ਪੋਲੀਓ ਗ੍ਰਸਤ ਦਲਿਤ ਔਰਤ ਦੇ ਘਰ ਤ ਜਬਰੀ ਕਬਜਾ ਕਰਨ ਦਾ ਮਾਮਲਾ

Sorry, this news is not available in your requested language. Please see here.

ਐਸਸੀ ਕਮਿਸ਼ਨ ਨੇ ਦਿੱਤਾ ‘ਦਖਲ’
ਪੁਲੀਸ ਤੇ ਸੁਣਵਾਈ ਨਾ ਕਰਨ ਦਾ ਦੋਸ਼, 21 ਜੂਨ ਨੂੰ ਐਸਐਸਪੀ ਤੋਂ ਕੀਤੀ ਰਿਪੋਰਟ ‘ਤਲਬ’
ਅੰਮ੍ਰਿਤਸਰ, 8 ਜੂਨ 2021 ਪੁਲੀਸ ਥਾਣਾ ਲੋਪੋਕੇ ਅਧੀਂਨ ਆਉਂਦੇ ਪਿੰਡ ਕੋਹਾਲਾ ਵਿਖੇ ਪੋਲੀਓ ਗ੍ਰਸਤ ਦਲਿਤ ਔਰਤ ਦੇ ਘਰ ਤੇ ਜਬਰੀ ਕਬਜਾ ਕਰਕੇ ਪ੍ਰੀਵਾਰ ਨੂੰ ਘਰੋਂ ਕੱਢਣ ਦਾ ਸਨਸਨੀਖੇਜ ਮਾਮਲਾ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਧਿਆਨ ‘ਚ ਆਇਆ ਹੈ।
ਚੇਤੇ ਰਹੇ ਕਿ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੂੰ ਮਿਲਣ ਮੌਕੇ ਪੀੜਤਾ ਸਰਬਜੀਤ ਕੌਰ ਨੇ ਦੱਸਿਆ ਕਿ ਮੈਂ ਡਾ ਸਿਆਲਕਾ ਬਾਰੇ ਅਖਬਾਰਾਂ ‘ਚ ਪੜਿਆ ਸੀ, ਜਿਸ ਕਰਕੇ ਮੈਂ ਹੋਈ ਜ਼ਿਆਦਤੀ ਦਾ ਇਨਸਾਫ ਲੈਣ ਲਈ ਕਮਿਸ਼ਨ ਤੱਕ ਪਹੁੰਚ ਕੀਤੀ ਹੈ।
ਕਮਿਸ਼ਨ ਦੇ ਮੈਂਬਰ ਨੂੰ ਸੋਂਪੀ ਲਿਖਤੀ ਸ਼ਿਕਾਇਤ ‘ਚ ਪ੍ਰਾਰਥਣ ਸਰਬਜੀਤ ਕੌਰ ਨੇ ਦੱਸਿਆ ਕਿ ਮੇਰਾ ਪਤੀ ਪਿੰਡ ਦੇ ਸ਼ਾਹੂਕਾਰ ਕੋਲ ਸੀਰੀ ਵਜੋਂ ਕੰਮ ਕਰਦਾ ਸੀ। ਲੋੜ ਪੁਰੀ ਕਰਨ ਲਈ ਸ਼ਾਹੂਕਾਰ ਕੋਲੋਂ 1 ਲੱਖ ਰੁਪਿਆ ਉਧਾਰ ਲਿਆ ਸੀ।3 ਸਾਲ ਮੇਰੇ ਪਤੀ ਨੇ ਕੰਮ ਕਰਕੇ ਕਰਜ ਵੀ ਲਾਹ ਦਿੱਤਾ ਹੈ। ਫਿਰ ਵੀ ਉਕਤ ਜ਼ਿੰਮੀਂੰਦਾਰ ਨੇ ਧੱਕੇਸ਼ਾਹੀ ਕਰਦਿਆਂ ਮੇਰੀ ਮਾਲਕੀ ਵਾਲੇ ਘਰ ਤੇ ਜਬਰੀ ਕਬਜਾ ਕਰਕੇ ਸਾਨੂੰ ਘਰੋਂ ਬੇਘਰ ਕੀਤਾ ਹੋਇਆ ਹੈ।
