ਅੰਮ੍ਰਿਤਸਰ, 2 ਜੂਨ 2021
ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ, ਸ: ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਨੇ ਦੱਸਿਆ ਕਿ ਅੰਮ੍ਰਿਤਸਰ ਇਲਾਕੇ ਅੰਦਰ ਰਾਤ ਸਮੇਂ ਕਾਫ਼ੀ ਦੇਰ ਤੱਕ ਰੈਸਟੋਰੈਂਟ, ਪੱਬ, ਬਾਰ, ਸ਼ਰਾਬ ਦੀਆਂ ਦੁਕਾਨਾਂ ਖੁਲੀਆਂ ਰਹਿੰਦੀਆਂ ਹਨ ਅਤੇ ਸਮਾਜ ਵਿਰੋਧੀ ਅਨਸਰ ਵਲੋਂ ਗੈਰ ਕਾਨੂੰਨੀ ਧੰਦੇ ਕੀਤੇ ਜਾਦੇ ਹਨ ਅਤੇ ਹੁਲੜਬਾਜੀ ਕੀਤੀ ਜਾਂਦੀ ਹੈ ਜਿਸ ਨਾਲ ਆਮ ਜਨਮਾ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਇਨਾਂ ਘਟਨਾਵਾਂ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਮੈਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਰੈਸਟੋਰੈਂਟ, ਪੱਬ, ਬਾਰ ਰਾਤ 11:30 ਵਜੇ ਅਤੇ ਸ਼ਰਾਬ ਦੀਆਂ ਦੁਕਾਨਾਂ ਰਾਤ 11:00 ਵਜੇ ਤੋਂ ਬਾਅਦ ਖੁਲੇ ਰਹਿਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਉਂਦਾ ਹਾਂ।
ਇਹ ਹੁਕਮ 30 ਜੁਲਾਈ 2021 ਤੱਕ ਲਾਗੂ ਰਹੇਗਾ।