ਬਟਾਲਾ, 1 ਜੂਨ 2021 ਸ਼੍ਰੀ ਰਛਪਾਲ ਸਿੰਘ ਐੱਸ.ਐੱਸ.ਪੀ ਬਟਾਲਾ ਜੀ ਵੱਲੋਂ ਭੈੜੈ ਪੁਰਸ਼ਾ ਵਿਰੁੱਧ ਵਿਸ਼ੇਸ ਮੁਹਿੰਮ ਚਲਾਈ ਗਈ, ਜੋ ਇਸ ਮੁਹਿੰਮ ਤਹਿਤ ਮਿਤੀ 26-05-2021 ਨੂੰ ਸ਼੍ਰੀ ਗੁਰਿੰਦਰਬੀਰ ਸਿੰਘ ਡੀ.ਐੱਸ.ਪੀ. (ਡਿਟੈਕਟਿਵ) ਬਟਾਲਾ ਦੀ ਨਿਗਰਾਨੀ ਹੇਠ ਅੇੈੱਸ.ਆਈ ਦਲਜੀਤ ਸਿੰਘ ਇੰਚਾਰਜ ਸੀ.ਆਈ.ਏ ਬਟਾਲਾ ਸਮੇਤ ਪੁਲਿਸ ਪਾਰਟੀ ਬਾਈਪਾਸ ਪੁੱਲ ਗੌਖੂਵਾਲ, ਡੇਰਾ ਬਾਬਾ ਨਾਨਕ ਰੌਡ ਬਟਾਲਾ, ਸੰਦੀਪ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਭੰਡਾਰੀ ਗੇਟ ਨੇੜੇ ਸੀਤਲਾ ਮੰਦਰ ਬਟਾਲਾ ਅਤੇ ਸਵਰਨ ਸਿੰਘ ਪੁੱਤਰ ਗੁਰਮੇਜ਼ ਸਿੰਘ ਵਾਸੀ ਪੁਰੀਆਂ ਕਲਾਂ ਥਾਣਾ ਸਦਰ ਬਟਾਲਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਪਿਸਤੋਲ 32 ਬੋਰ, 1 ਪਿਸਟਲ 30 ਬੋਰ, 2 ਗੰਨਾ 12 ਬੋਰ ਧਭਭਲ਼, ਏਅਰ ਗੰਨ, 2 ਦੇਸੀ ਕੱਟੇ, 315 ਬੋਰ ਸਮੇਤ 101 ਰੌਂਦ ਜਿੰਦਾ ਬਰਾਮਦ ਕਰਕੇ ਦੋਸ਼ੀਆਂ ਦੇ ਖਿਲਾਫ ਮੁੱਕਦਮਾ ਨੰ 103 ਮਿਤੀ 26-05-2021 ਜੁਰਮ 25-54-59 ਅਸਲਾ ਐਕਟ ਥਾਣਾ ਸਿਵਲ ਕੀਤਾ ਸੀ।ਦੌਰਾਨੇ ਤਫਤੀਸ਼ ਜੁਗਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾ ਥਾਣਾ ਸਦਰ ਨੂੰ ਨਾਮਜਦ ਹੋਇਆ ਸੀ।
ਐੱਸ.ਐੱਸ.ਪੀ ਬਟਾਲਾ ਜੀ ਨੇ ਦੱਸਿਆ ਕਿ ਜੁਗਿੰਦਰ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾ ਥਾਣਾ ਸਦਰ ਨੂੰ ਜੋ ਮੁੱਕਦਮਾ ਨੰ 199 ਮਿਤੀ 10-10-2020 ਜੁਰਮ 21/29/61/85 ਐਨ.ਡੀ.ਪੀ.