ਹਲਕੇ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਕੀਤਾ ਪੂਰਾ, ਵਿਕਾਸ ਨਾਲ ਪਿੰਡਾਂ ਦੀ ਬਦਲੀ ਨੁਹਾਰ: ਸਪੀਕਰ
ਸ਼ਹੀਦ ਦੇ ਯਾਦਗਾਰੀ ਗੇਟ ਅਤੇ ਸਕੂਲ ਵਿਚ ਸਟੇਜ਼ ਦੇ ਨਿਰਮਾਣ ਲਈ ਵੀ ਦਿੱਤੀ ਗਰਾਂਟ
ਨੰਗਲ, 28 ਜੂਨ 2021
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਬਪੱਖੀ ਵਿਕਾਸ ਦਾ ਜ਼ੋ ਵਾਅਦਾ ਅਸੀ 2017 ਵਿਚ ਲੋਕਾਂ ਨਾਲ ਕੀਤਾ ਸੀ ਉਸ ਨੂੰ ਪੂਰਾ ਕੀਤਾ ਹੈ।ਵਿਕਾਸ ਲਈ ਕਰੋੜਾ ਰੁਪਏ ਦੀਆਂ ਗਰਾਂਟਾਂ ਪਿੰਡਾ ਅਤੇ ਸਹਿਰਾਂ ਨੂੰ ਦਿੱਤੀਆਂ ਜਿਸ ਨਾਲ ਇਸ ਖੇਤਰ ਦੀ ਨੁਹਾਰ ਬਦਲੀ ਹੈ। ੳਨ੍ਹਾ ਕਿਹਾ ਕਿ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਲਈ ਹੋਰ 45.50 ਲਖ ਰੁਪੲੈ ਦੀਆਂ ਗਰਾਂਟਾਂ ਦੇ ਚੈਕ ਅੱਜ ਗਰਾਮ ਪੰਚਾਇਤਾਂ ਤੇ ਹੋਰਨਾਂ ਨੂੰ ਵੰਡੇ ਗਏ ਹਨ। ਜਿਸ ਵਿਚ ਖੇੜੀ ਪਿੰਡ ਵਿਚ ਸ਼ਹੀਦ ਦੇ ਯਾਦਗਾਰੀ ਗੇਟ ਅਤੇ ਬਿਭੋਰ ਸਾਹਿਬ ਵਿਚ ਸਰਕਾਰੀ ਸਕੂਲ ਦੀ ਸਟੇਜ਼ ਦੇ ਨਿਰਮਾਣ ਲਈ ਗਰਾਂਟ ਜਾਰੀ ਕੀਤੀ।
ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੇਣ ਦੇ ਨਾਲ ਨਾਲ ਬਹੁ ਕਰੋੜੀ ਪ੍ਰੋਜੈਕਟਾਂ ਨੂੰ ਵੀ ਪ੍ਰਵਾਨਗੀ ਦਿਤੀ ਗਈ ਹੈ। ਇਸ ਖੇਤਰ ਵਿਚ ਪਿਛਲੇ ਸਾਢੇ ਚਾਰ ਸਾਲ ਵਿਚ ਕਈ ਵੱਡੇ ਪ੍ਰੋਜੈਕਟ ਸ਼ੁਰੂ ਹੋਏ ਜਿਨ੍ਹਾਂ ਵਿਚੋ ਕਈ ਪ੍ਰੋਜੈਕਟ ਮੁਕੰਮਲ ਹੋਏ ਅਤੇ ਕਈ ਮੁਕੰਮਲ ਹੋਣ ਦੇ ਨੈੜੇ ਹਨ। ਲਗਾਤਾਰ ਪਿੰਡਾਂ ਵਿਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦਾ ਉਪਰਾਲਾ ਕੀਤਾ ਗਿਆ। ਪਿੰਡਾਂ ਵਿਚ ਕਮਿਊਨਟੀ ਸੈਂਟਰਾਂ ਦਾ ਨਿਰਮਾਣ ਸੜਕੀ ਨੈਟਵਰਕ ਦੀ ਮਜਬੂਤੀ, ਪੱਕੀਆਂ ਗਲੀਆਂ ਅਤੇ ਨਾਲੀਆਂ, ਸਮਸਾਨ ਘਾਟਾਂ ਦੀ ਉਸਾਰੀ , ਧਰਮਸ਼ਾਲਾ ਦੀ ਉਸਾਰੀ, ਖੇਡਾਂ ਦਾ ਸਮਾਨ ਖਰੀਦਣ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਉਤਸਾਹਿਤ ਕਰਨ ਲਈ, ਪੰਚਾਇਤਾਂ ਘਰਾਂ ਅਤੇ ਸਰਾਵਾਂ ਨੂੰ ਅਪਗਰੇਡ ਕਰਨ ਲਈ , ਗੰਦੇ ਪਾਣੀ ਦੇ ਨਿਕਾਸ ਲਈ , ਓਪਨ ਜਿੰਮ ਬਣਾਉਣ ਲਈ, ਨਿਕਾਸੀ ਨਾਲਿਆਂ ਦਾ ਨਿਰਮਾਣ ਕਰਾਉਣ ਲਈ, ਡੰਗਿਆਂ ਦੇ ਨਿਰਮਾਣ ਅਤੇ ਪੀਣ ਵਾਲਾ ਸਾਫ ਪਾਣੀ ਉਪਲਬਧ ਕਰਵਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਦਿੱਤੀਆਂ ਗਈਆਂ ਹਨ ਜਿਸ ਨਾਲ ਇਸ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਚਲ ਰਹੇ ਜਾਂ ਰਹਿੰਦੇ ਵਿਕਾਸ ਦੇ ਕੰਮ ਸਾਲ 2021 ਵਿਚ ਹੀ ਮੁਕੰਮਲ ਕਰਨ ਦਾ ਟੀਚਾ ਮਿਥਿਆ ਹੋਇਆ ਹੈ। ਲੋਕਾਂ ਨੂੰ ਸਹੂਲਤਾਂ ਦੇਣਾ ਸਰਕਾਰਾਂ ਦੀ ਜਿੰਮੇਵਾਰੀ ਹੈ ਅਸੀ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ।ਉਨਾਂ ਕਿ ਪਿੰਡਾਂ ਵਿਚ ਗਰਾਮ ਪੰਚਾਇਤਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੋਰ ਗਰਾਂਟਾਂ ਵੀ ਜਾਰੀ ਕੀਤੀਆਂ ਜਾਂਦੀਆਂ ਰਹਿਣਗੀਆਂ।ਇਸ ਮੌਕੇ ਜ਼ਿਲ੍ਹਾ ਯੋਜਨਾਂ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦਸਗਰਾਇਮ ਪੀਆਰਟੀਸੀ ਦੇ ਡਰਾਇਰੈਕਟਰ ਕਮਲ ਦੇਵ ਜ਼ੋਸੀ ਮਾਰਕਿਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਪ੍ਰੇਮ ਸਿੰਘ ਵਾਸੋਵਾਲ, ਐਡਵੋਕੇਟ ਰਾਣਾ ਵਿਸ਼ਵਪਾਲ ਸਿੰਘ ਅਤੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ ਪੰਚ ਤੇ ਪਤਵੰਤੇ ਹਾਜ਼ਰ ਸਨ।
ਤਸਵੀਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੱਖ ਵੱਖ ਗਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਵੰਡਦੇ ਹੋਏ।