ਚੰਡੀਗੜ 14 ਅਗਸਤ :
ਪੰਜਾਬ ਸਰਕਾਰ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਵਧੀਆ ਕੰਮ ਕਰਨ ਵਾਲੇ ਅਤੇ ਕੋਵਿਡ-19 ਮਹਾਮਾਰੀ ਦੌਰਾਨ ਸ਼ਲਾਘਾਯੋਗ ਕਾਰਜ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ-2021 ਦੇਣ ਲਈ ਚੁਣਿਆ ਗਿਆ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਨਾਂ ਸ਼ਖ਼ਸੀਅਤਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ ਲਈ ਚੁਣਿਆ ਗਿਆ ਹੈ, ਉਨਾਂ ਵਿੱਚ ਸ਼੍ਰੀ ਮਨਦੀਪ ਸਿੰਘ ਪੁੱਤਰ ਸ਼੍ਰੀ ਹਰਨੇਕ ਸਿੰਘ, ਪਿੰਡ ਖੇਮਾ ਖੇੜਾ, ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਕੈਟਾਗਰੀ ’ਬਹਾਦਰੀ’ ਵਿੱਚ ਜਦਕਿ ਸ਼੍ਰੀ ਹਰਪ੍ਰੀਤ ਸਿੰਘ ਸੰਧੂ, ਲਿਖਾਰੀ ਤੇ ਫੋਟੋਗ੍ਰਾਫਰ, ਗੁਰਦੇਵ ਨਗਰ, ਲੁਧਿਆਣਾ, ਸ਼੍ਰੀ ਅਸ਼ੋਕ ਕੁਮਾਰ ਮਿੱਤਲ, ਫਾਊਂਡਰ ਚਾਂਸਲਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ,ਡਾ. ਜਸਲੀਨ ਕੇਵਲਾਨੀ, ਅਸਿਸਟੈਂਟ ਪ੍ਰੋਫੈਸਰ (ਸਮਾਜ ਸ਼ਾਸਤਰ), ਮਾਡਲ ਟਾਊਨ, ਪਟਿਆਲਾ, ਸ਼੍ਰੀ ਹਰਪ੍ਰੀਤ ਸਿੰਘ ਦਰਦੀ, ਪੱਤਰਕਾਰ, ਚੜਦੀ ਕਲਾ ਟਾਇਮ ਟੀ.ਵੀ ,ਪਟਿਆਲਾ, ਮਿਸ ਸਾਇਸ਼ਾ ਖੰਨਾ ਪੁੱਤਰੀ ਸ਼੍ਰੀ ਅਰਵਿੰਦ ਖੰਨਾ, ਘੁੰਮਣ ਨਗਰ, ਪਟਿਆਲਾ ਦੀ ’ਕਿੱਤਾ ਮਾਹਰ’ ਕੈਟੇਗਰੀ ਵਿੱਚ ਚੋਣ ਕੀਤੀ ਗਈ ਹੈ।
ਇਸੇ ਤਰਾਂ ਸਾਹਿਤ (ਕਵਿ ਕਹਾਣੀਕਾਰ) ਕੈਟਾਗਰੀ ਵਿਚ ਸ਼੍ਰੀ ਰਾਹੁਲ ਕੁਮਾਰ ਪੁੱਤਰ ਸ਼੍ਰੀ ਵਿਜੈ ਕੁਮਾਰ ਸ਼ਰਮਾ (ਕਵਿ ਕਹਾਣੀਕਾਰ), ਸ੍ਰੀ ਮਲਕੀਅਤ ਸਿੰਘ ਔਜਲਾ ਪੁੱਤਰ ਸ਼੍ਰੀ ਸੀਤਲ ਸਿੰਘ, ਚੰਡੀਗੜ , ਸ਼੍ਰੀਮਤੀ ਸੁਨੀਤਾ ਸੱਭਰਵਾਲ, ਸੇਵਕ ਕਾਲੋਨੀ, ਪਟਿਆਲਾ ਨੂੰ ਚੁਣਿਆ ਗਿਆ ਹੈ।
ਬੁਲਾਰੇ ਅਨੁਸਾਰ ਸਮਾਜ ਸੇਵਾ ਕੈਟੇਗਰੀ ਵਿਚ ਡਾ. ਵਨੀਤ ਸਹਿਗਲ, ਨਿਊਰੋ ਐਂਡ ਚਾਈਲਡ ਕੇਅਰ ਸੈਂਟਰ, ਅੰਮਿ੍ਰਤਸਰ, ਸ਼੍ਰੀ ਪ੍ਰੇਮਜੀਤ ਸਿੰਘ ਪੁੱਤਰ ਸ੍ਰੀ ਜਗਤਾਰ ਸਿੰਘ, ਪਤਾ ਰੱੁਡਾ ਪੱਤੀ, ਧੌਲਾ, ਜਿਲਾ ਬਰਨਾਲਾ, ਸ਼੍ਰੀ ਸੁਖਦੀਪ ਸਿੰਘ, ਪ੍ਰਧਾਨ, ਮੁਹਾਲੀ ਵੈਲਫੇਅਰ ਕਲੱਬ, ਮੋਹਾਲੀ, ਡਾ. ਮਮਤਾ ਸ਼ਰਮਾ, ਯੂਨੀਵਰਸਿਟੀ ਕੈਂਪਸ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ਼੍ਰੀ ਬਰਿੰਦਰ ਸਿੰਘ ਪੁੱਤਰ ਸ੍ਰੀ ਬਲਵੰਤ ਸਿੰਘ, ਪਿੰਡ ਮਸਤੀਪਾਲ, ਜ਼ਿਲਾ ਹੁਸ਼ਿਆਰਪੁਰ, ਸ੍ਰੀ ਹਰੀ ਓਮ ਜ਼ਿੰਦਲ, ਐਡਵੋਕੇਟ, ਲੁਧਿਆਣਾ, ਸ੍ਰੀ ਮਹੇਸ਼ ਇੰਦਰ ਬਾਂਸਲ (ਆਮ ਆਦਮੀ ਵੈਲਫੇਅਰ ਟਰੱਸਟ, ਪਟਿਆਲਾ) ਨੂੰ ਚੁਣਿਆ ਗਿਆ ਹੈ।