ਐੱਸ. ਐਕਟ ਥਾਣਾ ਸਦਰ ਵਿੱਚ ਕੇਂਦਰੀ ਜੇਲ ਅਮ੍ਰਿੰਤਸਰ ਬੰਦ ਸੀ ਨੂੰ ਮੁੱਕਦਮਾ ਨੰ 103 ਮਿਤੀ 26-05-2021 ਜੁਰਮ 25-54-59 ਅਸਲਾ ਐਕਟ ਥਾਣਾ ਸਿਵਲ ਵਿੱਚ ਪ੍ਰੋਡੈਕਸ਼ਨ ਵਾਰੰਟ ਤੇ ਲਿਆ ਕੇ ਉਸ ਪਾਸੋਂ ਡੁਘਾਈ ਨਾਲ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਦੋਸੀ ਦੇ ਫਰਦ ਇੰਕਸਾਫ ਕਰਨ ਤੇ ਉਸ ਪਾਸੋ 35 ਲੱਖ ਰੁਪਏ ਦੀ ਡਰੱਗ ਮਨੀ ਬਰ੍ਰਮਦ ਕੀਤੀ ਹੈ। ਇਸ ਤੋਂ ਪਹਿਲਾ ਸਮੱਗਲਰ ਜੋਗਿੰਦਰ ਸਿੰਘ ਦੀ 1 ਕਰੌੜ 17 ਲੱਖ ਦੀ ਪ੍ਰਾਪਰਟੀ ਜੋ ਕਿ ਇਸ ਨਸ਼ੇ ਦੀ ਕਮਾਈ ਤੋਂ ਬਣਾਈ ਸੀ ਫ੍ਰੀਜ ਕੀਤੀ ਜਾ ਚੁੱਕੀ ਹੈ ਦੋਸ਼ੀ ਜੁਗਿੰਦਰ ਸਿੰਘ ਦੇ ਖਿਲਾਫ ਵੱਖ-ਵੱਖ ਜ਼ਿਲ੍ਹਿਆ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੇ 10 ਲੁੱਟ- ਖੋਹਾ ਦੇ 2 ਚੋਰੀਆਂ ਦੇ 2 ਅਸਲਾ ਐਕਟ ਦਾ 1 ਅਤੇ ਐਕਸਾਇਜ਼ ਐਕਟ ਦਾ 1 ਕੁੱਲ 16 ਮੁੱਕਦਮੇ ਦਰਜ ਹਨ। ਇੱਥੇ ਇਹ ਦੱਸਣਯੋਗ ਹੈ ਕਿ ਦੋਸੀ ਜੋਗਿੰਦਰ ਸਿੰਘ ਪਾਸੋਂ ਮਿਤੀ 10-10-2020 ਨੂੰ 1 ਕਿਲੋ ਹੈਰੋਇਨ 1,35,000/- ਰੁਪਏ ਡਰੱਗ ਮਨੀ 1 ਵੈਨਿਊ ਕਾਰ ਅਤੇ ਇਸ ਦੇ ਭਾਣਜੇ ਸਵਰਨ ਸਿੰਘ ਵਾਸੀ ਮਾਰੀ ਪੰਨਵਾਂ ਪਾਸੋਂ 225 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਦੀ ਪਤਨੀ ਅਮਰਜੀਤ ਕੌਰ ਪਾਸੋਂ ਮਾਹ ਜਨਵਰੀ ਵਿੱਚ 1ਕਿਲੋ 300 ਗ੍ਰਾਂਮ ਹੈਰੋਇਨ 1 ਪਿਸਟਲ ਮਾਰਕਾ ਬਰੇਟਾ ਬਰਾਮਦ ਹੋਇਆ ਹੈ, ਇਹ ਸਾਰਾ ਪਰਿਵਾਰ ਹੀ ਨਸ਼ੇ ਦੀ ਤਸਕਰੀ ਕਰ ਰਿਹਾ ਹੈ। ਦੋਸ਼ੀ ਜੋਗਿੰਦਰ ਸਿੰਘ ਪਾਸੋਂ ਅੱਗੇ ਹੋਰ ਪੁੱਛ-ਗਿੱਛ ਜਾਰੀ ਹੈ, ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।