ਬਾਜੀਦਪੁਰ ਵੈਲਫੇਅਰ ਸੋਸਾਇਟੀ ਵੱਲੋਂ ਕਲਕੱਤਾ ਵਿਖੇ ਡਾਕਟਰ ਨਾਲ ਹੋਏ ਜਬਰ ਜਨਾਹ ਵਿਰੁੱਧ ਕੱਢਿਆ ਕੈਂਡਲ ਮਾਰਚ 

_Mr. Ramesh Sharma
ਬਾਜੀਦਪੁਰ ਵੈਲਫੇਅਰ ਸੋਸਾਇਟੀ ਵੱਲੋਂ ਕਲਕੱਤਾ ਵਿਖੇ ਡਾਕਟਰ ਨਾਲ ਹੋਏ ਜਬਰ ਜਨਾਹ ਵਿਰੁੱਧ ਕੱਢਿਆ ਕੈਂਡਲ ਮਾਰਚ 

Sorry, this news is not available in your requested language. Please see here.

ਦੁਰਗਾ ਮਦਿੰਰ ਬਾਜੀਦਪੁਰ ਤੋਂ ਲੈ ਕੇ ਮੱਲਵਾਲ ਗੇਟ ਤੱਕ ਕੱਢਿਆ ਕੈਂਡਲ ਮਾਰਚ 
ਫਿਰੋਜ਼ਪੁਰ 21 ਅਗਸਤ 2024
ਬਾਜੀਦਪੁਰ ਵੈਲਫੇਅਰ ਸੋਸਾਇਟੀ ਵੱਲੋਂ ਕਲਕੱਤਾ ਵਿਖੇ ਇੱਕ ਡਾਕਟਰ ਨਾਲ ਹੋਏ ਜਬਰ ਜਨਾਹ ਅਤੇ ਕਤਲ ਮਾਮਲੇ ਨੂੰ ਲੈ ਕੇ ਸ੍ਰੀ ਦੁਰਗਾ ਮਾਤਾ ਮੰਦਿਰ ਬਾਜ਼ੀਦਪੁਰ ਤੋਂ ਮੱਲਵਾਲ ਰੋਡ ਦੇ ਗੇਟ ਤੱਕ ਰੋਸ ਕੈਂਡਲ ਮਾਰਚ ਸ੍ਰੀ ਰਮੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕੱਢਿਆ ਗਿਆ। ਇਸ ਕੈਂਡਲ ਮਾਰਚ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਲੀਡਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ । 
ਪ੍ਰੈਸ ਵਿੱਚ ਬਿਆਨ ਜਾਰੀ ਕਰ ਦੀਆਂ ਪੀਸੀਐਮ ਐਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਤਿੰਦਰ ਕੋਛੜ ਤੇ ਸੁਸਾਇਟੀ ਦੇ ਸੈਕਟਰੀ ਕਾਨ ਚੰਦ ਸ਼ਰਮਾ ਨੇ ਦੱਸਿਆ ਕਿ ਜੋ ਘਟਨਾ ਕਲਕੱਤਾ ਵਿਖੇ ਇੱਕ ਡਾਕਟਰ ਬੇਟੀ ਨਾਲ ਵਾਪਰੀ ਹੈ ਉਸ ਦੀ ਕਲਕੱਤਾ ਸਰਕਾਰ ਜਿੰਮੇਵਾਰ ਹੈ ਅਤੇ ਕਲਕੱਤਾ ਸਰਕਾਰ ਵੱਲੋਂ ਉਨਾਂ ਕਾਤਲਾਂ ਨੂੰ ਸਜਾਵਾਂ ਦੇਣ ਦੀ ਥਾਂ ਬਚਾਇਆ ਜਾ ਰਿਹਾ। ਇਸ ਮੌਕੇ  ਸੁਭਾਸ਼ ਸ਼ਰਮਾ ਸਬੋਧਨ ਕਰਦਿਆ ਕਿਹਾ  ਕਿ ਸਾਨੂੰ ਸਮੇਂ-ਸਮੇਂ ਤੇ ਇਹਨਾਂ ਜ਼ਾਲਮ ਸਰਕਾਰਾਂ ਵਿਰੁੱਧ ਲਾਮਬੰਦ ਹੋਣਾ ਪਵੇਗਾ ।  ਕ੍ਰਾਂਤੀਕਾਰੀ ਜਥੇਬੰਦੀ ਦੇ ਆਗੂ ਮੰਗਤ ਰਾਮ ਪਟਵਾਰੀ ਅਤੇ ਸੁਰਜੀਤ ਚੰਦ ਸ਼ਰਮਾ ਨੇ ਵੀ ਕਿਸਾਨ ਜਥੇਬੰਦੀ ਵੱਲੋਂ ਸਬੋਧਨ ਕਰਦਿਆ ਕਿਹਾ ਕਿ ਮੋਦੀ ਸਰਕਾਰ ਤੇ ਰਾਜ ਵਿੱਚ ਰਾਮ ਦੇ ਨਾਮ ਦੀ ਗੱਲ ਕਹੀ ਜਾ ਰਹੀ ਹੈ ਪਰ ਰਾਮ ਦੇ ਨਾਂ ਤੇ ਸਿਰਫ ਵੋਟਾਂ ਬਟੋਰੀਆਂ ਜਾ ਰਹੀਆਂ ਹਨ।
