ਪੀ.ਜੀ.ਆਈ. ਦੀ ਟੀਮ ਵੱਲੋਂ ਮੈਡੀਕਲ ਕਾਲਜ ਦਾ ਦੌਰਾ

ਪਟਿਆਲਾ: 29 ਅਕਤੂਬਰ:
ਸਰਦੀਆਂ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇ-ਨਜ਼ਰ ਪੰਜਾਬ ਸਰਕਾਰ ਵੱਲੋਂ ਹੁਣੇ ਤੋਂ ਹੀ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ, ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਅੱਜ ਪੀ.ਜੀ.ਆਈ. ਚੰਡੀਗੜ੍ਹ ਦੀ ਇੱਕ ਉੱਚ-ਪੱਧਰੀ ਟੀਮ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਕੋਰੋਨਾ ਦੇ ਮੁੜ ਫੈਲਾਅ ਦੀ ਸੰਭਾਵਨਾ ਨੂੰ ਦੇਖਦਿਆਂ ਇਸ ਦੇ ਇਲਾਜ ਸਬੰਧੀ ਅਪਗ੍ਰੇਡੇਸ਼ਨ ਅਤੇ ਸੁਧਾਰਾਂ ਦੇ ਨਾਲ-ਨਾਲ ਖਾਸ ਤੌਰ ‘ਤੇ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਲੈਵਲ-3 ਦੇ ਇਲਾਜ ਸਬੰਧੀ ਸਹੂਲਤਾਂ ਦਾ ਜਾਇਜ਼ਾ ਲੈਣਾ ਸੀ।
ਪੀ.ਜੀ.ਆਈ. ਤੋਂ ਆਈ ਟੀਮ ‘ਚ ਸ਼ਾਮਲ ਡਾ. ਵਿਕਾਸ ਪੁਰੀ, ਡਾ. ਕਮਲ ਕਾਜਲ ਅਤੇ ਡਾ. ਇੰਦਰਪਾਲ ਸਿੰਘ ਸਹਿਗਲ ਨੇ ਕੋਵਿਡ-ਆਈਸੋਲੇਸ਼ਨ ‘ਚ ਮਿਲਣ ਵਾਲੀਆਂ ਸਹੂਲਤਾ ਅਤੇ ਲੈਬਾਰਟਰੀਆਂ ਦਾ ਜਾਇਜ਼ਾ ਲਿਆ ਅਤੇ ਸਮੁੱਚੇ ਰੂਪ ਵਿੱਚ ਕੀਤੇ ਗਏ ਪ੍ਰਬੰਧਾਂ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਅਤੇ ਕੁਝ ਸੁਝਾਅ ਵੀ ਦਿੱਤੇ।
ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਕੋਵਿਡ ਦੇ ਦੁਬਾਰਾ ਫੈਲਾਅ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਪਹਿਲਾਂ ਤੋਂ ਹੀ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦਾ ਸਫਲਤਾਪੂਰਵਕ ਮੁਕਾਬਲਾ ਕਰਨ ਲਈ ਸਾਰੇ ਬੰਦੋਬਸਤ ਕੀਤੇ ਜਾ ਰਹੇ ਹਨ।
ਇਸ ਮੌਕੇ ‘ਤੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, , ਵਾਇਸ ਪ੍ਰਿੰਸੀਪਲ ਡਾ. ਰਮਿੰਦਰਪਾਲ ਸਿੰਘ ਸਿਬੀਆ, ਡਾ. ਵਿਸ਼ਾਲ ਚੋਪੜਾ, ਡਾ. ਪ੍ਰਮੋਦ, ਡਾ. ਐਚ.ਕੇ.ਐਸ. ਚਾਵਲਾ, ਡਾ. ਤ੍ਰਿਪਤ ਕੌਰ ਵੀ ਹਾਜ਼ਰ ਸਨ।
ਕੈਪਸ਼ਨ : ਪੀ.ਜੀ.ਆਈ. ਦੀ ਟੀਮ ਮੈਡੀਕਲ ਕਾਲਜ ਦਾ ਦੌਰਾ ਕਰਦੇ ਹੋਏ।

Spread the love