ਮਟਰਨਲ ਡੈਥ ਸਰਵੀਲੈਂਸ ਤੇ ਰਿਸਪਾਂਸ ਸਬੰਧੀ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੀ ਟ੍ਰੇਨਿੰਗ ਕਰਵਾਈ ਗਈ

Tarsem Singh
ਮਟਰਨਲ ਡੈਥ ਸਰਵੀਲੈਂਸ ਤੇ ਰਿਸਪਾਂਸ ਸਬੰਧੀ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਦੀ ਟ੍ਰੇਨਿੰਗ ਕਰਵਾਈ ਗਈ

Sorry, this news is not available in your requested language. Please see here.

ਰੂਪਨਗਰ, 30 ਸਤੰਬਰ 2024
ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਟਰੇਨਿੰਗ ਹਾਲ ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਸਿਵਲ ਸਰਜਨ ਡਾ. ਤਰਸੇਮ ਸਿੰਘ ਦੀ ਅਗਵਾਈ ਹੇਠ ਮੈਟਰਨਲ ਡੈਥ ਸਰਵੀਲੈਂਸ ਅਤੇ ਰਿਸਪਾਂਸ ਟੇ੍ਨਿੰਗ ਕਰਵਾਈ ਗਈ। ਇਸ ਟੇ੍ਨਿੰਗ ਵਿਚ ਮੈਟਰਨਲ ਡੈਥ ਸਰਵੀਲੈਂਸ ਦੀਆਂ ਨਵੀਆ ਹਦਾਇਤਾਂ ਤੋ ਜਾਣੂ ਕਰਵਾਇਆ ਗਿਆ।
ਇਸ ਮੌਕੇ ਡਾ. ਤਰਸੇਮ ਸਿੰਘ ਨੇ ਕਿਹਾ ਕਿ ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲ਼ਈ ਯਤਨ ਕੀਤੇ ਜਾ ਰਹੇ ਹਨ। ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲ਼ਈ ਪ੍ਰਧਾਨਮੰਤਰੀ ,ਸੁਰਕਸ਼ਿਤ ਮਾਤਰਤਵ ਅਭਿਆਨ ਚਲਾਇਆ ਗਿਆ ਹੈ।ਇਸ ਪ੍ਰੋਗਰਾਮ ਤਹਿਤ ਹਰ ਮਹੀਨੇ ਗਰਭਵਤੀ ਅੋਰਤਾਂ ਦਾ ਮੁਆਇਨਾ ਸਿਹਤ ਸੰਸਥਾਵਾਂ ਵਿਚ ਮਾਹਰ ਡਾਕਟਰ ਵਲੋਂ ਕੀਤਾ ਜਾਂਦਾ ਹੈ। ਇਸ ਪੋ੍ਗਰਾਮ ਦੇ ਬਿਹਤਰ ਨਤੀਜੇ ਸਾਹਮਣੇ ਆਏ ਹਨ। ਮਾਵਾਂ ਦੀ ਮੌਤ ਦਰ ਘਟ ਰਹੀ ਹੈ।
ਡਾ. ਨੀਰਜ ਨੇ ਕਿਹਾ ਕਿ ਹਾਈ ਰਿਸਕ ਗਹਭ ਵਾਲੇ ਕੇਸਾਂ ਦੀ ਵਿਸ਼ੇਸ਼ ਦੇਖਭਾਲ ਜਰੂਰੀ ਹੈ। ਗਰਭਵਤੀ ਔਰਤਾਂ ਦਾ ਮਹੀਨਾਵਾਰ ਚੈਕਅਪ ਕਰਵਾਉਣ ਅਤੇ ਡਾਕਟਰ ਦੀਆਂ ਹਿਦਾਇਤਾਂ ਦੀ ਪਾਲਨਾ ਕਰਨ।
ਉਹਨਾਂ ਦੱਸਿਆ ਕਿ ਸਿਹਤ ਗਰਭ ਅਵਸਥਾ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ, ਜੇਕਰ ਗਰਭਵਤੀ ਔਰਤਾਂ ਸਮੇਂ ਸਿਰ ਆਪਣੀ ਜਾਂਚ ਨਹੀਂ ਕਰਵਾੳਂਦੀਆਂ ਤਾਂ ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਕਈ ਵਾਰ ਗਰਭਵਤੀ ਅੌਰਤ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਹਰ ਇੱਕ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਹੋਣ ਤੇ ਬਿਨਾਂ ਕਿਸੇ ਲਾਪ੍ਰਵਾਹੀ ਦੇ ਆਪਣੇ ਨਜ਼ਦੀਕੀ ਸਿਹਤ ਸੰਸਥਾ ‘ਚ ਮੌਜ਼ੂਦ ਡਾਕਟਰਾਂ ਤੋਂ ਆਪਣਾ ਰੁਟੀਨ ਚੈੱਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਲਖਵੀਰ ਸਿੰਘ ਡੀ.ਐਮ.ਈ.ਓ ਨੇ ਕਿਹਾ ਕੇ ਸਰਕਾਰੀ ਹਦਾਇਤਾਂ ਅਨੁਸਾਰ ਹੁਣ ਮਹੀਨੇ ‘ਚ ਦੋ ਵਾਰ ਪੀਐੱਮਐੱਸਐੱਮਏ ਕੀਤਾ ਜਾਂਦਾ ਹੈ। ਹਰ ਮਹੀਨੇ ਦੀ 9 ਅਤੇ 23 ਤਾਰੀਕ ਨੂੰ ਇਸ ਮੁਹਿੰਮ ਤਹਿਤ ਗਰਭਵਤੀ ਔਰਤਾਂ ਲਈ ਵਿਸ਼ੇਸ਼ ਚੈੱਕਅੱਪ ਕੈਂਪ ਲਾਏ ਜਾਂਦੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਹਾਈ ਰਿਸਕ ਗਰਭ ਅਵਸਥਾ ਵਾਲੀਆਂ ਔਰਤਾਂ ਦੀ ਸ਼ਨਾਖਤ ਕਰਨਾ ਹੈ। ਹਾਈ-ਰਿਸਕ ਗਰਭ ਅਵਸਥਾ ਵਾਲੀਆਂ ਔਰਤਾਂ ਦੀ ਹਰ ਹਫਤੇ ਫੋਲੋ ਅੱਪ ਕੀਤੀ ਜਾਂਦੀ ਹੈ ਅਤੇ ਲੋੜ ਪੈਣ ਤੇ ਇਸਤਰੀ ਰੋਗ ਮਾਹਿਰ ਅਤੇ ਮੈਡੀਕਲ ਸਪੈਸ਼ਲਿਸਟ ਤੋਂ ਮਸ਼ਵਰਾ ਹਾਸਲ ਕਰਵਾਇਆ ਜਾਂਦਾ ਹੈ।
ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ਼ ਤੇ ਸੁਰੱਖਿਅਤ ਜਣੇਪੇ ਨੂੰ ਮੁੱਖ ਰੱਖਦੇ ਹੋਏ ਗਰਭਵਤੀ ਦਾ ਟੀਕਾਕਰਨ ਤੇ ਸਾਰੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਸਿਹਤ ਵਰਕਰਾਂ ਵੱਲੋਂ ਸਮੇਂ-ਸਮੇਂ ‘ਤੇ ਗਰਭਵਤੀ ਔਰਤ ਦੀ ਕੌਂਸਿਲੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਤੇ ਆਪਣੀ ਗਰਭ ‘ਚ ਪਲ ਰਹੇ ਬੱਚੇ ਦਾ ਧਿਆਨ ਰੱਖ ਸਕੇ। ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦਾ ਜਣੇਪਾ ਬਿਨਾਂ ਕਿਸੇ ਖ਼ਰਚੇ ਤੋਂ ਮੁਫ਼ਤ ਕੀਤਾ ਜਾਂਦਾ ਹੈ, ਇਸਦੇ ਨਾਲ-ਨਾਲ ਗਰਭਵਤੀ ਔਰਤ ਨੂੰ ਹਸਪਤਾਲ ਲੈ ਕੇ ਆਉਣ ਅਤੇ ਜਣੇਪੇ ਤੋਂ ਬਾਦ ਵਾਪਸ ਘਰ ਵਾਪਸ ਛੱਡ ਕੇ ਆਉਣ ਦੀ ਮੁਫ਼ਤ ਸਹੂਲਤ ਦਿੱਤੀ ਗਈ ਹੈ।
ਇਸ ਮੌਕੇ ਰਾਜ ਰਾਣੀ ਜ਼ਿਲ੍ਹਾ ਮਾਸ ਮੀਡੀਆ ਅਫਸਰ, ਰਵਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਹਰਜਿੰਦਰ ਸਿੰਘ ਸਟੈਨੋ ਅਤੇ ਫੀਲਡ ਸਟਾਫ ਹਾਜ਼ਰ ਸਨ।
Spread the love