ਫਿਰੋਜਪੁਰ 14 ਅਗਸਤ 2021 ਜਿਲ੍ਹਾ ਫਿਰੋਜਪੁਰ ਵਿਚ ਸੇਵਾ ਕੇਂਦਰਾਂ ਵਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਵੀ ਨਾਗਰਿਕਾਂ ਨੂੰ ਬੇਹਤਰ ਅਤੇ ਸੁਰੱਖਿਅਤ ਵਾਤਾਵਰਨ ਵਿਚ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਅੱਜ ਐਨ.ਆਰ.ਆਈ. ਦੇ ਦਸਤਾਵੇਜ ਤਸਦੀਕ ਸਰਵਿਸ ਲਾਂਚ ਕਰਦੇ ਹੋਏ ਦੱਸਿਆ ਕਿ ਹੁਣ ਐਨ.ਆਰ.ਆਈ. ਨੂੰ ਆਪਣੇ ਦਸਤਾਵੇਜ ਤਸਦੀਕ ਕਰਵਾਉਣ ਲਈ ਚੰਡੀਗੜ੍ਹ ਦੇ ਚੱਕਰ ਲਾਉਣ ਦੀ ਲੋੜ ਨਹੀਂ , ਸਿਟੀਜਨ ਫਿਰੋਜਪੁਰ ਜਿਲ੍ਹੇ ਦੇ ਚੱਲ ਰਹੇ 26 ਸੇਵਾ ਕੇਂਦਰਾਂ ਚੋ ਕਿਸੇ ਵੀ ਸੇਵਾ ਕੇਂਦਰ ਤੇ ਪਹੁੰਚ ਕੇ ਇਹ ਸਹੂਲਤ ਲੈ ਸਕਦੇ ਹਨ, ਇਸ ਮੌਕੇ ਜਿਲ੍ਹਾ ਤਕਨੀਕੀ ਕੁਆਰਡੀਨੇਟਰ ਤਲਵਿੰਦਰ ਸਿੰਘ ,ਜਿਲ੍ਹਾ ਈ-ਗਵਰਨੈਂਸ ਕੁਆਰਡੀਨੇਟਰ ਰਾਜਵਿੰਦਰ ਸਿੰਘ ਅਤੇ ਜਿਲ੍ਹਾ ਮਨੈਜਰ ਸੇਵਾ ਕੇਂਦਰ ਰਜੇਸ਼ ਕੁਮਾਰ ਗੌਤਮ ਹਾਜ਼ਿਰ ਸਨ | ਓਹਨਾ ਦੱਸਿਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਮਾਸਕ ਅਤੇ ਸਮਾਜਿਕ ਦੂਰੀ ਅਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਸੇਵਾ ਕੇਂਦਰਾਂ ਦੀਆ ਸਹੂਲਤਾਂ ਦਾ ਲਾਭ ਉਠਾਇਆ ਜਾਵੇ I ਨਾਗਰਿਕਾਂ ਨੂੰ ਓਹਨਾ ਦੇ ਦਸਤਾਵੇਜ ਘਰ ਪਹੰਚਾਉਂਣ ਦੇ ਲਈ ਸਪੀਡ ਪੋਸਟ ਅਤੇ ਕੋਰੀਅਰ ਦਾ ਉਪਰਾਲਾ ਵੀ ਕੀਤਾ ਗਿਆ ਹੈ I
ਇਸ ਤੋਂ ਇਲਾਵਾ ਜਨਮ ਅਤੇ ਮੌਤ ਦਸਤਾਵੇਜਾ ਦੀ ਡਿਲਵਰੀ ਨੂੰ ਸਰਲ ਕਰਦਿਆ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਜੀ ਵੱਲੋਂ ਇਹ ਦੱਸਿਆ ਗਿਆ ਕਿ ਇਹ ਦਸਤਾਵੇਜ ਹੁਣ ਰਜਿਸਟਰਾਰ ਦਫਤਰ ਦੇ ਇਲਾਵਾ ਪ੍ਰਾਈਵੇਟ ਹਸਪਤਾਲਾਂ ਪਾਸੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ I ਇਸ ਆਨਲਾਇਨ ਪ੍ਰਕਿਰਿਆ ਦੇ ਲਾਗੂ ਹੋਣ ਤੋਂ ਪਹਿਲਾਂ ਜਨਮ ਅਤੇ ਮੌਤ ਸਬੰਧੀ ਜਾਣਕਾਰੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਬੰਧਿਤ ਰਜਿਸਟਰਾਰ ਦਫਤਰ ਨੂੰ ਮੈਨੁਅਲ ਫਾਰਮ ਭਰਕੇ ਭੇਜੀ ਜਾਂਦੀ ਸੀ I ਜਿਸ ਉਪਰੰਤ ਇਸ ਜਾਣਕਾਰੀ ਨੂੰ ਸਬੰਧਿਤ ਰਜਿਸਟਰਾਰ ਦਫਤਰ ਵੱਲੋਂ ਆਨਲਾਇਨ ਦਰਜ ਕੀਤਾ ਜਾਂਦਾ ਸੀ ਜਿਸ ਕਾਰਨ ਆਮ ਲੋਕਾਂ ਨੂੰ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਹੋਣ ਵਿੱਚ ਦੇਰ ਹੋ ਜਾਂਦੀ ਸੀ ,ਪਰ ਹੁਣ ਜ਼ਿਲਾ ਫਿਰੋਜਪੁਰ ਦੇ 16 ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਆਨਲਾਇਨ ਵਿਧੀ ਨੂੰ ਲਾਗੂ ਕਰ ਦਿੱਤਾ ਗਿਆ ਹੈ I
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਆਰ.ਟੀ. ਆਈ ਦੀ ਸੇਵਾ ਨੂੰ ਵੀ ਆਨਲਾਇਨ ਕਰ ਦਿੱਤਾ ਗਿਆ ਹੈ ਹੁਣ ਨਾਗਰਿਕ connect.punjab.gov.in ਤੇ ਜਾ ਕੇ ਆਨਲਾਇਨ ਆਰ.ਟੀ .ਆਈ ਵੀ ਘਰ ਬੈਠੇ ਹੀ ਫਾਇਲ ਕਰ ਸਕਦੇ ਹਨ ।