ਪੰਜਾਬ ਦੇ ਮਾਣ ਮੱਤੇ ਇਤਿਹਾਸ ਅਤੇ ਪੰਜਾਬ ਦੇ ਸਰਬ ਪੱਖੀ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਪਿੰਡ ਛਾਪਾ ਤੋਂ ਜ਼ਿਲ੍ਹਾ ਬਰਨਾਲਾ ‘ਚ ਦਾਖਲ ਹੋਣਗੀਆਂ

S. Satwant Singh(1)
ਪੰਜਾਬ ਦੇ ਮਾਣ ਮੱਤੇ ਇਤਿਹਾਸ ਅਤੇ ਪੰਜਾਬ ਦੇ ਸਰਬ ਪੱਖੀ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਪਿੰਡ ਛਾਪਾ ਤੋਂ ਜ਼ਿਲ੍ਹਾ ਬਰਨਾਲਾ ‘ਚ ਦਾਖਲ ਹੋਣਗੀਆਂ

Sorry, this news is not available in your requested language. Please see here.

2 ਤੋਂ 4 ਫਰਵਰੀ ਤੱਕ ਝਾਕੀਆਂ ਬਰਨਾਲਾ ਵਾਸੀਆਂ ਨੂੰ ਵਿਖਾਈਆਂ ਜਾਣਗੀਆਂ, ਵਧੀਕ ਡਿਪਟੀ ਕਮਿਸ਼ਨਰ

ਬਰਨਾਲਾ, 1 ਫਰਵਰੀ 2024

ਪੰਜਾਬ ਦੇ ਮਾਣ ਮੱਤੇ ਇਤਿਹਾਸ ਅਤੇ ਪੰਜਾਬ ਦੇ ਸਰਬ ਪੱਖੀ ਵਿਕਾਸ ਨੂੰ ਦਰਸਾਉਂਦੀਆਂ ਤਿੰਨ ਝਾਕੀਆਂ 2 ਫਰਵਰੀ ਨੂੰ ਬਰਨਾਲਾ ‘ਚ ਦਾਖਲ ਹੋਣਗੀਆਂ।ਵਧੀਕ ਡਿਪਟੀ ਕਮਿਸ਼ਨਰ (ਜ) ਸ. ਸਤਵੰਤ ਸਿੰਘ ਨੇ ਅੱਜ ਇਸ ਸਬੰਧੀ ਬੁਲਾਈ ਗਈ ਅਗਾਹੂੰ ਪ੍ਰਬੰਧਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨੂੰ ਵੱਖ-ਵੱਖ ਕਿਸਮ ਦੇ ਕੰਮਾਂ ਦੀ ਵੰਡ ਕੀਤੀ ਗਈ ਹੈ। ਉਹਨਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀਆਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ।

ਉਹਨਾਂ ਕਿਹਾ ਕਿ ਸਵੇਰੇ 11 ਵਜੇ ਦੇ ਕਰੀਬ ਇਹ ਝਾਕੀਆਂ ਦਾਣਾ ਮੰਡੀ ਪਿੰਡ ਛਾਪਾ ਵਿਖੇ ਪਹੁੰਚਣਗੀਆਂ ਜਿੱਥੋਂ ਇਹਨਾਂ ਨੂੰ ਆਮ ਆਦਮੀ ਕਲੀਨਿਕ ਪਿੰਡ ਛਾਪਾ ਵਿਖੇ ਪ੍ਰਦਰਸ਼ਨੀ ਲਈ ਰੱਖਿਆ ਜਾਵੇਗਾ। ਉਨ੍ਹਾਂ ਮਹਿਲ ਕਲਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਇਕੱਠੇ ਹੋ ਕੇ ਇਹਨਾਂ ਝਾਕੀਆਂ ਅਤੇ ਪੰਜਾਬ ਦੇ ਮਾਣ ਮੱਤੇ ਇਤਿਹਾਸ ਬਾਰੇ ਜਾਨਣ ਲਈ ਜ਼ਰੂਰ ਪਹੁੰਚਣ। ਇਸ ਤੋਂ ਬਾਅਦ ਇਹ ਝਾਕੀਆਂ ਮਹਿਲ ਕਲਾਂ ਕਲਾਂ ਅਤੇ ਸਰਕਾਰੀ ਸਕੂਲ ਸੰਘੇੜਾ ਵਿਖੇ ਠਹਿਰਣਗੀਆਂ।

Spread the love