ਬਲਾਤਕਾਰ ਨਾਲ ਪੀੜਿਤ ਮਹਿਲਾ ਨੂੰ ਬਣਦੀਆਂ ਸਹੂਲਤਾਵਾਂ ਪ੍ਰਦਾਨ ਕਰਨ ਸਬੰਧੀ

KULWANT SINGH DC
ਪਰਾਲੀ ਨੂੰ ਅੱਗ ਲੱਗਣ ਦੀ ਸੂਰਤ ਵਿਚ ਮੌਕੇ ਉਤੇ ਪਹੁੰਚ ਕੇ ਰਿਪੋਰਟ ਕਰਨ ਅਧਿਕਾਰੀ-ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਤਰਨ ਤਾਰਨ 15 ਜੁਲਾਈ 2021 ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਤਰਨ ਤਾਰਨ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ  ਮਿਤੀ 13 ਜੁਲਾਈ 2021 ਨੂੰ ਬਲਾਤਕਾਰ ਨਾਲ ਪੀੜਿਤ ਮਹਿਲਾ ਦਾ ਕੇਸ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਵਿੱਚ ਦਰਜ ਹੋਇਆ ਸੀ। ਜਿਸ ਵਿੱਚ ਪੀੜਿਤ ਮਹਿਲਾ ਦੀ ਹਾਲਤ ਬਹੁਤ ਗੰਭੀਰ ਸੀ। ਸਖੀ ਵਨ ਸਟੌਪ ਸੈਂਟਰ ਦੀ ਮੁੱਖੀ ਅਨੀਤਾ ਕੁਮਾਰੀ ਵੱਲੋ ਇਹ ਕੇਸ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜਿਸ ਉਪਰ ਕਾਰਵਾਈ ਕਰਦੇ ਹੋਏ ਪੀੜਿਤ ਦੀ ਡਾਕਟਰੀ ਜਾਂਚ ਕਰਵਾਈ ਗਈ, ਡਾਕਟਰੀ ਜਾਂਚ ਉਪਰੰਤ ਪੁਲਿਸ ਵੱਲੋ ਐਫ.ਆਈ.ਆਰ. ਦਰਜ ਕੀਤੀ  ਜਾ ਚੱੁਕੀ ਹੈ। ਸਖੀ ਵਨ ਸਟੌਪ ਸੈਂਟਰ ਵੱਲੋ ਪੀੜਿਤ ਮਹਿਲਾ ਦੀ ਆਰਥਿਕ ਮਦਦ ਵੀ ਕੀਤੀ ਗਈ ਹੈ ਤਾਂ ਜੋ ਪੀੜਿਤ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ। ਦਫਤਰ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਕਿਸੇ ਵੀ ਪ੍ਰਕਾਰ ਦੀ ਹਿੰਸਾ ਨਾਲ ਪੀੜਿਤ ਔਰਤਾਂ ਦੀ ਮਦਦ ਲਈ ਆਪਣੀਆ ਸੇਵਾਵਾ ਨਿਭਾ ਰਿਹਾ ਹੈ। ਕਿਸੇ ਵੀ ਪ੍ਰਕਾਰ ਦੀ ਹਿੰਸਾ ਨਾਲ ਪੀੜਿਤ ਮਹਿਲਾ ਇਸ ਦਫਤਰ ਵਿੱਚ( ਪਤਾ ਨੇੜੇ ਸਿਵਲ ਹਸਪਤਾਲ ਤਰਨ ਤਾਰਨ ਗਲੀ ਨੰ:1) ਆ ਕੇ ਆਪਣੀ ਮੁਸ਼ਕਲ ਦਾ ਹੱਲ ਕਰਵਾ ਸਕਦੀ ਹੈ। ਸਖੀ ਵਨ ਸਟੌਪ ਸੈਂਟਰ ਵਲੋ ਪ੍ਰਦਾਨ ਕੀਤੀਆ ਜਾਣ ਵਾਲੀਆਂ ਮੁਫਤ ਸਹੁੂਲਤਾਵਾ ਵਿੱਚ ਐਮਰਜੈਂਸੀ ਸਹਾਇਤਾ, ਡਾਕਟਰੀ ਸਹਾਇਤਾ, ਪੁਲਿਸ ਦੀ ਸਹਾਇਤਾ, ਕਾਨੂੰਨੀ ਸਹਾਇਤਾ, ਕੌਸਲਿੰਗ ਅਤੇ ਸ਼ੋਰਟ ਸਟੇਅ ਦੀ ਸਹੂਲਤ ਹੈ। ਸਹਾਇਤਾ ਪ੍ਰਾਪਤ ਕਰਨ ਲਈ ਹੈਲਪ- ਲਾਈਨ ਨੰ: 01852-222181 ਤੇ ਸੰਪਰਕ ਕੀਤਾ ਜਾ ਸਕਦਾ ਹੈ।