ਬਰਨਾਲਾ, 11 ਅਗਸਤ 2021
ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਨਿਰਮਾਇਆ ਹੈਲਥ ਇੰਨਸ਼ੋਰੈਂਸ ਸਕੀਮ ਅਧੀਨ ਸਾਲ 2021-22 ਲਈ ਦਿਵਿਆਂਗਨ ਲਾਭਪਾਤਰੀਆਂ ਜੋ ਕਿ (ਔਟਿਜ਼ਮ, ਦਿਮਾਗ, ਮੈਂਟਲ ਰੀਟਰਡੇਸ਼ਨ, ਮਲਟੀਪਲ ਡਿਸਏਬਲਟੀ) ਕੈਟਾਗਰੀ ਵਿੱਚ ਆਉਂਦੇ ਹਨ ਦੀ ਵੈਬਸਾਈਟ www.nirmayascheme.com “ਤੇ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਡਾ. ਤੇਅਵਾਸਪ੍ਰੀਤ ਕੌਰ ਨੇ ਦਿੱਤੀ।
ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ/ਸੈ.ਸਿੱ), ਪ੍ਰਿੰਸੀਪਲ ਸਕੂਲ ਫਾਰ ਡੈਫ, ਪਵਨ ਸੇਵਾ ਸੰਮਤੀ ਬਰਨਾਲਾ, ਸ਼੍ਰੀ ਵਕੀਲ ਚੰਦ, ਸੰਯੁਕਤ ਰਾਜ ਕੋਆਰਡੀਨੇਟਰ (ਪੀ.ਡਬਲਿਊ.ਡੀ.ਐਸ.), ਸ਼੍ਰੀ ਗੁਰਬਾਜ਼ ਸਿੰਘ ਮੈਂਬਰ (ਪੀ.ਡਬਲਿਊ.ਡੀ.)ਨੂੰ ਕਿਹਾ ਕਿ ਬੀ.ਪੀ.ਐਲ ਸ਼੍ਰੇਣੀ ਤਹਿਤ ਅਪਾਹਜ ਵਿਅਕਤੀਆਂ ਲਈ ਨਵੀਂਨੀਕਰਨ ਫੀਸ 250 ਰੁਪਏ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਹਸਪਤਾਲ ਜਾਂ ਸਰਕਾਰੀ ਅਥਾਰਟੀ ਦੁਆਰਾ ਜਾਰੀ ਕੀਤਾ ਅਪੰਗਤਾ ਸਰਟੀਫ਼ਿਕੇਟ (ਸਵੈ-ਪ੍ਰਮਾਣਿਤ), ਬੀ.ਪੀ.ਐਲ ਕਾਰਡ, ਪਤੇ ਦਾ ਸਬੂਤ, ਭੁਗਤਾਨ ਦਾ ਸਬੂਤ (ਜੇ ਚਲਾਨ ਦੁਆਰਾ ਹੋਵੇ), ਗੈਰ-ਬੀ.ਪੀ.ਐਲ ਸ਼੍ਰੇਣੀ ਤਹਿਤ ਅਪਾਹਜ ਵਿਅਕਤੀਆਂ ਲਈ ਨਵੀਂਨੀਕਰਨ ਫ਼ੀਸ 500 ਰੁਪਏ ਅਤੇ ਜ਼ਿਲ੍ਹਾ ਹਸਪਤਾਲ ਜਾਂ ਸਰਕਾਰੀ ਅਥਾਰਟੀ ਦੁਆਰਾ ਜਾਰੀ ਕੀਤਾ ਅਪੰਗਤਾ ਸਰਟੀਫ਼ਿਕੇਟ (ਸਵੈ-ਪ੍ਰਮਾਣਿਤ), ਪਤੇ ਦਾ ਸਬੂਤ, ਭੁਗਤਾਨ ਦਾ ਸਬੂਤ (ਜੇ ਚਲਾਨ ਦੁਆਰਾ ਹੋਵੇ) ਜਮਾ ਕਰਵਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਅਪਾਹਜ ਵਿਅਕਤੀਆਂ ਜਿਨ੍ਹਾਂ ਦੇ ਕੋਲ ਇੱਕ ਕਾਨੂੰਨੀ ਸਰਪ੍ਰਸਤ ਹੈ (ਮਾਪਿਆਂ ਤੋਂ ਇਲਾਵਾ) ਲਈ ਨਵੀਂਨੀਕਰਨ ਫ਼ੀਸ ਤੋਂ ਛੋਟ ਦਿੱਤੀ ਜਾਵੇਗੀ ਭਾਵ ਮੁਫਤ ਹੋਵੇਗੀ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਜਾਂ ਸਰਕਾਰੀ ਅਥਾਰਟੀ ਦੁਆਰਾ ਜਾਰੀ ਕੀਤਾ ਅਪੰਗਤਾ ਸਰਟੀਫ਼ਿਕੇਟ (ਸਵੈ-ਪ੍ਰਮਾਣਿਤ),ਪਤੇ ਦਾ ਸਬੂਤ, ਨੈਸ਼ਨਲ ਟਰੱਸਟ 1999 ਤੇ ਅਧੀਨ ਲੀਗਲ ਗਾਰਡੀਅਨਸ਼ਿਪ ਸਰਟੀਫ਼ਿਕੇਟ ਨਾਲ ਨੱਥੀ ਹੋਣੇ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲਾਭਪਾਤਰੀਆਂ ਦੇ ਫਾਰਮ ਭਰਵਾ ਕੇ (ਸਮੇਤ ਫ਼ੀਸ ਦੀ ਰਸੀਦ) ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਰਨਾਲਾ ਪਾਸ ਭੇਜੇ ਜਾਣ ਤਾਂ ਜੋ ਇਨ੍ਹਾਂ ਲਾਭਪਾਤਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਲਾਭਪਾਤਰੀਆਂ ਨੂੰ 1.0 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਲਾਭ ਉਪਲੱਬਧ ਹੋਣਗੇ।