ਨਵੇ ਦਾਖਲਿਆਂ ਵਿੱਚ 25 ਫੀਸਦੀ ਵਾਧਾ ਕਰਨ ਵਾਲੇ ਸਕੂਲ ਮੁੱਖੀਆਂ ਨੂੰ ਕੀਤਾ ਗਿਆ ਸਨਮਾਨਿਤ

Sorry, this news is not available in your requested language. Please see here.

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੌੜਿਆਵਾਲੀ 81ਫੀਸਦੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੜ੍ਹੀਆ 91 ਫੀਸਦੀ ਵਾਧਾ ਕਰਕੇ ਸਕੂਲ ਮੁੱਖੀਆ ਨੇ ਸਿਰਜਿਆ ਨਵਾਂ ਇਤਿਹਾਸ
ਫ਼ਾਜ਼ਿਲਕਾ 5 ਜੁਲਾਈ 2021
ਮੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਈਚ ਵੰਨ ਬਰਿੰਗ ਵੰਨ ਮੁਹਿੰਮ ਨੂੰ ਬੜਾਵਾ ਦਿੰਦਿਆਂ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦੀ ਵੱਧ ਦਾਖਲਾ ਕਰਨ ਵਾਲੇ ਸਕੂਲ ਮੁੱਖੀ ਅਤੇ ਸਮੂਹ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਡਾ. ਤ੍ਰਿਲੋਚਨ ਸਿੰਘ ਸਿੱਧੂ, ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ,ਉੱਪ ਜਿਲ੍ਹਾ ਅਫਸਰ ਸਕੈਂਡਰੀ ਬ੍ਰਿਜ ਮੋਹਨ ਸਿੰਘ ਬੇਦੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਸਾਝੇ ਤੌਰ ਤੇ ਪ੍ਰਸ਼ੰਸ਼ਾ ਪੱਤਰ ਅਤੇ ਟਰਾਫੀਆ ਦੇ ਕੇ ਸਨਮਾਨਿਤ ਕੀਤਾ ਗਿਆ ।
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੌੜਿਆਵਾਲੀ ਦੇ ਪ੍ਰਿੰਸੀਪਲ ਰਜੀਵ ਮੱਕੜ ਨੇ ਨਵੇਂ ਦਾਖਲਿਆ ਵਿੱਚ 81 ਫੀਸਦੀ ਵਾਧਾ ਕੀਤਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੜ੍ਹੀਆ ਦੇ ਇੰਚਾਰਜ ਮੈਡਮ ਲਾਜਵੰਤੀ ਨੇ ਨਵੇਂ ਦਾਖਲਿਆਂ ਵਿਚ 91ਫੀਸਦੀ ਵਾਧਾ ਕਰਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਸਰਕਾਰੀ ਸਰਕਾਰੀ ਹਾਈ ਸਕੂਲ ਅੱਚਾੜਿਕੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗਿੱਦੜਾਵਲੀ, ਸਰਕਾਰੀ ਹਾਈ ਸਕੂਲ ਰਾਜਪੁਰਾ, ਸਰਕਾਰੀ ਮਿਡਲ ਸਕੂਲ ਢਾਣੀ ਕਰਨੈਲ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਲ ਕੇ ਹਾਸਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਵਾਲਾ,ਸਰਕਾਰੀ ਮਾਡਲ ਹਾਈ ਸਕੂਲ ਅਬੋਹਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆਂ, ਸਰਕਾਰੀ ਮਿਡਲ ਸਕੂਲ ਪੰਨੀਵਾਲਾ ਮਾਹਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ ਮੀਰਾ ਸਾਂਗਲਾ,ਸਰਕਾਰੀ ਮਿਡਲ ਸਕੂਲ ਕੋਇਲ ਖੇੜਾ, ਰੱਤਾ ਖੇੜਾ, ਬੂਰਵਾਲਾ,ਤੰਬੂਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਹਰੀਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਖੈਰਪੁਰ, ਸਰਕਾਰੀ ਪ੍ਰਾਇਮਰੀ ਸਕੂਲ ਲੱਖੋਵਾਲੀ, ਢਾਣੀ , ਸਕੂਲ ਨੰ 3 ,ਸਕੂਲ ਨੰ 2 ਫਾਜਿਲਕਾ ,ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸੈਦੋਕੇ, ਸਰਕਾਰੀ ਪ੍ਰਾਇਮਰੀ ਸਕੂਲ ਬੇਸਿਕ ਅਬੋਹਰ, ਸਰਕਾਰੀ ਪ੍ਰਾਇਮਰੀ ਸਕੂਲ ਵਹਾਬ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਾਰਡ ਨੰ 15,ਸਰਕਾਰੀ ਪ੍ਰਾਇਮਰੀ ਸਕੂਲ ਆਲਮਕੇ, ਸਰਕਾਰੀ ਪ੍ਰਾਇਮਰੀ ਸਕੂਲ ਜਮਾਲਗੜ੍ਹ,ਸਰਕਾਰੀ ਪ੍ਰਾਇਮਰੀ ਸਕੂਲ ਚੱਕ ਪੰਜਕੋਸੀ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਮਹਿਰਾਣਾ ਦੇ ਸਕੂਲ ਮੁਖੀਆਂ ਨੂੰ ਨਵੇ ਦਾਖਲਿਆਂ ਵਿੱਚ 25 ਫੀਸਦੀ ਵਾਧਾ ਕਰਨ ਤੇ ਸਨਮਾਨਿਤ ਕਰਦਿਆਂ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੱਤੀਆ ਗਈਆ।
ਡਾ. ਸਿੱਧੂ ਅਤੇ ਡਾ. ਬੱਲ ਵੱਲੋ ਇਹਨਾਂ ਦੁਆਰਾ ਕੀਤੇ ਗਏ ਕੰਮ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿਚ ਵੀ ਇਸ ਤਰ੍ਹਾਂ ਹੀ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕੀ ਆਪ ਸਭ ਆਪਣੇ ਦੂਸਰੇ ਸਾਥੀਆ ਲਈ ਪ੍ਰੇਰਨਾ ਸਰੋਤ ਹੋ, ਆਪ ਦੇ ਕੀਤੇ ਕੰਮਾਂ ਤੇ ਵਿਭਾਗ ਨੂੰ ਮਾਣ ਹੈ। ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਖਲਿਆਂ ਨੂੰ ਬੜਾਵਾ ਦੇਣ ਲਈ ਜਿਲ੍ਹੇ ਦੇ ਸਮੂਹ ਪ੍ਰਿਸੀਪਲ,ਸਕੂਲ ਮੁੱਖੀ, ਬੀਪੀਈਓਜ, ਬੀਐਨਓ ,ਸੀਐਚਟੀਜ ਅਤੇ ਪੜੋ ਪੰਜਾਬ ਪੜਾਓ ਪੰਜਾਬ ਟੀਮ ਪ੍ਰਾਇਮਰੀ ਅਤੇ ਸਕੈਂਡਰੀ ਵੱਲੋ ਸਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ,ਇੰਚਾਰਜ ਡੀਐਮ ਗੌਤਮ ਗੌੜ੍ਹ ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ, ਜਿਲ੍ਹਾ ਆਈ ਸੀ ਟੀ ਕੋਆਰਡੀਨੇਟਰ ਵਿਵੇਕ ਅਨੇਜਾ, ਜਿਲ੍ਹਾ ਬੱਡੀ ਇੰਚਾਰਜ ਵਿਜੇਪਾਲ ,ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਵੱਲੋ ਇਹਨਾਂ ਅਧਿਆਪਕ ਸਾਥੀਆਂ ਦੇ ਕੰਮਾ ਦੀ ਸਰਾਹਨਾ ਕਰਦਿਆਂ ਸੁਭਕਾਮਨਾਵਾ ਭੇਂਟ ਕੀਤੀਆ।

Spread the love