ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਮਿਤੀ-1-1-2022 ਦੇ ਆਧਾਰ ’ਤੇ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ ਦਾ ਪ੍ਰੋਗਰਾਮ ਜਾਰੀ

RAHUL ADC
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ  ਪਾਬੰਦੀ ਦੇ ਹੁਕਮ  ਜਾਰੀ

Sorry, this news is not available in your requested language. Please see here.

ਗੁਰਦਾਸਪੁਰ, 6 ਅਗਸਤ 2021 ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸਨਰ –ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਮਿਤੀ-1-1-2022 ਦੇ ਆਧਾਰ ’ਤੇ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਵੀਜ਼ਨ ਦਾ ਪ੍ਰੋਗਰਾਮ ਪ੍ਰਾਪਤ ਹੋਇਆ ਹੈ, ਜਿਸ ਤਹਿਤ 9 ਅਗਸਤ 2021 ਤੋਂ 31ਅਕਤੂਬਰ 2021 ਤਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ/ਰੀ-ਅਰੈਂਜਮੈਂਟ, ਲੋਜੀਕਲ ਐਰਰ, ਡੀ.ਐਸ.ਈ/ ਮਲਟੀਪਲਾਈ ਐਂਟਰੀਆਂ ਰਿਮੂਵਰਲ, ਪਰਾਪਰ ਫਾਰਮੇਸ਼ਨ ਆਫ ਸੈਕਸ਼ਨਜ਼ ਸੰਬਧੀ ਪ੍ਰੀ-ਰਵੀਜ਼ਨ ਐਕਟੀਵਿਟੀ ਕੀਤੀਆਂ ਜਾਣਗੀਆਂ।
ਪਹਿਲੀ ਨਵੰਬਰ 2021 ਨੂੰ ਡਰਾਫਟ ਵੋਟਰ ਸੂਚੀ ਦੀ ਪਬਲੀਕੇਸ਼ਨ, ਪਹਿਲੀ ਨਵੰਬਰ 2021 ਤੋਂ 30 ਨਵੰਬਰ 2021 ਤਕ ਦਾਅਵੇ ਅਤੇ ਇਤਰਾਜ਼ ਭਰੇ ਜਾਣਗੇ, ਮੁੱਖ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਕੰਪੇਨ ਦੀ ਤਾਰੀਖ ਨਿਰਧਾਰਤ ਕੀਤੀ ਜਾਵੇਗੀ, 20 ਦਸੰਬਰ 2021 ਤਕ ਦਾਅਵੇ ਅਤੇ ਇਤਰਾਜ਼ ਡਿਸ਼ਪੋਜ਼ਲ ਕੀਤੇ ਜਾਣਗੇ ਅਤੇ 05 ਜਨਵਰੀ 2022 ਤਕ ਵੋਟਰ ਸੂਚੀ ਦੇ ਫਾਈਨਲ ਪਬਲੀਕੇਸ਼ਨ ਕੀਤੀ ਜਾਵੇਗੀ।
ਉਨਾਂ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਸਮੂਹ ਸਹਾਇਖ ਰਜਿਸ਼ਟਰੇਸ਼ਨ ਅਫਸਰਾਂ, ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼ ਨੂੰ ਵੋਟਰ ਸੂਚੀ ਦੀ ਸੁਧਾਈ ਦੇ ਉਕਤ ਪ੍ਰੋਗਰਾਮ ਤੋਂ ਜਾਣੂੰ ਕਰਵਾਉਣ ਅਤੇ ਸ਼ਡਿਊਲ ਅਨੁਸਾਰ ਗਤੀਵਿਧੀਆਂ/ਕੰਮਾਂ ਨੂੰ ਨਿਯਤ ਸਮੇਂ ਅੰਦਰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।

Spread the love