ਬਾਲ ਭਵਨ, ਸਰਾਭਾ ਨਗਰ ਦੇ ਬੱਚਿਆਂ ਨੇ ਗੇਮਿੰਗ ਟਰੱਕ ਦਾ ਮਾਣਿਆ ਆਨੰਦ

Major Amit Sarin
ਬਾਲ ਭਵਨ, ਸਰਾਭਾ ਨਗਰ ਦੇ ਬੱਚਿਆਂ ਨੇ ਗੇਮਿੰਗ ਟਰੱਕ ਦਾ ਮਾਣਿਆ ਆਨੰਦ

Sorry, this news is not available in your requested language. Please see here.

– ਸਟਾਰਟਅੱਪ ਭਾਰਤ ਵੱਲੋਂ ਮਾਨਤਾ ਪ੍ਰਾਪਤ ਪਹਿਲਾ ਗੇਮਿੰਗ ਟਰੱਕ ਹੈ

ਲੁਧਿਆਣਾ, 17 ਸਤੰਬਰ 2024

ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਰੈਡ ਕਰਾਸ ਬਾਲ ਭਵਨ, ਸਰਾਭਾ ਨਗਰ ਵਿਖੇ ਬੱਚਿਆਂ ਦੇ ਮਨੋਰੰਜਨ ਲਈ ਗੇਮਿੰਗ ਟਰੱਕ ਭੇਜਿਆ ਗਿਆ।ਮੇਜਰ ਸਰੀਨ ਨੇ ਦੱਸਿਆ ਕਿ ਸਟਾਰਟਅੱਪ ਭਾਰਤ ਵੱਲੋਂ ਮਾਨਤਾ ਪ੍ਰਾਪਤ ਭਾਰਤ ਦਾ ਇਹ ਪਹਿਲਾ ਗੇਮਿੰਗ ਟਰੱਕ ਹੈ ਜਿਸ ਨੂੰ ਜਨਮ ਦਿਨ, ਵਿਆਹ, ਕਾਰਪੋਰੇਟ ਇਵੈਂਟਸ ਮੌਕੇ ਮਨੋਰੰਜਣ ਲਈ ਉਪਲੱਬਧ ਕਰਵਾਇਆ ਜਾ ਸਕਦਾ ਹੈ।

ਇਹ ਟਰੱਕ, ਵੀਡੀਓ ਗੇਮਜ, ਬੱਚਿਆਂ ਦੀਆਂ ਮਨਪਸੰਦ ਕਾਰਟੂਨ ਫਿਲਮਾਂ ਅਤੇ ਹੋਰ ਵੱਖ-ਵੱਖ ਡਿਜੀਟਲ ਗੇਮਜ਼ ਨਾਲ ਲੈਸ ਸੀ ਜਿਸਦਾ ਬਾਲ ਭਵਨ ਦੇ ਬੱਚਿਆ ਨੇ ਭਰਪੂਰ ਆਨੰਦ ਮਾਣਿਆ। ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਪ੍ਰਸ਼ਾਸ਼ਨ ਦੀ ਇਸ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਮੇਜਿਰ ਅਮਿਤ ਸਰੀਨ ਨੇ ਕਿਹਾ ਕਿ ਰੈਡ ਕਰਾਸ ਸੁਸਾਇਟੀ ਲੁਧਿਆਣਾ ਦੇ ਲੋੜਵੰਦ ਅਤੇ ਗਰੀਬ ਵਰਗ ਸਮਾਜ ਦੀ ਸੇਵਾ ਲਈ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਲੋੜਵੰਦ ਬੱਚਿਆਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

Spread the love