ਫਾਜ਼ਿਲਕਾ, 9 ਜੂਨ 2021
ਪੀ.ਟੀ.ਆਈ ਕੈਂਪ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪੋਸਟਾਂ ਦੀ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਸ਼ੁਰੂ ਕੀਤੀਆ ਜਾ ਰਹੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਾਂ ਲਈ ਲਿਖਤੀ ਪ੍ਰਖਿਆ ਦੀ ਤਿਆਰੀ ਮੁਫਤ ਮੁਹੱਈਆ ਕਰਵਾਈ ਜਾਵੇਗੀ।
ਕੈਂਪ ਇੰਚਾਰਜ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ੍ਹ ਦੇ ਜਿਨ੍ਹਾਂ ਨੋਜਵਾਨਾਂ ਨੇ ਜੇਲ੍ਹ ਵਾਰਡਰ (ਜੇਲ ਵਿਭਾਗ), ਕਾਂਸਟੇਬਲ ਪੰਜਾਬ ਪੁਲਿਸ ਅਤੇ ਜੂਨੀਅਰ ਸਹਾਇਕ ਸਟੇਟ ਬੈਂਕ ਆਫ ਇੰਡੀਆ ਪੋਸਟਾਂ ਲਈ ਆਨਲਾਈਨ ਅਪਲਾਈ ਕੀਤਾ ਹੈ, ਉਹ ਇਨ੍ਹਾਂ ਨੰਬਰਾਂ 94638-31615, 70093-17626, 83601-63527, 94639-03533 `ਤੇ ਕੈਂਪ ਵਿੱਚ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਸੰਪਰਕ ਕਰ ਸਕਦੇ ਹਨ।