ਪੰਜਾਬ ਨੈਸ਼ਨਲ ਬੈਂਕ ਵੱਲੋਂ 10 ਲੱਖ ਰੁਪਏ ਦੇ ਵੱਖ-ਵੱਖ ਸਿਹਤ ਉਪਕਰਨ ਸਿਵਲ ਹਸਪਤਾਲ ਫਾਜ਼ਿਲਕਾ ਨੂੰ ਭੇਂਟ

????????????????????????????????????

Sorry, this news is not available in your requested language. Please see here.

ਕਰੋਨਾ ਸਥਿਤੀ ਨਾਲ ਨਜਿਠਣ ਲਈ ਸਹਾਈ ਹੋਣਗੇ ਸਿਹਤ ਉਪਕਰਨ-ਡਿਪਟੀ ਕਮਿਸ਼ਨਰ
ਫਾਜ਼ਿਲਕਾ, 11 ਅਗਸਤ 2021
ਕਰੋਨਾ ਕਾਲ ਦੌਰਾਨ ਜਿਥੇ ਸਰਕਾਰ ਵੱਲੋਂ ਕੋਵਿਡ ਸਥਿਤੀ ਨੂੰ ਕੰਟਰੋਲ ਕਰਨ ਲਈ ਹਰੇਕ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਦੇ ਨਾਲ-ਨਾਲ ਐਨ.ਜੀ.ਓ ਸੰਸਥਾਵਾਂ ਵੀ ਪਿਛੇ ਨਹੀਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਨੂੰ ਕੋਵਿਡ-19 ਦੇ ਮੱਦੇਨਜਰ 10 ਲੱਖ ਰੁਪਏ ਦੇ ਵੱਖ-ਵੱਖ ਉਪਕਰਨਾਂ ਨੂੰ ਭੇਟ ਕਰਨ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਇਨ੍ਹਾਂ ਉਪਕਰਨਾਂ ਦੀ ਮਦਦ ਨਾਲ ਲੋਕਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ।

ਇਸ ਮੌਕੇ ਪੀ.ਐਨ.ਬੀ. ਮੰਡਲ ਪ੍ਰਮੁੱਖ ਸ੍ਰੀ ਨਰੇਸ਼ ਕੁਮਾਰ ਨਾਗਪਾਲ, ਪ੍ਰਬੰਧਕ ਸ੍ਰੀ ਸੁਮੰਤ ਮਹਾਂਨਤੀ ਅਤੇ ਸ੍ਰੀ ਜਗਜੀਤ ਸਿੰਘ ਵਿਸ਼ੇਸ਼ ਤੌਰ `ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਪੀ.ਐਨ.ਬੀ. ਬੈਂਕ ਸ਼ਾਖਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵੱਖ-ਵੱਖ ਕਿਸਮਾਂ ਦੇ ਉਪਕਰਨ ਮੁਹੱਈਆ ਕਰਵਾਉਣੇ ਇਕ ਸੰਕਟ ਦੀ ਘੜੀ ਵਿਚ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ `ਚ ਉਮੀਦ ਕੀਤੀ ਜਾ ਰਹੀ ਕਰੋਨਾ ਦੀ ਤੀਸਰੀ ਲਹਿਰ ਤੋਂ ਨਜਿਠਣ ਵਿਚ ਇਹ ਉਪਕਰਨ ਲਾਹੇਵੰਦ ਸਾਬਿਤ ਹੋਣਗੇ।ਉਨ੍ਹਾਂ ਕਿਹਾ ਕਿ ਇਹ ਉਪਕਰਨ ਕਰੋਨਾ ਦੇ ਨਾਲ-ਨਾਲ ਲੋਕਾਂ ਨੂੰ ਰੋਜਮਰਾ ਦੀਆਂ ਸਿਹਤ ਸਹੂਲਤਾਂ ਨੂੰ ਪ੍ਰਦਾਨ ਕਰਨ ਵਿਚ ਵੀ ਸਹਾਈ ਸਿੱਧ ਹੋਣਗੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਹਰਾਂ ਮੁਤਾਬਕ ਆਉਣ ਵਾਲੀ ਤੀਸਰੀ ਲਹਿਰ ਹੋਰ ਖਤਰਨਾਕ ਸਾਬਿਤ ਹੋ ਸਕਦੀ ਹੈ ਸੋ ਸਾਨੂੰ ਸੁਚੇਤ ਰਹਿ ਕੇ ਹੋਰ ਧਿਆਨ ਰੱਖਣ ਦੀ ਲੋੜ ਹੈ ਜਿਸ ਤਰ੍ਹਾਂ ਪਹਿਲਾਂ ਸਾਰਿਆਂ ਨੇ ਸਾਵਧਾਨੀਆਂ ਦੀ ਪਾਲਣਾ ਕੀਤੀ ਹੈ ਉਸੇ ਤਰ੍ਹਾਂ ਹੋਰ ਜ਼ਿਆਦਾ ਕੋਵਿਡ 19 ਦੀ ਸਾਵਧਾਨੀਆਂ ਦੀ ਵਰਤੋਂ ਕਰਨੀ ਲਾਜ਼ਮੀ ਹੋਵੇਗੀ।ਉਨ੍ਹਾਂ ਕਿਹਾ ਕਿ ਸਾਵਧਾਨੀਆਂ ਦੇ ਨਾਲ-ਨਾਲ ਹਰੇਕ ਵਿਅਕਤੀ ਵੈਕਸੀਨੇਸ਼ਨ ਜ਼ਰੂਰ ਲਗਵਾਏ ਤਾਂ ਜ਼ੋ ਕਰੋਨਾ ਨੂੰ ਹਰਾਇਆ ਜਾ ਸਕੇ।
ਇਸ ਦੌਰਾਨ ਲੀਡ ਬੈਂਕ ਮੈਨੇਜਰ ਸ੍ਰੀ ਰਾਜੇਸ਼ ਕੁਮਾਰ ਚੌਧਰੀ ਨੇ ਵੱਖ-ਵੱਖ ਤਰ੍ਹਾਂ ਦੇ 9 ਉਪਕਰਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਚ ਸੀ.ਪੈਪ ਮਸ਼ੀਨ, ਮਲਟੀ ਪੈਰਾ ਕਾਰਡੀਕ ਮੋਨੀਟਰ, ਮਲਟੀ ਪੈਡੀਐਟਰੀਕ ਮੋਨੀਟਰ, ਆਈ.ਸੀ.ਯੂ ਬੈਡ, ਪੈਡੀਐਟਰੀਕ ਬੈਡ, ਬੇਬੀ ਵਾਰਮਰ, ਇਨਫਿਉਸਨਜ ਪੰਪ, ਈ.ਸੀ.ਜੀ. ਮਸ਼ੀਨ ਆਦਿ ਹੋਰ ਉਪਰਕਨ ਸਮੇਤ ਕੁਲ 28 ਉਪਕਰਨ ਹਨ ਜ਼ੋ ਕਿ 10 ਲੱਖ ਰੁਪਏ ਦੀ ਲਾਗਤ ਨਾਲ ਸਿਵਲ ਹਸਪਤਾਲ ਫਾਜ਼ਿਲਕਾ ਨੂੰ ਭੇਟ ਕੀਤੇ ਗਏ ਹਨ।
ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਸੁਧੀਰ ਪਾਠਕ, ਡੀ.ਪੀ.ਐਮ. ਸ੍ਰੀ ਰਾਜੇਸ਼ ਕੁਮਾਰ ਤੋਂ ਇਲਾਵਾ ਹੋਰ ਸਿਹਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Spread the love