ਬਰਸਾਤ ਦੇ ਮੌਸਮ ਕਾਰਨ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਅਤੇ ਬਚਾਅ ਕਾਰਜ ਜਾਰੀ: ਰੋਹਿਤ ਗੋਇਲ

_Rohit Goyal
ਬਰਸਾਤ ਦੇ ਮੌਸਮ ਕਾਰਨ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਅਤੇ ਬਚਾਅ ਕਾਰਜ ਜਾਰੀ: ਰੋਹਿਤ ਗੋਇਲ

Sorry, this news is not available in your requested language. Please see here.

ਟੀਮਾਂ ਵੱਲੋਂ ਫ਼ਾਜ਼ਿਲਕਾ ਵੱਖ-ਵੱਖ ਬਜਾਰ, ਦੁਕਾਨਾ ਚ ਬਚਾਅ ਕਾਰਜ : ਰਾਵਿੰਦਰ ਸ਼ਰਮਾ, ਸੁਖਜਿੰਦਰ ਸਿੰਘ

ਫਾਜ਼ਿਲਕਾ, 7 ਅਕਤੂਬਰ 2024

ਸਿਹਤ ਵਿਭਾਗ ਫ਼ਾਜ਼ਿਲਕਾ ਦੀਆਂ ਟੀਮਾਂ ਵੱਲੋਂ ਮੱਛਰਾਂ ਅਤੇ ਮੱਖੀਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਬਜਾਰ ਮਾਰਕਿਟ ਅਤੇ ਘਰ-ਘਰ ਜਾ ਕੇ ਸਰਵੇ ਕਰਨ ਅਤੇ ਜਾਗਰੂਕ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਰੋਕਥਾਮ ਕੀਤੀ ਜਾ ਸਕੇ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਐੱਸ ਐਮ ਓ ਫ਼ਾਜ਼ਿਲਕਾ ਫਾਜ਼ਿਲਕਾ ਡਾਕਟਰ ਰੋਹਿਤ ਗੋਇਲ ਵੱਲੋਂ ਕੀਤਾ ਗਿਆ।

ਸਿਹਤ ਸੁਪਰਵਾਇਜ਼ਰ ਰਾਵਿੰਦਰ ਸ਼ਰਮਾ ਅਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਡੇਂਗੂ  ਏਡੀਜ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਮੱਛਰ ਆਮ ਤੌਰ ਤੇ ਦਿਨ ਵੇਲੇ ਕੱਟਦਾ ਹੈ। ਆਪਣੇ ਘਰਾਂ,ਦੁਕਾਨਾਂ ,ਵਰਕਸਾਪਾਂ ਚ ਟਾਇਰ,ਘੜੇ,ਪਾਣੀ ਵਾਲੀਆਂ ਖੇਲਾਂ,ਕੂਲਰ ,ਗਮਲੇ ਅਤੇ ਫਰਿੱਜ ਦੇ ਪਿੱਛੇ ਟਰੇਅ ਆਦੀ ਥਾਵਾਂ ਤੇ ਜਿਆਦਾ ਸਮਾਂ ਪਾਣੀ ਨਹੀਂ ਖੜਨਾ ਚਾਹੀਦਾ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।

ਉਹਨਾਂ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ ਬੁਖਾਰ,ਮਾਸ ਪੇਸੀਆਂ ਚ ਦਰਦ,ਅੱਖਾਂ ਦੇ ਪਿਛਲੇ ਹਿੱਸੇ ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ਚ ਦੇਰੀ ਕਾਰਨ ਕਈ ਵਾਰ ਖਤਰੇ ਦਾ ਕਾਰਨ ਬਣ ਜਾਂਦਾ ਹੈ।

ਸਹਿਰ ਚ ਡੇਂਗੂ ਲਾਰਵ ਟੀਮਾ ਵਿਚ ਇਨਸੈਕਟ ਕੁਲੈਕਟਰ ਵੱਲੋਂ ਟੀਮਾਂ ਬਣਾ ਕੇ ਡੇਂਗੂ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਿਸ ਜਗ੍ਹਾ ਤੇ ਮੱਛਰ ਦਾ ਲਾਰਵਾ ਮਿਲਦਾ ਹੈ ਨੂੰ ਲਾਰਵੀਸਾਈਡ ਨਾਲ ਨਸਟ ਕਰਵਾਇਆ ਜਾ ਰਿਹਾ ਹੈ ਅਤੇ ਦੂਸਿਤ ਪਾਣੀ ਤੋਂ ਹੋਣ ਵਾਲੀਆਂ ਪੇਟ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਲੱਮ ਏਰੀਆ,ਝੁੱਗੀ-ਝੌਪੜੀ ਅਤੇ ਘਰ-ਘਰ ਜਾ ਕੇ ਬਚਾਅ ਕਾਰਜ ਕੀਤੇ ਜਾ ਰਹੇ ਹਨ।

ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਵਿਨੋਦ ਕੁਮਾਰ ਅਤੇ ਦਿਵੇਸ਼ ਕੁਮਾਰ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਜਮਾਂ ਹੋਣ ਕਾਰਨ ਜਾਂ ਬਰਸਾਤ ਦੇ ਮੌਸਮ ਦਾ ਪਾਣੀ ਖੜਨ ਕਾਰਨ ਵੈਕਟਰ ਬੌਰਨ ਅਤੇ ਵਾਟਰ ਬੌਰਨ ਬਿਮਾਰੀਆਂ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ।

ਇਸ ਲਈ ਪਾਣੀ ਖੜਾ ਹੋਣ ਵਾਲੀਆਂ ਥਾਵਾਂ ਤੇ ਕਾਲਾ ਤੇਲ ਅਤੇ ਲਾਰਵੀਸਾਈਡ ਸਪਰੇਅ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਸੁੱਕਰਵਾਰ ਨੂੰ ਖੁਸਕ ਦਿਨ ( ਡਰਾਈ ਡੇ ਫਰਾਈ ਡੇ) ਪਾਣੀ ਖੜਨ ਵਾਲੀਆਂ ਥਾਵਾਂ ਨੂੰ ਸੁਕਾ ਕੇ ਡੇਂਗੂ ਤੋਂ ਬਚਾਅ ਕੀਤਾ ਜਾ ਸਕਦਾ ਹੈ । ਇਸ ਲਈ ਅੱਜ ਸੋਮਵਾਰ ਨੂੰ ਸ਼ਹਿਰ ਵਿਚ ਅਨਾਜ ਮੰਡੀ, ਹੋਟਲਾਂ ਬਜਾਰ ਘੰਟਾ ਘਰ ਚੌਕ ਵਿਖੇ ਐਂਟੀ ਡੇਂਗੂ ਗਤੀਵਿਧੀ ਕੀਤੀਆ ਗਿਆ।