ਸ੍ਰੀ ਅਨੰਦਪੁਰ ਸਾਹਿਬ 13 ਜੂਨ 2021 ਸਿਵਲ ਸਰਜਨ ਰੂਪਨਗਰ,ਡਾ . ਦਵਿੰਦਰ ਕੁਮਾਰ ਢਾਂਡਾ ਅਤੇ ਸੀਨੀਆਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਪੀ.ਐਚ.ਸੀ ਕੀਰਤਪੁਰ ਸਾਹਿਬ ਅਧੀਨ ਵੱਖ ਵੱਖ ਪਿੰਡ ਕੀਰਤਪੁਰ ਸਾਹਿਬ, ਬਲੌਲੀ, ਡੁਕਲੀ, ਕਥੇਰਾ ਤੇ ਭਨਾਮ ਦੇ ਨਾਲ ਕੁਲ 13 ਕੋਰੋਨਾ ਟੀਕਾਕਰਨ ਕੈਂਪ ਲਗਾ 1703 ਵਿਅਕਤੀਆ ਦਾ ਟੀਕਾਕਰਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਦਲਜੀਤ ਕੌਰ ਨੇ ਕਿਹਾ ਕਿ ਕੋਰੋਨਾ ਯੋਧੇ ਇਤਵਾਰ ਵਾਲੇ ਦਿਨ ਵੀ ਆਪਣੇ ਘਰਾਂ ਦੇ ਕੰਮ ਕਾਰ ਛੱਡ ਲੋਕ ਸੇਵਾ ਵਿੱਚ ਝੂਟੇ ਹਨ।ਇਹ ਬੋਹਤ ਹੀ ਸ਼ਲਘਾਯੋਗ ਹੈ ਕਿ ਸਿਹਤ ਕਾਮੇ ਲੋਕ ਸੇਵਾ ਵਿੱਚ ਰੋਜਾਨਾ ਦਾ ਥਕੇਵਾਂ ਭੁੱਲ ਲੋਕ ਭਲਾਈ ਨੂੰ ਤਰਜੀਹ ਦੇ ਰਹੇ ਹਨ। ਪਿੰਡਾ ਵਿੱਚ ਵੀ ਲੋਕਾਂ ਵਿਚ ਖੂਬ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਸਿਹਤ ਵਿਭਾਗ ਦੀ ਇਸ ਮੁਹਿੰਮ ਨੂੰ ਅੱਗੇ ਵਧਾਉਣ ਵਿਚ ਵਧ ਚੜ ਕੇ ਸਹਯੋਗ ਦੇ ਰਹੇ ਹਨ। ਡਾਕਟਰ ਦਲਜੀਤ ਨੇ ਕਿਹਾ ਕਿ ਪੀ. ਐਚ. ਸੀ ਕੀਰਤਪੁਰ ਸਾਹਿਬ ਅਧੀਨ ਰੋਜਾਨਾ ਸੈਸ਼ਨ ਸਾਈਟਸ ਤੇ 100 ਤੋਂ ਵਧ ਵਿਕਤੀਆ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਤਸਵੀਰ-ਪਿੰਡ ਬਲੋਲੀ ਵਿਖੇ ਕਮਿਊਨਟੀ ਸਿਹਤ ਅਫ਼ਸਰ ਅਰਵਿੰਦਰ ਕੌਰ, ਮੇਲ ਵਰਕਰ ਸੰਜੀਵ ਕੁਮਾਰ, ਏ. ਐਨ.ਐਮ ਆਰਤੀ ਅਤੇ ਰਵਿੰਦਰ ਕੌਰ ਕੋਵਿਡ ਟੀਕਾਕਰਨ ਕਰਦੇ ਹੋਏ।