ਕੋਵਿਡ-19 ਮਹਾਂਮਾਰੀ ਦੌਰਾਨ ਸ਼ਲਾਘਾਯੋਗ ਕਾਰਜ ਕਰਨ ਲਈ ਸਮਰਪਨ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਤਰਫ਼ੋਂ ਸ਼੍ਰੀ ਦਰਵਜੀਤ ਸਿੰਘ, ਸ਼੍ਰੀ ਮਨਪ੍ਰੀਤ ਸਿੰਘ, ਸੁਪਰਡੈਂਟ ਪੰਜਾਬ ਸਿਵਲ ਸਕੱਤਰੇਤ, ਸ਼੍ਰੀ ਜਸਮਿੰਦਰ ਪਾਲ ਸਿੰਘ, ਸੀਨੀਅਰ ਕੰਸਲਟੈਂਟ, ਸ਼੍ਰੀ ਬਲਵਿੰਦਰ ਸਿੰਘ, ਪੀ.ਪੀ.ਐਸ, ਸ਼੍ਰੀ ਗਗਨਦੀਪ ਸਿੰਘ, ਪੁੱਤਰ ਸ਼੍ਰੀ ਬਲਦੇਵ ਸਿੰਘ, ਸੀਨੀਅਰ ਸਿਪਾਹੀ, ਸ਼੍ਰੀ ਤਰਸੇਮ ਕਪੂਰ ਪੁੱਤਰ ਲੇਟ ਸ਼੍ਰੀ ਰਾਮ ਕਿਸ਼ੋਰ ਕਪੂਰ, ਡਾ. ਗਿਰੀਸ਼ ਡੋਗਰਾ ਸੀਨੀਅਰ ਮੈਡੀਕਲ ਅਫ਼ਸਰ, ਇੰਚਾਰਜ ਕੋਵਿਡ ਟੈਸਟਿੰਗ, ਐਸ.ਏ.ਐਸ. ਨਗਰ ਅਤੇ ਡਾ. ਸੀਮਾ ਗਰਗ, ਜ਼ਿਲਾ ਟੀਕਾਕਰਨ ਅਫ਼ਸਰ, ਹੁਸ਼ਿਆਰਪੁਰ ਨੂੰ ਚੁਣਿਆ ਗਿਆ ਹੈ।
ਭਾਰਤੀ ਫੌਜ ਦੀ ਵੈਸਟਰਨ ਕਮਾਂਡ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਨੂੰ ਮਾਨਤਾ ਦਿੰਦਿਆਂ ਪੰਜਾਬ ਸਰਕਾਰ ਨੇ ਕੋਵਿਡ 19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਉਨਾਂ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ।
ਇਸੇ ਤਰਾਂ ਸ਼੍ਰੀ ਰਸ਼ਪਾਲ ਮਲਹੋਤਰਾ ਜੋ ਕਿ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਸੀ.ਆਰ.ਆਰ.ਆਈ.ਡੀ.) ਦੇ ਸੰਸਥਾਪਕ ਅਤੇ ਪ੍ਰਸਿੱਧ ਵਿਦਵਾਨ ਹਨ ਅਤੇ ਚੰਡੀਗੜ ਦੇ ਸ਼੍ਰੀ ਗੁਰਚਰਨ ਸਿੰਘ ਚੰਨੀ, ਜਿਨਾਂ ਨੂੰ ਜੀ.ਐਸ. ਚੰਨੀ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਕਿ ਇੱਕ ਡਾਕੂਮੈਂਟਰੀ ਨਿਰਮਾਤਾ, ਟੀਵੀ ਫਿਲਮ ਨਿਰਮਾਤਾ, ਅਦਾਕਾਰ, ਉੱਘੀ ਥੀਏਟਰ ਸ਼ਖਸੀਅਤ, ਨਾਟਕਕਾਰ ਅਤੇ ਕਾਰਕੁਨ ਹਨ, ਨੂੰ ਵੀ ਆਪਣੇ ਸਬੰਧਤ ਖੇਤਰਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ।
ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਇਨਾਂ ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ/2021 ਨਾਲ ਸਨਮਾਨਿਤ ਕਰਨ ਲਈ ਗੋਲਡ ਮੈਡਲ, ਸ਼ਾਲ ਅਤੇ ਮੁੱਖ ਸਕੱਤਰ, ਪੰਜਾਬ ਜੀ ਵੱਲੋਂ ਹਸਤਾਖਰ ਕੀਤਾ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
ਇਹ ਸਨਮਾਨ ਦੇਣ ਲਈ ਐਵਾਰਡੀਆਂ ਨੂੰ ਮਿਤੀ/ਸਥਾਨ/ਸਮੇਂ ਬਾਰੇ ਬਾਅਦ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ।