ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਰੁਜਗਾਰ ਪ੍ਰਾਪਤੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਆਪਣਾ ਨਾ ਦਰਜ ਕਰਵਾਉਣ : ਰਣਜੀਤ ਕੌਰ

Sorry, this news is not available in your requested language. Please see here.

ਗੁਰਦਾਸਪੁਰ , 14 ਜੂਨ 2021 ਰਣਜੀਤ ਕੌਰ ਪੁੱਤਰੀ ਦੇਵਰਾਜ ਪਿੰਡ ਕਿਸ਼ਨ ਕੋਟ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ । ਉਸ ਨੇ ਦੱਸਿਆ ਕਿ ਮੈਂ ਕਾਫ਼ੀ ਲੰਬੇ ਸਮੇਂ ਤੋਂ ਬੇਰੁਜ਼ਗਾਰ ਚੱਲ ਰਹੀ ਸੀ। ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀਂ ਘਰ-ਘਰ ਰੋਜ਼ਗਾਰ ਸਕੀਮ ਬਾਰੇ ਮੈਂਨੂੰ ਜਾਣਕਾਰੀ ਪ੍ਰਾਪਤ ਹੋਈ ਅਤੇ ਨਾਲ ਹੀ ਮੈਂ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ , ਜਦੋਂ ਮੈਂ ਪਹਿਲੀ ਵਾਰ ਦਫ਼ਤਰ ਦੇਖਿਆ ਤਾਂ ਮੈਂਨੂੰ ਇਹ ਅਹਿਸਾਸ ਹੋਇਆ ਕਿ ਮੈਂ ਕਿਸੇ ਪਾਈਵੇਟ ਕੰਪਨੀ ਦੇ ਦਫ਼ਤਰ ਵਿੱਚ ਆਈ ਹਾਂ ਕਿਉਂਕਿ ਦਫ਼ਤਰ ਨੂੰ ਬਹੁਤ ਹੀ ਸੋਹਣਾ ਮੇਨਟੇਨ ਕੀਤਾ ਹੋਇਆ ਸੀ ਅਤੇ ਕਿਸ ਪ੍ਰਾਈਵੇਟ ਕੰਪਨੀ ਦੇ ਵਾਂਗ ਸਾਫ਼ ਸੁਥਰਾ ਅਤੇ ਹਾਈਟੇਕ ਬਣਾਇਆ ਹੋਇਆ ਸੀ। ਪਬਲਿਕ ਦੇ ਬੈਠਣ ਲਈ ਬੈਂਚ, ਪੀਣ ਲਈ ਆਰ.ਓ. ਦਾ ਪਾਣੀ, ਪਬਲਿਕ ਯੂਜ ਵਾਸਤੇ ਕੰਪਿਊਟਰ , ਵੈਕੰਸੀ ਬੋਰਡ ਦੇ ਹਰ ਤਰ੍ਹਾਂ ਦੀਆਂ ਦੀ ਆਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਸਰਕਾਰੀ ਦਫ਼ਤਰ ਹੀ ਹੈ, ਮੈਂ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ www.pgrkam.com ਦੀ ਵੈੱਬਸਾਇਟ ਤੇ ਵੀ ਦਰਜ ਕਰਵਾਇਆ । ਸਟਾਫ਼ ਵੱਲੋਂ ਮੈਂਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਗਿਆ । ਥੋੜੇ ਹੀ ਦਿਨਾਂ ਬਾਅਦ ਮੈਂਨੂੰ ਦਫ਼ਤਰ ਵਲੋਂ ਇਕ ਕਾਲ ਅਤੇ ਮੈਸੇਜ ਆਇਆ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਮੈਂ ਦਫ਼ਤਰ ਵਿਖੇ ਇੰਟਰਵਿਊ ਦੇਣ ਲਈ ਆਈ ਅਤੇ ਏਥੇ ਮੈਂਨੂੰ ਇਥੇ 2 ਕੰਪਨੀਆਂ ਇੰਟਰਵਿਊ ਦੇਣ ਦੀ ਪੇਸ਼ਕਸ ਦਿੱਤੀ ਗਈ । ਮੈਂ Pukharj Company ਵਲੋਂ Senior Wellness Advisor ਵਜੋਂ ਸਲੈਕਸ਼ਨ ਕੀਤੀ ਗਈ ਅਤੇ ਮੈਂਨੂੰ 6000 ਰੁਪਏ ਪ੍ਰਤੀ ਮਹੀਨਾਂ ਤਨਖਾਹ ਦੇਣ ਦੀ ਪੇਸ਼ਕਸ ਦਿੱਤੀ ਗਈ । ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਜੋ ਨੋਜਵਾਨ ਰੋਜ਼ਗਾਰ ਲੈਣ ਦੇ ਚਾਹਵਾਨ ਹਨ ਉਹ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜ਼ਰੂਰ ਦਰਜ ਕਰਵਾਉਣ ਅਤੇ ਨੋਕਰੀਆਂ ਪ੍ਰਾਪਤ ਕਰਨ । ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ।

Spread the love