ਹਰ ਬੇਰੋਜ਼ਗਾਰ ਨੂੰ ਲੈਣਾ ਚਾਹੀਦੈ ਇਸ ਸਕੀਮ ਦਾ ਲਾਹਾ: ਗੁਰਚਰਨ ਸਿੰਘ
ਫਾਜ਼ਿਲਕਾ, 31 ਮਈ 2021
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿ ਬੇਰੋਜ਼ਗਾਰ ਲੜਕੇ ਲੜਕੀਆਂ ਨੂੰ ਉਨ੍ਹਾ ਦੀ ਯੋਗਤਾ ਅਨੁਸਾਰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਪਣੇ ਪੈਰ੍ਹਾਂ ਉੱਪਰ ਖੜ੍ਹਾ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪੱਧਰ ਤੇ ਸਥਿਤ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਇਸ ਮਿਸ਼ਨ ਤਹਿਤ ਬੇਰੋਜ਼ਗਾਰਾਂ ਦੇ
ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ ਦੇ ਪਿੰਡ ਝੁੱਗੇ ਫੰਗਿਆਂ ਦੇ ਰਹਿਣ ਵਾਲੇ ਗੁਰਚਰਨ ਸਿੰਘ ਨੇ ਕੀਤਾ।
ਗੁਰਚਰਨ ਸਿੰਘ ਨੇ ਦੱਸਿਆ ਕਿ ਮਿਸ਼ਨ ਤਹਿਤ ਉਸ ਨੂੰ ਵੀ ਵਧੀਆ ਰੋਜ਼ਗਾਰ ਮਿਲਿਆ ਹੈ। ਉਸਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਘਰ ਦੇ ਹਲਾਤ ਠੀਕ ਨਹੀਂ ਸਨ ਅਤੇ ਨੌਕਰੀ ਨਾ ਮਿਲਣ ਕਰਕੇ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ। ਉਸ ਨੇ ਦੱਸਿਆ ਕਿ ਉਸ ਨੇ ਰੋਜ਼ਗਾਰ ਦਫਤਰ ਨਾਲ ਰਾਬਤਾ ਕੀਤਾ ਜਿਹੜਾ ਕਿ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਹੈ। ਉਸ ਨੂੰ ਰੋਜ਼ਗਾਰ ਦਫ਼ਤਰ ਤੋਂ ਵਧੇਰੇ ਜਾਣਕਾਰੀ ਮਿਤੀ ਅਤੇ ਫਿਰ ਉਸ ਨੇ ਜ਼ਿਲ੍ਹਾ ਮੈਨੇਜਰ ਸ. ਤਲਵਿੰਦਰ ਸਿੰਘ ਹੁੰਦਲ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਫਾਜ਼ਿਲਕਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਆਪਣੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਸਮਝਾਇਆ।
ਲਾਭਪਾਤਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੀ ਮਾੜੀ ਹਾਲਤ ਨੂੰ ਦੇਖਦਿਆਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਚਲਾਈ ਜਾ ਰਹੀਂ ਸਿੱਧਾ ਕਰਜਾ ਸਕੀਮ ਅਧੀਨ ਉਸ ਨੂੰ 2 ਲੱਖ ਰੁਪਏ ਦਾ ਕਰਜ਼ਾ ਡੇਅਰੀ ਫਾਰਮ ਦੇ ਮੰਤਵ ਲਈ ਦਿੱਤਾ ਗਿਆ। ਇਸ ਪੈਸੇ ਨਾਲ ਉਸ ਨੇ ਪਿੰਡ ਵਿੱਚ 4 ਮੱਝਾਂ ਅਤੇ 1 ਗਾਂ ਖਰੀਦੀ ਅਤੇ ਆਪਣਾ ਕਾਰੋਬਾਰ ਚਲਾਇਆ। ਉਸ ਨੇ ਕਿਹਾ ਕਿ ਉਸ ਨੂੰ ਹੁਣ ਮਹੀਨੇ ਦੀ 9 ਤੋਂ 10 ਹਜ਼ਾਰ ਰੁਪਏ ਆਮਦਨ ਹੋ ਰਹੀ ਹੈ। ਉਸ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪਸੰਦੀਦਾ ਰੋਜ਼ਗਾਰ ਹਾਸਲ ਕਰਨ ਲਈ ਆਪਣਾ ਨਾਮ ਰੋਜ਼ਗਾਰ ਬਿਊਰੋ ਦਫ਼ਤਰ ਵਿਖੇ ਜਰੂਰ ਜਮ੍ਹਾਂ ਕਰਵਾਉਣ।