ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀ. ਤਹਿਤ ਵਿਦਿਆਰਥੀਆਂ ਨੂੰ ਜਾਰੀ ਹੋਣਗੇ ਫਰੀਸ਼ਿਪ ਕਾਰਡ

????????????????????????????????????

Sorry, this news is not available in your requested language. Please see here.

ਕਾਲਜਾਂ ਨਾਲ ਬੈਠਕ ਕਰਕੇ ਜਿ਼ਲ੍ਹਾ ਪ੍ਰਸ਼ਾਸਨ ਨੇ ਸਕੀਮ ਦਾ ਲਾਭ ਵਿਦਿਆਰਥੀਆਂ ਤੱਕ ਪੁੱਜਦਾ ਕਰਨ ਲਈ ਕਿਹਾ
ਫਰੀਸ਼ਿਪ ਕਾਰਡ ਲਈ ਪੋਰਟਲ ਤੇ 30 ਸਤੰਬਰ 2021 ਤੱਕ ਅਪਲਾਈ ਕੀਤਾ ਜਾ ਸਕਦਾ ਹੈ
ਫਾਜਿ਼ਲਕਾ 7 ਸਤੰਬਰ 2021
ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਚਲਾਈ ਜਾਂਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਇਸ ਵਾਰ ਵਿਦਿਆਰਥੀਆਂ ਨੂੰ ਫਰੀਸ਼ਿਪ ਕਾਰਡ ਜਾਰੀ ਕੀਤਾ ਜਾਵੇਗਾ।
ਇਸ ਸਬੰਧੀ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਨੇ ਜਿ਼ਲ੍ਹੇ ਦੇ ਕਾਲਜਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਜੋ ਵੀ ਵਿਦਿਆਰਥੀ ਇਸ ਫਰੀਸ਼ਿਪ ਕਾਰਡ ਰਾਹੀਂ ਸੰਸਥਾਵਾਂ ਵਿੱਚ ਦਾਖਲਾ ਲੈਣਗੇ, ਸੰਸਥਾਵਾਂ ਉਨ੍ਹਾਂ ਵਿਦਿਆਰਥੀਆਂ ਨੂੰ ਬਿਨਾਂ ਕੋਈ ਫੀਸ ਲਏ ਦਾਖਲਾ ਦੇਣਾ ਯਕੀਨੀ ਬਣਾਉਂਣਗੀਆਂ ਅਤੇ ਜਿਸ ਦਿਨ ਵਿਦਿਆਰਥੀ ਦਾਖਲਾ ਲੈਂਦਾ ਹੈ, ਉਸੇ ਸਮੇਂ ਵਿਦਿਆਰਥੀ ਤੋਂ ਪੋਰਟਲ ਤੇ ਸਕਾਲਰਸ਼ਿਪ ਲਈ ਅਪਲਾਈ ਕਰਵਾਉਣਾ ਯਕੀਨੀ ਬਣਾਉਣਗੀਆਂ।ਉਨ੍ਹਾਂ ਨੇ ਸੰਸਥਾਵਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਕੇਸਾਂ ਵਿਚ ਵਿਦਿਆਰਥੀ ਪਹਿਲਾਂ ਹੀ ਫੀਸ ਭਰ ਚੁੱਕੇ ਹਨ ਅਜਿਹੇ ਕੇਸਾਂ ਵਿਚ ਵਿਦਿਆਰਥੀ ਨੂੰ ਜਦ ਵਜੀਫਾ ਮਿਲੇਗਾ ਤਾਂ ਉਹ ਸੰਸਥਾ ਨਹੀਂ ਲੈ ਸਕੇਗੀ ਪਰ ਜਿੱਥੇ ਵਿਦਿਆਰਥੀ ਨੇ ਬਿਨ੍ਹਾਂ ਫੀਸ ਦਾਖਲਾ ਲਵੇਗਾ ਉਹ ਵਿਦਿਆਰਥੀ ਵਜੀਫਾ ਪਾ੍ਰਪਤ ਹੋਣ ਤੇ 7 ਦਿਨ ਦੇ ਅੰਦਰ ਅੰਦਰ ਸੰਸਥਾ ਨੂੰ ਅਦਾ ਕਰ ਦੇਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ: ਬਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਵੱਲੋਂ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤਾ ਗਿਆ ਹੈ। ਸਕੀਮ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਵਸਨੀਕ ਅਨੁਸੂਚਿਤ ਜਾਤੀ ਵਿਦਿਆਰਥੀ ਜਿਨ੍ਹਾਂ ਦੇ ਮਾਤਾ-ਪਿਤਾ ਦੀ ਸਲਾਨਾ ਆਮਦਨ 2.50 ਲੱਖ ਤੋਂ ਘੱਟ ਹੈ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਵਿੱਚ ਉਚੇਰੀ ਵਿਦਿਆ ਲੈਣ ਲਈ ਵਜੀਫੇ ਦੇ ਯੋਗ ਹੋਣਗੇ।
ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਨੇ ਮਿਟਿੰਗ ਵਿਚ ਜਾਣਕਾਰੀ ਦਿੱਤੀ ਕਿ ਇਸ ਵਿੱਦਿਅਕ ਵਰ੍ਹੇ ਤੋਂ ਸ਼ੁਰੂ ਕੀਤੀ ਗਈ ਨਵੀਂ ਵਿਧੀ ਅਨੁਸਾਰ ਵਿਦਿਆਰਥੀਆਂ ਵੱਲੋਂ ਫਰੀਸ਼ਿਪ ਕਾਰਡ ਲਈ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਤੇ ਅਪਲਾਈ ਕਰਨਾ ਹੋਵੇਗਾ। ਅਪਲਾਈ ਕਰਨ ਤੋਂ ਪਹਿਲਾਂ ਪੋਰਟਲ ਤੇ ਰਜਿਸਟ੍ਰੇਸ਼ਨ ਜਰੂਰੀ ਹੈ, ਜਿਸ ਲਈ ਆਧਾਰ ਕਾਰਡ ਜਰੂਰੀ ਹੈ। ਅਪਲਾਈ ਕਰਨ ਲਈ ਪੋਰਟਲ ਵਿਦਿਆਰਥੀਆਂ ਲਈ 31 ਅਗਸਤ, 2021 ਤੋਂ ਖੋਲ ਦਿੱਤਾ ਗਿਆ ਹੈ ਮਿਤੀ 30 ਸਤੰਬਰ,2021 ਤੱਕ ਖੁੱਲਾ ਰਹੇਗਾ। ਯੋਗ ਐਸ.ਸੀ. ਵਿਦਿਆਰਥੀ ਆਪਣਾ ਵੈਰੀਫਾਈ ਫਰੀਸ਼ਿਪ ਕਾਰਡ ਪੋਰਟਲ ਤੋਂ ਡਾਊਨਲੋਡ ਕਰਨ ਉਪਰੰਤ ਉਸ ਸੰਸਥਾਂ ਵਿੱਚ ਜਮ੍ਹਾਂ ਕਰਵਾਉਣਗੇ, ਜਿਸ ਸੰਸਥਾ ਵਿੱਚ ਉਨ੍ਹਾਂ ਦਾਖਲਾ ਲੈਣਾ ਹੈ ਜਾਂ ਜਿਥੇ ਪੜ੍ਹ ਰਹੇ ਹਨ।
ਸਰਕਾਰ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਫਰੀਸ਼ਿਪ ਕਾਰਡ ਆਨਲਾਈਨ ਅਪਲਾਈ ਕਰਦੇ ਸਮੇਂ ਫੋਟੋ, ਜਾਤੀ ਸਰਟੀਫਿਕੇਟ, ਤਹਿਸੀਲਦਾਰ ਵੱਲੋਂ ਜਾਰੀ ਆਮਦਨ ਸਰਟੀਫਿਕੇਟ (ਕੇਸ ਨਵੇਂ ਵਿਦਿਆਰਥੀਆਂ ਲਈ) ਅਤੇ ਪਿਛਲੀ ਕਲਾਸ ਦੇ ਡੀ.ਐਮ.ਸੀ./ਡਿਗਰੀ ਸਰਟੀਫਿਕੇਟ ਅਪਲੋਡ ਕੀਤਾ ਜਾਵੇਗਾ। ਵਿਦਿਆਰਥੀਆਂ ਦੀ ਸਹੂਲਤ ਲਈ ਸਾਰੀਆਂ ਸੰਸਥਾਵਾਂ ਵਿੱਚ ਫਸਿਲੀਟੇਸ਼ਨ ਸੈਂਟਰ ਬਣਾਏ ਜਾਣੇ ਹਨ। ਕਿਸੇ ਤਰ੍ਹਾਂ ਦੀ ਦਿੱਕਤ ਆਉਣ ਤੇ ਵਿਦਿਆਰਥੀ ਕਾਲਜ ਸਥਿਤ ਇਸ ਸੈਂਟਰਾਂ ਲੋੜੀਂਦੀਆਂ ਅਗਵਾਈ ਲੈਣ ਸਕਦੇ ਹਨ।

Spread the love