ਬਾਸਮਤੀ ਦੀ ਕਾਸ਼ਤ ਲਈ ਕੀੜੇਮਾਰ ਦਵਾਈਆਂ ਦੀ ਸੁਚੱਜੀ ਵਰਤੋਂ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਸੈਮੀਨਾਰ

Sorry, this news is not available in your requested language. Please see here.

ਫਾਜ਼ਿਲਕਾ, 9 ਸਤੰਬਰ 2021
ਵੀਰਵਾਰ ਨੂੰ ਸਾਹ ਪੈਲਸ ਫਾਜ਼ਿਲਕਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਾਜਿਲਕਾ ਵੱਲੋ ਅਪੇਡਾ/ਬੀ.ਈ.ਡੀ.ਐਫ. ਦੇ ਸਹਿਯੋਗ ਨਾਲ ਬਾਸਮਤੀ ਉੱਪਰ ਕੀੜੇਮਾਰ ਦਵਾਈਆਂ ਦੀ ਸਚੁੰਜੀ ਵਰਤੋਂ ਸਬੰਧੀ ਜਾਣਕਾਰੀ ਦੇਣ ਲਈ ਜਿਲਾ ਪੱਧਰ ਤੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ । ਇਸ ਕੈਂਪ ਵਿਚ ਜਿਲੇ ਭਰ ਦੇ ਲਗਭਗ 250 ਕਿਸਾਨਾਂ ਨੇ ਭਾਗ ਲਿਆ ।
ਡਾ. ਹਰਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਨੇ ਇਸ ਕੈਂਪ ਦੀ ਪ੍ਰਧਾਨਗੀ ਕੀਤੀ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸਬੰਧੀ ਲੋੜੀਂਦੀ ਖੇਤੀ ਸਮੱਗਰੀ ਦੇ ਪ੍ਰਬੰਧਾਂ ਬਾਰੇ ਅਤੇ ਖੇਤੀਬਾੜੀ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਡਾ. ਹਰਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ ਜੀ ਨੇ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਨੂੰ ਜੀ ਆਇਆ ਕਿਹਾ ਅਤੇ ਜਿਲਾ ਫਾਜ਼ਿਲਕਾ ਵਿਚ ਖੇਤੀਬਾੜੀ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਦੱਸਿਆ ਕਿ ਸਾਉਣੀ 2021 ਦੌਰਾਨ ਬਾਸਮਤੀ ਦੀ ਫਸਲ ਲਈ ਲੋੜੀਦੀ ਯੂਰੀਆ ਅਤੇ ਡੀ.ਏ.ਪੀ. ਦੀ ਸਮੇਂ ਸਿਰ ਸਪਲਾਈ ਲਈ ਖੇਤੀਬਾੜੀ ਵਿਭਾਗ ਵੱਲੋਂ ਉਪਰਾਲੇ ਕੀਤੇ ਗਏ ਹਨ। ਉਹਨਾਂ ਨੇ ਕਿਸਾਨਾ ਨੂੰ ਸਲਾਹ ਦਿਤੀ ਕਿ ਬਾਸਮਤੀ ਦੀ ਫਸਲ ਜਹਿਰ ਮੁਕਤ ਪੈਦਾ ਕੀਤੀ ਜਾਵੇ ਤਾਂ ਜੋ ਇਸ ਦੀ ਕਵਾਲਿਟੀ ਮਿਆਰੀ ਪੱਧਰ ਹੋ ਸਕੇ ਅਤੇ ਵਿਦੇਸ਼ਾਂ ਨੂੰ ਨਿਰਯਾਤ ਕਰਨ ਸਮੇਂ ਕੋਈ ਮੁਸ਼ਕਿਲ ਪੈਦਾ ਹੋਵੇ ਅਤੇ ਖੇਤੀਬਾੜੀ ਸਮੱਗਰੀ ਖਰੀਦ ਕਰਨ ਤੋਂ ਪਹਿਲਾਂ ਵਿਭਾਗ ਦੀ ਸਲਾਹ ਲੈ ਲਈ ਜਾਵੇ ਅਤੇ ਖੇਤੀਬਾੜੀ ਸਮੱਗਰੀ ਖਰੀਦਣ ਸਮੇ ਬਿਲ ਵੀ ਜਰੂਰ ਲਿਆ ਜਾਵੇ ।
ਅਪੇਡਾ/ਬੀ.ਈ.ਡੀ.ਐਫ. ਵੱਲੋ ਇਸ ਕੈਂਪ ਵਿੱਚ ਸ਼ਾਮਿਲ ਹੋਏ ਅਧਿਕਾਰੀ ਡਾ. ਪ੍ਰਮੋਦ ਤੋਮਰ ਜੀ ਵੱਲੋਂ ਬਾਸਮਤੀ ਦੀ ਫਸਲ ਉੱਪਰ ਸਰਕਾਰ ਵੱਲੋ ਬੈਨ ਕੀਤੀਆ 9 ਕੀੜੇਮਾਰ ਖੇਤੀ ਜਹਿਰਾ ਜਿਵੇਂ ਐਸੀਫੇਟ, ਬੁਫਰੋਫੋਜਿਨ ਕਾਰਬੋਫੋਰਾਨ,ਥਾਇਆ ਮੀਥੋਕਸਮ,ਪ੍ਰੋਪੀਕੋਨਾਜੋਲ,ਟਰਾਈਜੋਫਾਸ,ਟਰਾਈਸਾਈਕਲਾਜੋਲ, ਕਾਰਬੈਂਡਾਜਿਮ ਥਾਇਉਫੀਨੇਟ ਮਥਾਈਲ ਦੀ ਵਰਤੋਂ ਕਰਨ ਤੋਂ ਵਰਜਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋ ਆਈ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਵਿਸ਼ਿਆਂ ਅਤੇ ਫਸਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਵੱਲੋਂ ਖੇਤੀ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ।
ਡਾ : ਭੁਪਿੰਦਰ ਕੁਮਾਰ ਬਲਾਕ ਖੇਤੀਬਾੜੀ ਅਫਸਰ ਫਾਜ਼ਿਲਕਾ ਅਤੇ ਕਿਸਾਨ ਚਲਾਈ ਵਿਭਾਗ ਪੰਜਾਬ ਜੀ ਨੇ ਕੈਂਪ ਵਿਚ ਆਏ ਹੋਏ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤੀਬਾੜੀ ਵਿਭਾਗ ਅਤੇ ਪੀ ਏ ਯੂ ਵੱਲੋ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨ, ਕੀੜੇਮਾਰ ਜ਼ਹਿਰਾਂ ਦੀ ਵਰਤੋਂ ਵੀ ਇਹਨਾ ਦੀ ਸਲਾਹ ਮੁਤਾਬਿਕ ਕਰਨ ਅਤੇ ਮਹਿਕਮੇ ਵੱਲੋਂ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਵਿਚ ਵੱਧ ਚੜ ਕੇ ਹਿੱਸਾ ਲੈਣ। ਸਾਉਣੀ ਸੀਜਨ ਦੌਰਾਨ ਬਾਸਮਤੀ ਦੀ ਫਸਲ ਜੋ ਨੂੰ ਸੁਕਾ ਕੇ ਹੀ ਵੱਢਿਆ ਜਾਵੇ ਅਤੇ ਬਾਸਮਤੀ ਦੇ ਨਾੜ ਨੂੰ ਬਿਲਕੁਲ ਵੀ ਅੱਗ ਨਾ ਲਗਾਈ ਜਾਵੇ ਕਿਉਂਕਿ ਇਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਖਤਮ ਹੁੰਦੀ ਹੈ।
ਸਟੇਜ ਦਾ ਸੰਚਾਲਨ ਸ਼੍ਰੀ ਭੁਪਿੰਦਰ ਕੁਮਾਰ ਬਲਾਕ ਖੇਤੀਬਾੜੀ ਅਫਸਰ, ਫਾਜ਼ਿਲਕਾ ਵੱਲੋਂ ਬਾਖੂਬੀ ਕੀਤਾ ਗਿਆ ਅਤੇ ਇਸ ਕੈਂਪ ਨੂੰ ਸਪੁੱਜੇ ਢੰਗ ਨਾਲ ਨੇਪਰੇ ਚਾੜਨ ਲਈ ਰਾਜਬੀਰ ਕੌਰ ਭੂਮੀ ਵਿਗਿਆਨੀ, ਡਾ. ਮਨਪ੍ਰੀਤ ਸਿੰਘ ਫਸਲ ਵਿਗਿਆਨੀ, ਡਾ. ਸਿਮਰਨਜੀਤ ਕੌਰ ਅਤੇ ਡਾ. ਅਨੰਦ ਗੌਤਮ ਸਹਾਇਕ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ, ਸ੍ਰੀ ਸਰਵਨ ਸਿੰਘ ਬਲਾਕ ਅਫਸਰ ਖੂਈਆਂ ਸਰਵਰ, ਸ੍ਰੀ ਗੁਰਮੀਤ ਸਿੰਘ ਬਲਾਕ ਅਫਸਰ ਅਬੋਹਰ, ਸ੍ਰੀਮਤੀ ਹਰਪ੍ਰੀਤਪਾਲ ਕੌਰ ਬਲਾਕ ਅਫਸਰ ਜਲਾਲਾਬਾਦ ਅਤੇ ਸ੍ਰੀ ਵਿੱਕੀ ਕੁਮਾਰ ਏ ਡੀ ੳ ਇਨਫੋਰਸਮੈਟ ਨੇ ਵਿਸ਼ੇਸ਼ ਯੋਗਦਾਨ ਪਾਇਆ।

Spread the love