ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਅੱਜ ਪੀ.ਐਚ .ਸੀ .ਬਹਿਰਾਮ ਵਿਖੇ ਜਾਗਰੂਕਤਾ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਕਰਵਾਇਆ

Nasha mukt bharatA

Sorry, this news is not available in your requested language. Please see here.

ਨਵਾਂਸ਼ਹਿਰ – ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਅੱਜ ਪੀ.ਐਚ .ਸੀ .ਬਹਿਰਾਮ ਵਿਖੇ ਜਾਗਰੂਕਤਾ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਨ੍ਹਾ ਮੁਕਤੀ ਦੀ ਦਵਾਈ ਲੈ ਰਹੇ ਮਰੀਜਾਂ ਵਲੋਂ ਕੋਵਿਡ-19 ਦੇ ਭਿਆਨਕ ਦੌਰ ਦੇ ਦੌਰਾਨ ਵੀ ਓਟ ਸੈਟਰਾਂ ਦੁਆਰਾ ਨਿਰਵਿਘਨ ਨਸ਼ਾ ਮੁਕਤੀ ਦੀ ਦਵਾਈ ਮੁਹੱਈਆ ਕਰਵਾਉਣ ਅਤੇ ਸਿਹਤ ਸਿੱਖਿਆ ਦੇਣ ਲਈ ਜਿੱਥੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ ਉਥੇ ਡਿਪਟੀ ਮੈਡੀਕਲ ਕਮ੍ਹਿਨਰ ਡਾ .ਰਾਜ ਰਾਣੀ, ਗੁਰਪ੍ਰ੍ਹਾਦ ਸਿੰਘ ਜਿਲਾ ਕੁਆਡੀਨੇਟਰ ਵਿਵਹਾਰ ਪਰਿਵਰਤਨ, ਡਾ .ਰਾਜਿੰਦਰ ਮਾਗੋ ਸਾਇਕੈਟ੍ਰਿਸਟ, ਡਾ .ਬਲਜੀਤ ਸਿੰਘ ਮੈਡੀਕਲ ਅਫਸਰ, ਜਤਿੰਦਰ ਕੌਰ ਸਟਾਫ ਨਰਸ ਅਤੇ ਪਿੰਡ ਦੇ ਸਰਪੰਚ ਦਾ ਸਨਮਾਨ ਚਿੰਨ ਦੇ ਕੇ ਧੰਨਵਾਦ ਕੀਤਾ ਗਿਆ| ਇਸ ਮੌਕੇ ਡਾ .ਰਾਜ ਰਾਣੀ ਨੇ ਕਿਹਾ ਕਿ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਹਰ ਵੇਲੇ ਸੇਵਾ ਨੂੰ ਸਮਰਪਿਤ ਹੈ|
ਉਹਨਾ ਕਿਹਾ ਕਿ ਉਹ ਹਰ ਮਰੀ੦ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ ਅਤੇ ਉਹ ਕਦੇ ਨਹੀਂ ਚਾਹੁੰਦੇ ਕਿ ਕਿਸੇ ਕਾਰਨ ਕਿਸੇ ਮਰੀ੦ ਨੂੰ ਪ੍ਰ੍ਹੇਾਨੀ ਦਾ ਸਾਹਮਣਾ ਕਰਨਾ ਪਏ|ਉਹਨਾਂ ਕਿਹਾ ਕਿ ਜਿਲੇ ਨੂੰ ਨ੍ਹਾ ਮੁਕਤ ਕਰਨ ਲਈ ਉਹਨਾ ਵਲੋਂ ਪਹਿਲ ਕਦਮੀ ਦਿਖਾਈ ਗਈ ਹੈ, ਜਿਸ ਦੇ ਤਹਿਤ ਬਹੁਤ ਸਾਰੇ ਨੌਜਵਾਨਾਂ ਨੂੰ ਕਾਊਸਲਿੰਗ ਦੇ ਰਾਹੀਂ ਸਮਝਾ^ਬੁਝਾ ਕੇ ਮੁੱਖ ਧਾਰਾ ਨਾਲ ਜੋੜਨ ਵਿੱਚ ਅਤੇ ਨ੍ਹਾ ਮੁਕਤੀ ਦੀ ਦਵਾਈ ਲੈਣ ਵਿੱਚ ਉਹਨਾਂ ਦੀ ਟੀਮ ਵੱਲੋ ਅਹਿਮ ਯੋਗਦਾਨ ਪਾਇਆ ਗਿਆ ਹੈ| ਉਹਨਾ ਕਿਹਾ ਕਿ ਜੇਕਰ ਅਸੀਂ ਪੰਜਾਬ ਵਿੱਚੋ ਨ੍ਹੇ ਨੂੰ ਜੜੋਂ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਇੱਕ ਜੁਟਤਾ ਦਿਖਾਦੇ ਹੋਏ ਇਨ੍ਹਾ ਗੁੰਮਰਾਹ ਕੀਤੇ ਬੱਚਿਆਂ ਨੂੰ ਪਿਆਰ ਦੇ ਨਾਲ ਸਮਝਾ ਕੇ ਸਹੀ ਰਾਹ ’ਤੇ ਲਿਆਣਾ ਪਏਗਾ| ਉਹਨਾ ਕਿਹਾ ਕਿ ਸਿਹਤ ਵਿਭਾਗ ਵੱਲੋ ਵੱਖ^ਵੱਖ ਥਾਵਾਂ ਦੇ ਖੋਲੇ ਗਏ ਨ੍ਹਾ ਮੁਕਤੀ ਕੇਂਦਰਾਂ /ਓਟ ਸੈਟਰਾਂ ਤੇ ਨ੍ਹਾ ਮੁਕਤੀ ਦੀ ਮੁਫਤ ਦਵਾਈ ਦੀ ਸਹੂਲਤ ਮੁੱਹਈਆ ਕਰਵਾਈ ਜਾਂਦੀ ਹੈ,ਇਸ ਨਾਲ ਮਰਜੀ ਕੁਝ ਸਮੇਂ ਵਿੱਚ ਹੀ ਠੀਕ ਹੋ ਕੇ ਨ੍ਹਾ ਮੁਕਤ ਹੋ ਜਾਂਦਾ ਹੈ | ਇਸ ਮੌਕੇ ਗੁਰਪ੍ਰ੍ਹਾਦ ਸਿੰਘ ਨੇ ਬੋਲਦਿਆਂ ਕਿਹਾ ਕਿ ਨ੍ਹਾ ਮੁਕਤ ਭਾਰਤ ਅਭਿਆਨ ਤਹਿਤ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਸ਼ਿਆਂ ਵਿਰੁੱਧ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਨ੍ਹਾ ਮੁਕਤੀ ਲਈ ਪਿੰਡ ਪੱਧਰ ਤੱਕ ਵੀ ਟੀਮਾਂ ਬਣਾਈਆਂ ਜਾਣਗੀਆਂ, ਉਹਨਾ ਦੱਸਿਆ ਕਿ ਇਸ ਦੇ ਲਈ ਮਾਨਯੋਗ ਡਿਪਟੀ ਕਮ੍ਹਿਨਰ ਜੀ ਵੱਲੋ ਆਦ੍ਹੇ ਜਾਰੀ ਕਰ ਦਿੱਤੇ ਗਏ ਹਨ ਅਤੇ ਸਿਹਤ ਵਿਭਾਗ ਵੱਲੋ ਮਹੀਨਾ ਅਕਤੂਬਰ 2020 ਵਿੱਚ ਵੱਖ-ਵੱਖ ਥਾਵਾਂ ਤੇ ਵੱਧ ਤੋਂ ਵੱਧ ਪ੍ਰੋਗਰਾਮ ਕਰਵਾ ਕੇ ਲੋਕਾ ਨੂੰ ਨ੍ਹਾ ਮੁਕਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਜਾਵੇਗਾ| ਇਸ ਮੌਕੇ ਡਾ .ਰਾਜਿੰਦਰ ਮਾਗੋ, ਸਾਇਕੈਟ੍ਰਿਸਟ , ਡਾ .ਬਲਜੀਤ ਸਿੰਘ, ਜਤਿੰਦਰ ਕੌਰ ਸਟਾਫ ਨਰਸ,ਰਾਜ ਕੁਮਾਰ ਹੈਲਥ ਵਰਕਰ, ਸਮੂਹ ਸਟਾਫ ਅਤੇ ਪਿੰਡ ਦੀ ਪੰਚਾਇਤ ਵੀ ਹਾਜਰ ਸਨ|

Spread the love