ਅੰਮ੍ਰਿਤਸਰ 11 ਸਤੰਬਰ 2021
ਯੂ.ਪੀ.ਐਚ.ਸੀ. ਰਣਜੀਤ ਐਵੀਨਿਊ ਵਿਖੇ ਯੂਨਾਈਟਿਡ ਵੇਅ ਮੁੰਬਈ ਅਤੇ ਦਾ ਕੋਕਾ ਕੋਲਾ ਫਾਉਂਡੇਸਨ ਦੇ ਸਟੋਪ ਦਾ ਸਪਰੈਡ ਪ੍ਰੋਜੈਕਟ ਦੇ ਤਹਿਤ ਕੋਵਿਡ ਸੰਬੰਧਿਤ ਸੁਰੱਖਿਆ ਉਪਕਰਣ- ਐਨ-95 ਮਾਸਕ, 3-ਪਲਾਈ ਮਾਸਕ, ਸੈਨੇਟਾਇਜਰ, ਹੈਂਡ ਵਾਸ, ਦਸਤਾਨੇ ਆਦਿ ਯੂ.ਪੀ.ਐਚ.ਸੀ. ਰਣਜੀਤ ਐਵੀਨਿਊ ਦੇ ਐਮ.ਓ. ਡਾ. ਕੁਲਦੀਪ ਅਤੇ ਡਾ. ਸੰਜੀਵ ਨੂੰ ਦਾਨ ਕੀਤੇ ਗਏ। ਇਸ ਪ੍ਰੋਜੈਕਟ ਦੇ ਅਧੀਨ ਹੁਣ ਤੱਕ ਕੁੱਲ 16 ਯੂ.ਪੀ.ਐਚ.ਸੀ. ਨੂੰ ਸੁਰੱਖਿਆ ਉਪਕਰਣ ਦਾਨ ਕੀਤੇ ਜਾ ਚੁੱਕੇ ਹਨ। ਯੂਨਾਈਟਿਡ ਵੇਅ ਮੁੰਬਈ ਨੇ ਭਰੋਸਾ ਦਵਾਇਆ ਕੇ ਕਰੋਨਾ ਮਹਾਂਮਾਰੀ ਤੇ ਜਿੱਤ ਹਾਸਲ ਕਰਨ ਲਈ ਉਹਨਾਂ ਦੀ ਟੀਮ ਪੂਰੀ ਸਹਾਇਤਾ ਕਰਦੀ ਰਹੇਗੀ। ਸਮਾਗਮ ਵਿੱਚ ਦਾ ਕੋਕਾ ਕੋਲਾ ਫਾਉਂਡੇਸਨ ਅੰਮ੍ਰਿਤਸਰ ਵੱਲੋਂ ਸ੍ਰੀ ਸੰਜੀਵ ਪਰਾਸਰ ਤੇ ਸ੍ਰੀ ਅਮਨਦੀਪ ਅਤੇ ਯੂਨਾਈਟਿਡ ਵੇਅ ਮੁੰਬਈ ਵੱਲੋਂ ਸ੍ਰੀ ਅਨਿਲ ਪਰਮਾਰ ਤੇ ਮਿਸ ਤਾਰਾ ਰਘੂਨਾਥ ਉਚੇਚੇ ਤੌਰ ਤੇ ਪਹੁੰਚੇ। ਇੱਥੇ ਜਕਿਰਯੋਗ ਹੈ ਕਿ ਸਮਾਗਮ ਦੌਰਾਨ ਡਾ. ਅਮਰਜੀਤ ਸਿੰਘ (ਏ.ਸੀ.ਐਸ.), ਡਾ. ਭਾਰਤੀ ਧਵਨ (ਡੀ.ਐਚ.ਓ.), ਡਾ. ਕਰਨ ਮਹਿਰਾ (ਐਮ.ਓ.) ਨੇ ਪ੍ਰੋਜੈਕਟ ਦੀ ਸਲਾਘਾ ਕਰਦੇ ਹੋਏ, ਦਾਨੀ ਸੰਸਥਾਵਾਂ ਨਾਲ ਸਾਂਝ ਨੂੰ ਹੋਰ ਅੱਗੇ ਤੱਕ ਲਿਜਾਣ ਦੀ ਗੱਲ ਕੀਤੀ। ਸਮਾਗਮ ਦੀ ਅਗੁਵਾਈ ਪ੍ਰੋਜੈਕਟ ਦੇ ਕੋਆਰਡੀਨੇਟਰ ਜਗਦੀਸ ਬੰਗਾ ਨੇ ਕੀਤੀ ਜਿਸ ਵਿੱਚ ਸ੍ਰੀ ਕੇ.ਪੀ. ਰਜੇਂਦਰਨ (ਸੀ.ਈ.ਓ.), ਮਿਸ ਕਿ੍ਰਸਾ ਜਯੋਤਿਸ (ਡਾਇਰੈਕਟਰ), ਸ੍ਰੀ ਕਪਿਲ ਤਿ੍ਰਖਾ (ਸਟੇਟ ਹੈਡ), ਸ੍ਰੀਮਤੀ ਸੀਤਲ ਮਹਾਜਨ, ਮਿਸ ਸੀਤਾ, ਮਿਸ ਸੋਨਾਲੀ ਸਰਮਾ, ਮਿਸ ਹਰਮਨ ਕੌਰ ਅਤੇ ਮਿਸ ਰੀਨਾ ਵੀ ਮੌਜੂਦ ਸਨ।
ਕੈਪਸ਼ਨ : ਯੂ.ਪੀ.ਐਚ.ਸੀ. ਰਣਜੀਤ ਐਵੀਨਿਊ ਵਿਖੇ ਯੂਨਾਈਟਿਡ ਵੇਅ ਮੁੰਬਈ ਅਤੇ ਦਾ ਕੋਕਾ ਕੋਲਾ ਫਾਉਂਡੇਸਨ ਵੱਲੋਂ ਸੁਰੱਖਿਆ ਉਪਕਰਣ ਦਾਨ ਕਰਨ ਸਮੇਂ ਦੀ ਤਸਵੀਰ