ਮਾਂ ਅਤੇ ਬੱਚੇ ਦੀ ਸੁਰੱਖਿਆ ਲਈ ਮਮਤਾ ਦਿਵਸ ਲਗਾ ਦਿੱਤੀਆ ਸਿਹਤ ਸੇਵਾਵਾਂ

Sorry, this news is not available in your requested language. Please see here.

ਕੀਰਤਪੁਰ ਸਹਿਬ 16 ਜੂਨ 2021   ਸਿਵਲ ਸਰਜਨ ਰੂਪਨਗਰ ਡਾ.ਦਵਿੰਦਰ ਕੁਮਾਰ ਢਾਂਡਾ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਪੀ. ਐਚ. ਸੀ ਕੀਰਤਪੁਰ ਸਹਿਬ ਅਧੀਨ ਮੱਮਤਾ ਦਿਵਸ ਲਗਾ ਬਚਿਆ ਦਾ ਟੀਕਾਕਰਣ ਕੀਤਾ ਗਿਆ ਅਤੇ ਮਾ ਅਤੇ ਬੱਚੇ ਦੀ ਸਾਂਭ ਸੰਭਾਲ ਸਬੰਧੀ ਗਤੀਵਿਧੀਆ ਕੀਤੀਆ ਗਈਆ।ਇਸ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਡਾ. ਦਲਜੀਤ ਕੌਰ ਨੇ ਕਿਹਾ ਕਿ ਹਰ ਗਰਭਵਤੀ ਔਰਤ ਨੂੰ ਗਰਭ ਸੰਬੱਧੀ ਜਾਣਕਾਰੀ ਦਵਾਉਣ ਲਈ ਸਿਹਤ ਸੰਸਥਾ ਤੱਕ ਲੈਕੇ ਆਉਣਾ ਅਤੇ ਬੱਚਿਆ ਦਾ ਟੀਕਾਕਰਨ ਕਰਵਾਉਣਾ ਪਰਿਵਾਰ ਦੇ ਹਰ ਮੈਂਬਰ ਦਾ ਫਰਜ਼ ਹੈ। ਪਿੰਡਾ ਵਿੱਚ ਮਮਤਾ ਦਿਵਸ ਦੀ ਕਾਰਗੁਜਾਰੀ ਸਰਕਾਰਾਂ ਦੀ ਅਨੋਖੀ ਪਹਿਲ ਹੈ ਜਿਸ ਅਧੀਨ ਮਾ ਅਤੇ ਬੱਚੇ ਦੀ ਸਵਾਸਥ ਸੰਬੰਧੀ ਸੇਵਾਵਾਂ ਘਰਾ ਦੇ ਨਜਦੀਕ ਹੀ ਮਿਲਦੀ ਹੈ। ਉਨਾ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਅਧੀਨ ਤਾਇਨਾਤ ਮੇਲ, ਫਿਮੇਲ ਵਰਕਰ ਟੀਕਾਕਰਨ ਪ੍ਰਣਾਲੀ ਵਿਚ ਪੂਰੀ ਤਰ੍ਹਾਂ ਸਿੱਖਿਅਤ ਹਨ।ਮਮਤਾ ਦਿਵਸ ਤੇ 12 ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਪੋਲੀਓ,ਤਪਦਿਕ,ਖਸਰਾ, ਹੇਪਾ ਬੀ ਆਦਿ ਖਿਲਾਫ ਲੜਨ ਲਈ ਟੀਕਾਕਰਨ ਕੀਤਾ ਜਾਂਦਾ ਹੈ। ਡਾਕਟਰ ਦਲਜੀਤ ਵੱਲੋਂ ਅਪੀਲ਼ ਕੀਤੀ ਗਈ ਕਿ ਲੋਕ ਮਾਂ ਅਤੇ ਬਚਿਆ ਦੀ ਸੁਰੱਖਿਆ ਲਈ ਮਮਤਾ ਦਿਵਸ ਤੇ ਸਵਾਸਥ ਸੇਵਾਵਾਂ ਲੈਣ ਲਈ ਜਰੂਰ ਪਹੁੰਚਣ

Spread the love