ਐਸ.ਏ.ਐਸ. ਨਗਰ 09 ਸਤੰਬਰ 2021
ਜ਼ਹਿਰ ਮੁਕਤ ਖੇਤੀ ਨੂੰ ਤਰਜੀਹ ਦਿੰਦਿਆ ਪੰਜਾਬ ਐਗਰੋ ਦੇ ਅਦਾਰੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਿਡ (ਪੈਗਰੈਕਸਕੋ) ਵੱਲੋਂ 2015 ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ । ਇਸ ਮੁਹਿੰਮ ਦੇ ਤਹਿਤ ਪੈਗਰੈਕਸਕੋ ਵੱਲੋਂ ਜੈਵਿਕ ਖੇਤੀ ਨੂੰ ਹੋਰ ਉਤਸਾਹਿਤ ਕਰਨ ਲਈ ਪੰਜਾਬ ਭਰ ਵਿੱਚ ਜਿਲ੍ਹਾ ਪੱਧਰੀ ਜੈਵਿਕ ਖੇਤੀ ਸਿਖਲਾਈ ਅਤੇ ਜਾਗਰੂਕਤਾ ਕੈਂਪਾ ਦੀ ਸ਼ੁਰੂਆਤ ਮਿਤੀ 06 ਸਤੰਬਰ 2021 ਤੋਂ ਕੀਤੀ ਗਈ । ਇਸ ਕੜੀ ਨੂੰ ਜੋੜਦਿਆਂ ਜਿਲ੍ਹਾ ਐੱਸ. ਏ. ਐੱਸ. ਨਗਰ ਦੇ ਪਿੰਡ ਮੁੰਧੋ ਮਸਤਾਨਾ ਵਿੱਖੇ ਜੈਵਿਕ ਖੇਤੀ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ 60-80 ਕਿਸਾਨਾਂ ਨੇ ਹਿੱਸਾ ਲਿਆ।
ਇਸ ਕੈਂਪ ਦੇ ਦੌਰਾਨ, ਪੰਜਾਬ ਐਗਰੋ ਦੇ ਅਧਿਕਾਰੀ ਨੇ ਸਿਹਤ ਅਤੇ ਵਾਤਾਵਰਣ ਉੱਤੇ ਮੌਜੂਦਾ ਸੈਨਾਰਿਓ ਵਿੱਚ ਜੈਵਿਕ ਖੇਤੀ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਪੈਗਰੈਕਸਕੋ ਵੱਲੋਂ ਜੈਵਿਕ ਖੇਤਾਂ ਦਾ ਪ੍ਰਮਾਨੀਕਰਣ, ਖੇਤ ਨਿਰਿਖਣ ਦੀ ਮੁਫ਼ਤ ਸੁਵਿਧਾਵਾਂ ਬਾਰੇ ਦੱਸਦਿਆਂ ਕਿਸਾਨ ਭਰਾਵਾਂ ਨੂੰ ਇਸਦਾ ਲਾਭ ਉਠਾਉਣ ਬਾਰੇ ਅਪੀਲ ਕੀਤੀ । ਇਸ ਤੋਂ ਇਲਾਵਾ ਪੰਜਾਬ ਐਗਰੋ ਦੇ ਹੋਰ ਉਪਰਾਲੇ ਜਿਵੇਂ ਕਿ ਐਫ. ਪੀ. ਓ. ਰਜਿਸਟਰੇਸ਼ਨ, ਆਲੂ ਬੀਜ ਟਰੇਸਬਿਲਿਟੀ ਆਦਿ ਬਾਰੇ ਵੀ ਜਾਣੂ ਕਰਵਾਇਆ ।
ਇਸੇ ਦੌਰਾਨ ਵੱਖ ਵੱਖ ਵਿਭਾਗਾਂ ਤੋਂ ਪਹੁੰਚੇ ਅਧਿਕਾਰੀ ਨੇ ਹਾਜਰੀ ਭਰੀ ਅਤੇ ਕਿਸਾਨਾਂ ਨੂੰ ਜਰੂਰੀ ਤਕਨੀਕੀ ਨੁਸਖੇ ਦਸੇ । ਉਹਨਾਂ ਨੇ ਵਿਭਾਗ ਵੱਲੋਂ ਦਿਤਿਆਂ ਜਾਂਦੀਆਂ ਸੁਵਿਧਾਵਾਂ ਤੇ ਵਿਸਥਾਰ ਨਾਲ ਜਾਣਕਾਰੀ ਦੀਤੀ । ਕੈਂਪ ਦੌਰਾਨ ਹਾਜਿਰ ਕਿਸਾਨਾਂ ਨੂੰ ਘਰ ਵਾਸਤੇ ਸਬਜੀਆਂ ਅਤੇ ਹੋਰ ਉਪਜ ਨੂੰ ਜੈਵਿਕ ਤਰੀਕੇ ਨਾਲ ਉਗਾਉਣ ਤੇ ਪ੍ਰਮਾਣਿਤ ਹੋਣ ਦਾ ਪ੍ਰਣ ਕੀਤਾ ।
ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਨੋਡਲ ਏਜੰਸੀ ਵਜੋਂ ਕੰਮ ਕਰਦੇ ਹੋਏ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਨੇ 6 ਸਤੰਬਰ ਨੂੰ ਬਡਬਾਰ ਸਥਿਤ ਆਪਣੇ ਰਜਿਸਟਰਡ ਜੈਵਿਕ ਫਾਰਮ ਵਿੱਚ ਜਾਗਰੂਕਤਾ ਕਮ ਸਿਖਲਾਈ ਦਾ ਆਯੋਜਨ ਕੀਤਾ ਹੈ।
ਜਿਹੜੇ ਕਿਸਾਨ ਪਹਿਲਾਂ ਹੀ ਜੈਵਿਕ ਖੇਤੀ ਦਾ ਅਭਿਆਸ ਕਰ ਰਹੇ ਹਨ ਉਨ੍ਹਾਂ ਨੇ ਜੈਵਿਕ ਫਸਲ ਉਤਪਾਦਨ ਲਈ ਆਪਣੇ ਤਕਨੀਕੀ ਗਿਆਨ ਵੀ ਸਾਂਝਾ ਕੀਤਾ ।