ਮੈਡੀਕਲ ਸਹਾਇਤਾ ਜਾਂ ਸ਼ਿਕਾਇਤ ਲਈ ਕੰਟਰੋਲ ਰੂਮ ਨੰਬਰ ’ਤੇ ਕੀਤਾ ਜਾ ਸਕਦਾ ਹੈ ਸੰਪਰਕ

Sorry, this news is not available in your requested language. Please see here.

ਕੰਟਰੋਲ ਰੂਮ ਨੰਬਰ  01874-221966, 01874-502863, 85589-42110, 9780002601 
ਬਟਾਲਾ, 28 ਮਈ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ ਪੀੜਤਾਂ ਨੂੰ ਮੈਡੀਕਲ ਅਤੇ ਹੋਰ ਐਮਰਜੰਸੀ ਸਹਲੂਤਾਂ ਮੁਹੱਈਆ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਕੋਵਿਡ ਪੀੜਤਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਵੱਲੋਂ ਇੱਕ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਵੀ ਚਲਾਇਆ ਜਾ ਰਿਹਾ ਹੈ। ਇਸ ਕੰਟਰੋਲ ਰੂਮ ’ਤੇ ਕਿਸੇ ਮੈਡੀਕਲ ਸਹਾਇਤਾ ਜਾਂ ਇਲਾਜ ਸਬੰਧੀ ਕਿਸੇ ਸ਼ਿਕਾਇਤ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱੈਸ.ਡੀ.ਐੱਮ ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਵਿੱਚ ਕੋਵਿਡ-19 ਦੇ ਇਲਾਜ ਦੇ ਚਾਰਜਿਜ਼ ਨਿਰਧਾਰਤ ਕੀਤੇ ਗਏ ਹਨ, ਜਿਵੇਂ ਨੈਬ (128) ਐਕਰੀਡੇਟਿਡ ਹਸਪਤਾਲ ਵਲੋਂ ਵਾਰਡ ਚਾਰਜ 9 ਹਜਾਰ ਰੁਪਏ ਪ੍ਰਤੀ ਦਿਨ ਅਤੇ ਸਪੈਸ਼ਲ ਆਈਸ਼ੋਲੇਸ਼ਨ ਰੂਮ ਦਾ 13 ਹਜਾਰ ਰੁਪਏ ਪ੍ਰਤੀ ਦਿਨ ਵਸੂਲ ਕੀਤਾ ਜਾ ਸਕਦਾ ਹੈ ਅਤੇ ਨਾਨ-ਨੈਬ ਐਕਰੀਡੈਟਿਡ ਹਸਪਤਾਲ ਵਲੋਂ ਵਾਰਡ ਚਾਰਜ 8 ਹਜ਼ਾਰ ਰੁਪਏ ਪ੍ਰਤੀ ਦਿਨ ਅਤੇ ਸਪੈਸ਼ਲ ਆਈਸ਼ੋਲੇਸ਼ਨ ਰੂਮ ਦਾ 12 ਹਜਾਰ ਰੁਪਏ ਪ੍ਰਤੀ ਦਿਨ ਵਸੂਲ ਕੀਤਾ ਜਾ ਸਕਦਾ ਹੈ । ਇਹ ਰੇਟ ਵੱਧ ਤੋਂ ਵੱਧ ਹਨ, ਹਸਪਤਾਲ ਇਨਾਂ ਰੇਟਾਂ ਤੋਂ ਘੱਟ ਰੇਟ, ਇਲਾਜ ਦੇ ਹਿਸਾਬ ਨਾਲ ਲੈ ਸਕਦੇ ਹਨ।
ਦੋਵੇਂ ਤਰਾਂ ਦੇ ਹਸਪਤਾਲ (ਨੈਬ ਅਤੇ ਨਾਨ ਨੈਬ ਐਕਰੀਡੇਟਿਡ ਹਸਪਤਾਲ), ਉਪਰੋਕਤ ਚਾਰਜ਼ਿਜਾਂ ਵਿਚ ਬੈੱਡ, ਖਾਣਾ, ਡਾਕਟਰੀ, ਨਰਸਿੰਗ ਕੇਅਰ, ਦਵਾਈਆਂ, ਸਿੰਗਲ ਡਾਇਲਸਸ, ਟੈਸਟ, ਇਲਾਜ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤਾਂ ਦਾ ਸਟੈਂਡਰਡ ਤਰੀਕੇ ਨਾਲ ਦੇਖਭਾਲ ਕਰਨਾ ਸ਼ਾਮਲ ਹੈ। ਪਰ ਰੈਮੀਡੀਸੀਵਰ, ਸਪੈਸ਼ਲ ਟੈਸਟ ਜਿਵੇਂ ਆਈ.ਐਲ 6 ਦਾ ਵੱਖਰਾ ਖਰਚਾ ਚਾਰਜ਼ਿਜ ਕੀਤਾ ਜਾ ਸਕਦਾ ਹੈ, ਐਚ.ਐਨ.ਐਫ.ਸੀ, ਜੇ ਲੋੜ ਹੋਵੇ ਤਾਂ ਵੱਖਰੇ ਤੋਰ ਤੇ 2 ਹਜ਼ਾਰ ਪ੍ਰਤੀ ਦਿਨ ਚਾਰਜ ਕੀਤੇ ਜਾ ਸਕਦੇ ਹਨ।
ਐੱਸ.ਡੀ.ਐੱਮ. ਬਟਾਲਾ ਨੇ ਅੱਗੇ ਕਿਹਾ ਕਿ ਜੇਕਰ ਕੋਈ ਹਸਪਤਾਲ ਵਾਲਾ ਉਪਰੋਕਤ ਨਿਰਧਾਰਤ ਕੀਤੇ ਗਏ ਰੇਟਾਂ ਤੋਂ ਵੱਧ ਪੈਸੇ ਵਸੂਲ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਕੰਟਰੋਲ ਰੂਮ ’ਤੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਿਲੇ ਅੰਦਰ ਮੈਡੀਕਲ ਸਹੂਲਤ ਲੈਣ, ਕੋਵਿਡ ਪੀੜਤਾਂ ਨੂੰ ਹੋਰ ਐਮਰਜੰਸੀ ਸਹੂਲਤਾਂ ਜਾਂ ਉਨਾਂ ਦੇ ਰਿਸਤੇਦਾਰਾਂ ਨੂੰ ਜਾਂ ਹਸਪਤਾਲਾਂ ਵਿਚ ਕੋਵਿਡ ਪੀੜਤਾਂ ਦੇ ਇਲਾਜ ਸਬੰਧੀ ਸਹੂਲਤ ਲੈਣੀ ਹੋਵੇ ਤਾਂ ਉਹ 97800-02601, 01874-221966, 01874-502863 ਅਤੇ 85589-42110 ਨੰਬਰ ਹਨ, ਇਨਾਂ ਨੰਬਰਾਂ ਉੱਪਰ ਕਾਲ ਜਾਂ ਵਟਸਅਪ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਨੰਬਰ 24 ਘੰਟੇ ਉਪਲਬੱਧ ਹਨ ਅਤੇ ਇਹ ਕੰਟਰੋਲ ਰੂਮ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਚੱਲ ਰਿਹਾ ਹੈ।
ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਮਾਸਕ ਪਾ ਕੇ ਰੱਖਿਆ ਜਾਵੇ, ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਹੱਥਾਂ ਨੂੰ ਸਾਬੁਣ ਨਾਲ ਵਾਰ ਵਾਰ ਧੋਤਾ ਜਾਵੇ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀ ਕੋਵਿਡ ਵੈਕਸੀਨ ਵੀ ਜਰੂਰ ਲਗਵਾਉਣ।