ਫਿਰੋਜ਼ਪੁਰ, 5 ਜਨਵਰੀ 2024
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲਾਵਾਰਿਸ ਹਾਲਤ ਵਿੱਚ ਬੱਚਾ ਮਿਲਿਆ ਹੈ ਅਤੇ ਮਾਤਾ-ਪਿਤਾ ਜਾਂ ਰਿਸ਼ਤੇਦਾਰ ਜੇਕਰ ਬੱਚੇ ਨੂੰ ਲਿਜਾਣਾ ਚਾਹੁੰਦੇ ਹਨ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਦੇ ਦਫ਼ਤਰ ਨਾਲ ਸਪਰੰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ 31 ਦਸੰਬਰ 2023 ਨੂੰ ਕਿਸੇ ਅਨਜਾਣ ਵਿਅਕਤੀ ਵਲੋਂ ਇਹ ਬੱਚਾ ਬਾਲ ਭਲਾਈ ਕਮੇਟੀ ਫਿਰੋਜ਼ਪੁਰ ਅੱਗੇ ਪੇਸ਼ ਕੀਤਾ ਗਿਆ ਸੀ ਜੋ ਆਪਣਾ ਨਾਮ ਨਵਰਾਜ ਦੱਸਦਾ ਹੈ ਅਤੇ ਇਸ ਬੱਚੇ ਦੀ ਉਮਰ ਲਗਭਗ 14-15 ਸਾਲ ਹੈ। ਇਸ ਬੱਚੇ ਨੂੰ ਮਿਰਗੀ ਦਾ ਦੌਰਾ ਵੀ ਆਉਂਦਾ ਹੈ ਅਤੇ ਗੱਲਬਾਤ ਤੋਂ ਇਹ ਬੱਚਾ ਮੰਦਬੁੱਧੀ ਲੱਗਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਬੱਚੇ ਨੂੰ ਜਾਣਦਾ ਹੈ ਜਾਂ ਬੱਚੇ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਕਮਰਾ ਨੰਬਰ 18 ਬਲਾਕ ਬੀ ਵਿਖੇ ਸੰਪਰਕ ਕਰਨ ਤਾਂ ਜੋ ਬੱਚੇ ਨੂੰ ਉਸਦੇ ਮਾਪਿਆਂ ਨਾਲ ਮਿਲਾਇਆ ਜਾ ਸਕੇ ਨਹੀਂ ਤਾਂ ਬੱਚੇ ਨੂੰ ਲੀਗਲੀ ਫਰੀ ਕਰਵਾ ਕੇ ਕਿਸੇ ਲੋੜਵੰਦ ਪਰਿਵਾਰ ਨੂੰ ਗੋਦ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਬੱਚੇ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਦੇ ਕਰਮਚਾਰੀ ਦੇ ਸੰਪਰਕ ਨੰਬਰ 95929-12141 ’ਤੇ ਸੰਪਰਕ ਕਰ ਸਕਦਾ ਹੈ।