ਬਰਨਾਲਾ, 21 ਸਤੰਬਰ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਤਾਇਨਾਤ ਕਰੀਅਰ ਕਾਉਂਸਲਰ ਮਿਸ ਸਾਹਿਬਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਘਰ ਘਰ ਨੌਕਰੀ ਸਕੀਮ ਤਹਿਤ ਵੈਬਸਾਈਟ www.pgrkam.com ਤਿਆਰ ਕੀਤੀ ਹੈ, ਜਿਸ ’ਤੇ ਚਾਹਵਾਨ ਪੜ੍ਹੇ-ਲਿਖੇ ਬੇਰੁਜ਼ਗਾਰ ਪ੍ਰਾਰਥੀ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ।
ਇਸ ਵੈਬਸਾਈਟ ਰਾਹੀਂ ਸਰਕਾਰੀ ਨੌਕਰੀ ਸਬੰਧੀ ਜਾਣਕਾਰੀ ਅਤੇ ਪ੍ਰਾਈਵੇਟ ਨੌਕਰੀ ਜਾਂ ਸਵੈ ਰੁਜ਼ਗਾਰ ਸਬੰਧੀ ਨੌਕਰੀ ਦੇ ਵਧੇਰੇ ਮੌਕੇ ਪ੍ਰਾਪਤ ਹੋਣਗੇ । ਇਸ ਤੋਂ ਇਲਾਵਾ ਬੇਰੁਜ਼ਗਾਰ ਪ੍ਰਾਰਥੀ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ ਵੱਖ ਵਿਭਾਗਾਂ ਤੋਂ ਘੱਟ ਵਿਆਜ ’ਤੇ ਆਸਾਨ ਕਿਸ਼ਤਾ ਰਾਹÄ ਲੋਨ ਲੈਣ ਲਈ ਆਨਲਾਈਨ ਲਿੰਕ ਰਾਹÄ ਅਰਜ਼ੀਆਂ ਭੇਜ ਸਕਦੇ ਹਨ । ਅਰਜ਼ੀਆਂ ਇਸ ਲਿੰਕ ’ਤੇ
https://docs.google.com/forms/d/e/1FAIpQLSest3fxuija5HzoESPHZGtf6cDSCr0mdPRl7xfHU-H1YpRrpA/viewform
ਭੇਜੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ । ਸੰਪਰਕ ਨੰਬਰ 01679232342 ਅਤੇ 9417039072 ਹਨ।