ਬਸਤੀ ਟੈਂਕਾਂ ਵਾਲੀ ਵਿੱਚ ਮਿਲਿਆ ਡੇਂਗੂ ਦਾ ਲਾਰਵਾ-ਸਿਵਲ ਸਰਜਨ

Sorry, this news is not available in your requested language. Please see here.

ਫਿਰੋਜ਼ਪੁਰ, 7 ਸਤੰਬਰ 2021 ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਦੇ ਨਿਰਦੇਸ਼ਾ ਅਨੁਸਾਰ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ।ਇਸ ਸਿਲਸਿਲੇ ਵਿੱਚ ਜ਼ਿਲੇ ਅੰਦਰ ਡੇਂਗੂ ਕੰਟਰੋਲ ਪ੍ਰੋਗ੍ਰਾਮ ਬਾਰੇ ਜ਼ਿਲਾ ਨੋਡਲ ਅਫਸਰ ਅਤੇ ਜ਼ਿਲਾ ਐਪੀਡੀਮਾਲੋਜਿਸਟ ਡਾ:ਹਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋ ਬਸਤੀ ਟੈਂਕਾ ਵਾਲੀ ਵਿਖੇ ਘਰ -ਘਰ ਜਾ ਕੂਲਰਾਂ,ਫਰਿੱਜਾ ਦੀਆ ਟਰੇਆਂ ਅਤੇ ਛੱਤਾਂ ਉੱਪਰ ਪਏ ਹੋਏ ਪੁਰਾਣੇ ਭਾਂਡਿਆ ਵਿੱਚ ਖੜੇ ਹੋਏ ਪਾਣੀ ਦੀ ਜਾਂਚ ਕੀਤੀ ਗਈ ਤਾਂ ਲਗਭਗ ਕਈ ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਅਤੇ ਪ੍ਰਸ਼ਾਸ਼ਨ ਵੱਲੋ ਇਹਨਾਂ ਪਰਿਵਾਰਾ ਨੂੰ ਸੁਚੇਤ ਕੀਤਾ ਗਿਆ ਹੈ ਕਿ ਅੱਗੇ ਤੋਂ ਇਸ ਤਰ੍ਹਾ ਦੀ ਅਣਗਹਿਲੀ ਹੋਣ ਤੇ ਚਲਾਣ ਕੀਤੇ ਜਾਣਗੇ।
ਜ਼ਿਲਾ ਐਪੀਡੀਮਾਲੋਜਿਸਟ ਡਾ:ਰਾਕੇਸ਼ ਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਆਸ ਪਾਸ ਪਾਣੀ ਖੜਾ ਹੋ ਜਾਂਦਾ ਹੈ ਜੋ ਕਿ ਮੱਛਰਾਂ ਦੇ ਵਾਧੇ ਦਾ ਸਬੱਬ ਬਣਦਾ ਹੈ।ਅਜਿਹੇ ਮੌਸਮ ਵਿੱਚ ਡੇਂਗੂ ਤੋਂ ਬਚਾਅ ਲਈ ਵਧੇਰੇ ਸਾਵਧਾਨੀਆਂ ਦੀ ਜਰੂਰਤ ਹੁੰਦੀ ਹੈ। ਜ਼ਿਲਾ ਐਪੀਡੀਮਾਲੋਜਿਸਟ ਡਾ:ਹਰਵਿੰਦਰ ਕੌਰ ਨੇ ਕਿਹਾ ਹੈ ਕਿ ਡੇਂਗੂ ਰੋਗ ਏਡੀਜ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਇੱਕ ਵਾਇਰਲ ਬੀਮਾਰੀ ਹੈ,ਜਿਸ ਵਿੱਚ ਤੇਜ਼ ਬੁਖਾਰ ,ਸਿਰ ਦਰਦ,ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ ,ਸਰੀਰ ਅਤੇ ਜੋੜਾਂ ਵਿੱਚ ਦਾ ਅਸਿਹ ਦਰਦ ਆਦਿ ਲੱਛਣ ਪ੍ਹ੍ਰਗਟ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸ ਨੂੰ ਫੈਲਾਉਣ ਵਾਲੇ ਮੱਛਰ ਖੜੇ ਸਾਫ ਪਾਣੀ ਵਿੱਚ ਵੱਧਦੇ ਹਨ ਅਤੇ ਇਹ ਦਿਨ ਵੇਲੇ ਕੱਟਦੇ ਹਨ। । ਜ਼ਿਲਾ ਐਪੀਡੀਮਾਲੋਜਿਸਟ ਨੇ ਦੱਸਿਆ ਕਿ ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਘਰਾਂ ਅੰਦਰ ਕਿਸੇ ਵੀ ਰੂਪ ਵਿੱਚ ਪਾਣੀ ਖੜਾ ਹੋਣ ਦੇਣ ਤੋਂ ਰੋਕਣਾ ਚਾਹੀਦਾ ਹੈ।ਘਰਾਂ ਅੰਦਰ ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਣਾ ਚਾਹੀਦਾ ਹੈ,ਕਿਉਂਕਿ ਡੇਂਗੂ ਦਾ ਲਾਰਵਾ ਇੱਕ ਹਫਤੇ ਵਿੱਚ ਮੱਛਰ ਦੇ ਰੂਪ ਵਿੱਚ ਪਰਵਰਤਿਤ ਹੋ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਘਰਾਂ ਦਫਤਰਾਂ ਅਤੇ ਦੁਕਾਨਾਂ ਦੀਆਂ ਛੱਤਾਂ ਆਦਿ ਤੇ ਪਏ ਕਬਾੜ ਸਾਮਾਨ, ਟਾਇਰ ਅਤੇ ਗਮਲਿਆਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਨੇ ਇਹ ਵੀ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰਦਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਵਿਅਕਤੀ ਨੂੰ ਤੇਜ਼ ਬੁਖਾਰ,ਸਰੀਰ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਹੈ।ਇਸ ਮੋਕੇ ਤੇ ਦੀਪ ਇੰਦਰ ਸਿੰਘ ਐਂਟੀਮੋਲਜਿਸਟ,ਹਰਮੇਸ਼ ਚੰਦਰ ਏ.ਐਮ.ਓ ,ਸੁਖਮੰਦਰ ਸਿੰਘ, ਵਿਕਾਸ ਮ.ਪ.ਹ.ਵ. ਆਦਿ ਹਾਜਿਰ ਸਨ।