ਮੋਦੀ ਦੇ ਰਾਜ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਸੁਰੱਖਿਅਤ ਨਹੀਂ ।  ਟੀਚਰ ਜਥੇਬੰਦੀ ਦੇ ਆਗੂ ਈਸ਼ਵਰ ਸ਼ਰਮਾ ਕੈਸ਼ੀਅਰ ਵਿਪਨ ਸ਼ਰਮਾ ਨੇ ਦੱਸਿਆ ਕਿ ਸਾਡੀਆਂ ਬਹੁਤ ਸਾਰੀਆਂ ਭੈਣਾਂ ਜੋ ਡਿਊਟੀ ਕਰਨ ਲਈ ਦੂਰ ਦੂਰ ਦੇ ਪਿੰਡਾਂ ਵਿੱਚ ਜਾਂਦੀਆਂ ਹਨ ਹਜ਼ਾਰਾਂ ਵਾਰ ਸਾਡੀਆਂ ਭੈਣਾਂ ਤੇ ਲੁਟੇਰਿਆਂ ਵੱਲੋਂ ਲੁੱਟ ਖੋਹ ਕੀਤੀ ਗਈ ਹੈ ਪਰ ਸਰਕਾਰਾਂ ਨੇ  ਕਿਸੇ ਵੀ ਮੁਲਜਮ ਨੂੰ ਅੱਜ ਤੱਕ ਕੋਈ ਸਖਤ ਸਜ਼ਾ ਨਹੀਂ ਦਿੱਤੀ ਗਈ । ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਆਗੂ ਨਰਿੰਦਰ ਸ਼ਰਮਾ ਅਤੇ ਰਾਮ ਪ੍ਰਸ਼ਾਦ ਨੇ ਆਖਿਆ ਕੀ ਕਲਕੱਤਾ ਸਰਕਾਰ ਨਹੀਂ ਪੂਰੇ ਭਾਰਤ ਵਿੱਚ ਕਿਸੇ ਵੀ ਥਾਂ ਤੇ ਧੀਆਂ ਭੈਣਾਂ ਦੀ ਇੱਜਤ ਸੁਰੱਖਿਅਤ ਨਹੀਂ ਹੈ। ਇਸ ਕੈਂਡਲ ਮਾਰਚ ਵਿੱਚ ਕਮਿਊਨਿਟੀ ਹੈਲਥ ਅਫਸਰ ਜ਼ਿਲ੍ਹਾਂ ਪ੍ਰਧਾਨ ਨਰਿੰਦਰ ਸਿੰਘ, ਪੈਰਾ ਮੈਡੀਕਲ ਦੇ ਆਗੂ ਕੌਰਜੀਤ ਸਿੰਘ,  ਗੁਲਸ਼ਨ ਸ਼ਰਮਾ,  ਦਲੀਪ ਸਿੰਘ, ਬਲਰਾਮ ਸ਼ਰਮਾ,  ਤਰਸੇਮਪਾਲ ਸ਼ਰਮਾ,  ਰਜਿੰਦਰ ਸ਼ਰਮਾ ਬਿਜਲੀ ਪ੍ਰਧਾਨ ਬਿਜਲੀ ਬੋਰਡ ਯੂਨੀਅਨ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਲੋਕਾਂ ਨੂੰ ਸਰਕਾਰਾਂ ਦੇ ਜ਼ੁਲਮ ਵਿਰੁੱਧ ਇਕੱਠੇ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ ਗਿਆ। 
ਇਸ ਕੈਂਡਲ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰ ਤੋਂ ਮਯੰਕ ਫਾਊਂਡੇਸ਼ਨ ਤੋਂ ਕਮਲ ਸ਼ਰਮਾ ਆਪਣੇ ਸਾਥੀਆਂ ਸਮੇਤ ਇਸ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਏ । ਇਸ ਕੈਂਡਰ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਜੁਝਾਰ ਸਿੰਘ ਨੰਬਰਦਾਰ, ਗੁਰਦੇਵ ਸਿੰਘ ਮੁਦਕਾ, ਜਗਜੀਤ ਸ਼ਰਮਾ, ਜਤਿੰਦਰ, ਵਿਪਨ ਸ਼ਰਮਾ ਰੇਲਵੇ, ਸੰਦੀਪ ਸ਼ਰਮਾ, ਭਗਵੰਤ ਸ਼ਰਮਾ, ਦੀਪਕ ਸ਼ਰਮਾ, ਪੰਮਾ ਭੁੱਲਰ, ਗੌਰਵ ਦਾਸ, ਬੂਟਾ ਡੀਸੀ ਦਫਤਰ, ਮਨਿੰਦਰ ਸਿੰਘ ਸੁਰਜੀਤ ਸਿੰਘ, ਬਲਵਿੰਦਰ ਸਿੰਘ, ਤੰਨੂ ਸ਼ਰਮਾ,  ਰਜਨੀਸ਼ ਸ਼ਰਮਾ, ਸੁਰਿੰਦਰ ਸ਼ਰਮਾ, ਰਾਮ ਲੁਭਾਇਆ, ਸੰਦੀਪ ਸ਼ਰਮਾ ਗੋਲਡੀ ਸਮੇਤ ਵੱਡੀ ਗਿਣਤੀ ਵਿਚ ਇਲਾਕ ਨਿਵਾਸੀ ਕੈਂਡਲ ਮਾਰਚ ਵਿੱਚ ਸ਼ਾਮਲ ਹੋਏ। 
Spread the love