ਫਿਰੋਜ਼ਪੁਰ,05 ਜੁਲਾਈ 2021 ਜਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਵਿਭਾਗਾਂ ਦੇ ਸਟੈਨੋ ਸਾਥੀਆਂ ਵੱਲੋਂ ਸਟੈਨੋ ਕਾਡਰ ਦੀਆਂ ਹੱਕੀ ਮੰਗਾਂ ਸਬੰਧੀ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਜੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਬਾਰੇ ਸ੍ਰੀ ਸੁਖਚੈਨ ਸਿੰਘ ਸਟੈਨੋ ਦਫਤਰ ਡੀ.ਈ.ਓ. (ਸੈ:ਸਿ:), ਫਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਸਾਰੇ ਵਿਭਾਗਾਂ ਵਿੱਚ ਸਟੈਨੋ ਕਾਡਰ ਦਾ ਪ੍ਮੋਸ਼ਨ ਚੈਨਲ ਵਧਾਉਣ, ਮਿਤੀ 15-03-2015 ਦੇ ਗਜਟ ਨੋਟੀਫਿਕੇਸ਼ਨ ਵਿੱਚ ਸੋਧ ਕਰਕੇ ਸੀਨੀਅਰ ਸਹਾਇਕ ਦੀ ਪ੍ਮੋਸ਼ਨ ਕਰਨ, ਸਟੈਨੋ ਕਾਡਰ ਨੂੰ ਸਮਾਂ ਸਕੇਲ ਆਦਿ ਹੱਕੀ ਮੰਗਾਂ ਮੰਗ-ਪੱਤਰ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸਮੇਂ ਡੀ.ਸੀ. ਦਫਤਰ ਦੇ ਗੌਰਵ ਕੁਮਾਰ, ਰੀਮਾ ਕੁਮਾਰੀ, ਅਮਰਜੀਤ ਕੌਰ, ਹੈਲਥ ਵਿਭਾਗ ਦੇ ਵਿਕਾਸ ਕਾਲੜਾ ਸੁਖਚੈਨ ਸਿੰਘ, ਅੰਕੜਾ ਵਿਭਾਗ ਤੋਂ ਸ੍ਰੀ ਹਰਜਿੰਦਰ ਸਿੰਘ, ਲੇਬਰ ਵਿਭਾਗ ਤੋਂ ਸ੍ਰੀਮਤੀ ਨਵਦੀਪ ਕੌਰ ਅਤੇ ਹੋਰ ਵਿਭਾਗਾਂ ਦੇ ਸਟੈਨੋ ਵੀ ਮੌਜੂਦ ਸਨ ।