ਪੀੜਤ ਦਲਿਤ ਮਹਿਲਾ ਸਰਬਜੀਤ ਕੌਰ ਪਤਨੀ ਹਰਜੀਤ ਸਿੰਘ ਨੇ ਦੱਸਿਆ ਕਿ ਮੇਰੇ ਰਿਹਾਈਸ਼ੀ ਘਰ ਤੇ ਪਿੰਡ ਦੇ ਹੀ ਇੱਕ ਧਨਾਢ ਸ਼ਾਹੂਕਾਰ ਨੇ ਕਬਜਾ ਕਰ ਲਿਆ ਹੈ। ਉਸ ਨੇ ਦੱਸਿਆ ਕਿ 18 ਫਰਵਰੀ ਤੋਂ ਮੈਂ ਆਪਣੇ ਬਿਮਾਰ ਪਤੀ ਅਤੇ 3 ਬੇਟੀਆਂ ਨੂੰ ਲੈ ਕੇ ਧੱਕੇ ਖਾ ਰਹੀ ਹਾਂ,ਪਰ ਮੇਰੀ ਸਰਕਾਰੇ ਦਰਬਾਰੇ ਕਿਤੇ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ।ਉਸ ਨੇ ਕਮਿਸ਼ਨ ਨੂੰ ਦੱਸਿਆ ਕਿ ਘਰ ‘ਚ ਜੋ ਬਿਜਲੀ ਦਾ ਮੀਟਰ ਲੱਗਾ ਹੈ ਉਹ ਮੇਰੇ ਨਾਂ ਤੇ ਹੈ। ਫਿਰ ਵੀ ਪੁਲੀਸ ਮੇਰੀ ਸੁਣਵਾਈ ਨਹੀਂ ਕਰ ਰਹੀ ਹੈ। ਪ੍ਰਾਰਥਣ ਨੇ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਮੇਰਾ ਹੱਕ ਮੈਂਨੂੰ ਲੈ ਕੇ ਦਿੱਤਾ ਜਾਵੇ। ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ ਨੇ ਸ਼ਿਕਾਇਤ ਕਰਤਾ ਤੋਂ ਸ਼ਿਕਾਇਤ ਪ੍ਰਾਪਤ ਕਰਦ ਹੋਏ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕੋਹਾਲਾ ਪਿੰਡ ਦੀ ਆਪੰਗ ਲੜਕੀ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ‘ਚ ਜ਼ਿੰਮੀਂਦਾਰ ਨੇ ਉਹਨਾਂ ਦੀ ਜੱਦੀ ਰਿਹਾਈਸ਼ ਤੇ ਕਬਜਾ ਕਰ ਲਿਆ ਹੈ।ਹੁਣ ਉਹ ਛੱਡਣ ਨੂੰ ਤਿਆਰ ਨਹੀਂ ਹੈ ਤੇ ਪੁਲੀਸ ਲੜਕੀ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ।ਉਨ੍ਹਾ ਨੇ ਦੱਸਿਆ ਕਿ ਉਕਤ ਮਾਮਲੇ ‘ਚ ਪੁਲੀਸ ਦੀ ਕੀ ਕਾਰਗੁਜ਼ਾਰੀ ਰਹੀ ਹੈ ਦਾ ਪਤਾ ਲਗਾਉਂਣ ਲਈ ਕਮਿਸ਼ਨ ਨੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਤੋਂ ਕੀਤੀ ਗਈ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ 21 ਜੂਨ 2021 ਨੁੰ ਮੰਗਵਾ ਲਈ ਹੈ। ਪੁਲੀਸ ਰਿਪੋਰਟ ਮਿਲਣ ਤੋਂ ਬਾਦ ਕਮਿਸ਼ਨ ਸ਼ਿਕਾਇਤ ਦਾ ਨਿਪਟਾਰਾ ਕਰਾਉਂਣ ਲਈ ਵਕਤੀ ਫੈਸਲਾ ਲਵੇਗਾ।

Spread the love