ਨਵਾਂਸ਼ਹਿਰ, 19 ਜੂਨ 2021
ਕੁਝ ਦਿਨਾਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਕਾਰਨ ਵਾਰਡ ਨੰਬਰ 11 ਦੇ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਪਿ੍ਰਥੀ ਚੰਦ ਅਤੇ ਹੇਮੰਤ ਚੋਪੜਾ ਵੱਲੋਂ ਇਹ ਸਮੱਸਿਆ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਦੇ ਧਿਆਨ ਵਿਚ ਲਿਆਂਦੀ ਗਈ, ਜਿਸ ’ਤੇ ਪ੍ਰਧਾਨ ਸਚਿਨ ਦੀਵਾਨ ਨੇ ਅੱਜ ਖ਼ੁਦ ਮੌਕੇ ’ਤੇ ਜਾ ਕੇ ਸੀਵਰੇਜ ਰਿਪੇਅਰ ਦਾ ਕੰਮ ਕਰਵਾਇਆ। ਇਸ ਮੌਕੇ ਉਨਾਂ ਦੱਸਿਆ ਕਿ ਇਸ ਬੰਦ ਸੀਵਰੇਜ ਕਾਰਨ ਇਸ ਨਾਲ ਜੁੜੇ ਹੋਰਨਾਂ ਵਾਰਡਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜੋ ਕਿ ਹੁਣ ਹੱਲ ਹੋ ਗਈ ਹੈ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਇਲਾਕਾ ਨਿਵਾਸੀਆਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੂਰਜ ਖੋਸਲਾ, ਵਿੱਕੀ ਗਿੱਲ, ਸਖੀ ਚੰਦਰ, ਬਲਬੀਰ, ਅਭੈ ਵਰਮਾ ਅਤੇ ਇਲਾਕਾ ਵਾਸੀ ਹਾਜ਼ਰ ਸਨ।
ਵਾਰਡ ਨੰਬਰ 11 ਵਿਖੇ ਸੀਵਰੇਜ ਰਿਪੇਅਰ ਦਾ ਕੰਮ ਕਰਵਾਉਂਦੇ ਹੋਏ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਅਤੇ ਹੋਰ।