ਪਟਿਆਲਾ, 27 ਮਈ 2021
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਮੈਡੀਕਲ ਖੇਤਰ ਨਾਲ ਸਬੰਧਤ ਕੁਝ ਮੁਫ਼ਤ ਸਕਿੱਲ ਕੋਰਸ ਸ਼ੁਰੂ ਕੀਤਾ ਜਾ ਰਹੇ ਹਨ, ਜਿਸ ‘ਚ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ-ਬੇਸਿਕ, ਜਨਰਲ ਡਿਊਟੀ ਸਹਾਇਕ, ਜੀ.ਡੀ.ਏ. ਐਡਵਾਂਸਡ (ਗੰਭੀਰ ਬਿਮਾਰੀ ਲਈ ਸੰਭਾਲ), ਘਰੇਲੂ ਸਿਹਤ ਸਹਾਇਤਾ, ਮੈਡੀਕਲ ਯੰਤਰ ਤਕਨੀਕੀ ਸਹਾਇਕ, ਫਲੇਬੋਟਾਮਿਸਟ ਦੇ ਕੋਰਸ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਉਕਤ ਕੋਰਸਾਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ https://tinyurl.com/skillcoursepta ਲਿੰਕ ‘ਤੇ ਜਾ ਕੇ ਕੋਰਸਾਂ ਲਈ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਪਟਿਆਲਾ ਜ਼ਿਲ੍ਹੇ ਦੇ ਵੱਧ ਤੋਂ ਵੱਧ ਉਮੀਦਵਾਰ ਇਸ ਲਿੰਕ ਤੇ ਜਾ ਕੇ ਅਪਲਾਈ ਕਰਨ ਤਾਂ ਜੋ ਨੌਜਵਾਨ ਆਪਣੇ ਆਪ ਨੂੰ ਹੁਨਰਮੰਦ ਬਣ ਕੇ ਰੋਜ਼ਗਾਰ ਪ੍ਰਾਪਤ ਕਰਨ ਦੇ ਯੋਗ ਬਣ ਸਕਣ।