਮਾ, ਮਲਕੀਤ ਸਿੰਘ ਸਰਪੰਚ, ਕੇਵਲ ਸਿੰਘ ਗਰੇਵਾਲ ਗੁਰੂ ਗੋਬਿੰਦ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ,ਐਸ.ਐਮ.ਸੀ. ਪ੍ਰਧਾਨ ਨਰਦੀਪ ਕੌਰ, ਪ੍ਰਿਤਪਾਲ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਜਸਵੀਰ ਸਿੰਘ ਗਰੇਵਾਲ, ਪਰਮਜੀਤ ਸਿੰਘ ਗਰੇਵਾਲ, ਬਲਵੀਰ ਸਿੰਘ, ਮਲਕੀਤ ਸਿੰਘ, ਸਮਸ਼ੇਰ ਸਿੰਘ, ਗੁਰਧਿਆਨ ਸਿੰਘ, ਗੁਰਚਰਨ ਸਿੰਘ, ਜਗਦੇਵ ਸਿੰਘ, ਮਨਿੰਦਰ ਸਿੰਘ, ਹਰਮਨ ਭੰਗੂ, ਚੰਦਨ ਮੋਦਗਿੱਲ ਹੁਸਨ ਸਿੰਘ ਤੇ ਕਰਨਦੀਪ ਸਿੰਘ, ਸਕੂਲ ਸਟਾਫ ‘ਚੋਂ ਸੁਖਮਿੰਦਰ ਕੌਰ, ਮਨਜੀਤ ਸਿੰਘ, ਪਰਵਿੰਦਰ ਸਿੰਘ, ਹਰਬੰਸ ਸਿੰਘ, ਭੂਸ਼ਨ ਕੁਮਾਰ, ਤੇਜਿੰਦਰ ਸਿੰਘ, ਬਲਜਿੰਦਰ ਕੌਰ, ਜਤਿੰਦਰਦੀਪ ਕੌਰ ਤੇ ਨਿਧੀ ਸ਼ਰਮਾ ਨੇ ਵੱਡੀ ਗਿਣਤੀ ‘ਚ ਹਾਜ਼ਰ ਮਾਪਿਆਂ ਸਮੇਤ ਸ਼ਮੂਲੀਅਤ ਕੀਤੀ।
ਇਸ ਮੌਕੇ ਮਾਨਵ ਮੰਚ ਪਟਿਆਲਾ ਦੀ ਟੀਮ ਵੱਲੋਂ ਡਾ. ਸੁਖਦਰਸ਼ਨ ਸਿੰਘ ਚਹਿਲ ਦੁਆਰਾ ਲਿਖੇ ਤੇ ਨਿਰਦੇਸ਼ਤ ਕੀਤੇ ਨੁੱਕੜ ਨਾਟਕ ‘ਤੀਹਰੀ ਖੁਸ਼ੀ’ ਰਾਹੀਂ ਸਰਕਾਰੀ ਸਕੂਲਾਂ ਦੀਆਂ ਖੂਬੀਆਂ ਤੇ ਸਹੂਲਤਾਂ ਦੀ ਦਰਸਾਈਆਂ। ਨਾਟਕ ਮੰਡਲੀ ਨੂੰ ਪਿੰਡ ਵਾਸੀਆਂ ਤੇ ਸਕੂਲ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਅਗੌਲ, ਗਦਈਆ, ਖੋਖ, ਕੋਟਲੀ ਤੇ ਸਹੌਲੀ ਵਿਖੇ ਦਾਖਲਾ ਮੁਹਿੰਮ ਤਹਿਤ ਸਮਾਗਮ ਕੀਤੇ ਹਨ। ਜਿੰਨ੍ਹਾਂ ‘ਚ ਮੋਹਤਬਰ ਸ਼ਖਸ਼ੀਅਤਾਂ ਨਰਿੰਦਰ ਸਿੰਘ, ਤੀਰਥ ਸਿੰਘ, ਗੁਰਮੀਤ ਸਿੰਘ, ਸਵਦੇਸ਼ ਕੌਰ, ਸਕੂਲ ਅਧਿਆਪਕ ਤੇਜਿੰਦਰ ਸਿੰਘ, ਚਰਨਜੀਤ ਸਿੰਘ, ਕ੍ਰਿਸ਼ਨ ਲਾਲ, ਗੌਰਵ ਜਿੰਦਲ ਵਿਕਰਮ ਕਥੂਰੀਆ, ਧੀਰਜ, ਲੁਕੇਸ਼, ਮਨਜੀਤ ਕੌਰ, ਰਵਿੰਦਰ ਕੌਰ, ਨਰਪਿੰਦਰ ਕੌਰ, ਦਲਜੀਤ ਕੌਰ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ। ਮੁੱਖ ਅਧਿਆਪਕਾ ਪਰਮਜੀਤ ਕੌਰ ਨੇ ਦੱਸਿਆ ਕਿ ਦੋਨਾਂ ਪਿੰਡਾਂ ਦੀਆਂ ਮੋਹਤਬਰ ਸ਼ਖਸ਼ੀਅਤਾਂ ਦੀ ਰਹਿਨੁਮਾਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਸਕੂਲਾਂ ਦੇ ਵਿਕਾਸ ਲਈ ਹਰ ਸੰਭਵ ਕੀਤੀ ਹੈ, ਜਿਸ ਕਾਰਨ ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਹੈ।
ਤਸਵੀਰ:- ਮੁੱਖ ਅਧਿਆਪਕਾ ਪਰਮਜੀਤ ਕੌਰ

Spread the love