ਵਿਧਾਇਕ ਫਾਜ਼ਿਲਕਾ ਨੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੇ ਸਪੁੱਤਰ ਨਾਲ ਰਲ ਕੇ ਨਵੀਂ ਦਿੱਲੀ ਹਲਕਾ ਵਾਸੀਆਂ ਤੋਂ ਮੰਗੀਆਂ ਵੋਟਾਂ

Sorry, this news is not available in your requested language. Please see here.

 ਵਿਧਾਨ ਸਭਾ ਹਲਕਾ ਨਵੀਂ ਦਿੱਲੀ ਤੋਂ ਨੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ  ਲੜ ਰਹੇ ਹਨ ਚੋਣ

ਫਾਜ਼ਿਲਕਾ, 1 ਫਰਵਰੀ 2025

ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੇ ਸਪੁੱਤਰ ਪੁਲਕਿਤ ਕੇਜਰੀਵਾਲ ਨਾਲ ਰਲ ਕੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੀਆਂ ਅਨੇਕਾਂ ਬਸਤੀਆਂ ਵਿੱਚ ਜਾ ਕੇ ਅਸੀਰਵਾਦ ਲੈ ਕੇ ਪਾਰਟੀ ਲਈ ਵੋਟਾਂ ਮੰਗੀਆਂ।

ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਹਲਕਾ ਨਵੀਂ ਦਿੱਲੀ ਦੇ ਵੱਖ-ਵੱਖ ਬਾਜ਼ਾਰਾਂ ਦਾ ਡੋਰ ਟੂ ਡੋਰ ਦੌਰਾ ਕੀਤਾ ਤੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਲੋਕਾਂ ਨੂੰ ਆਪ ਪਾਰਟੀ ਦੇ ਉਮੀਦਵਾਰ ਸ੍ਰੀ. ਅਰਿਵੰਦ ਕੇਜਰੀਵਾਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆ ਕਿਹਾ ਕਿ ਆਮ ਆਦਮੀ ਦੀ ਸਰਕਾਰ ਬਣਨ ਤੋਂ ਬਾਅਦ ਸਿੱਖਿਆ, ਸਿਹਤ, ਸਵੱਛ ਪਾਣੀ, ਸੀਵਰੇਜ, ਸੜਕਾਂ ਤੇ ਗਲੀਆਂ ਨਾਲੀਆਂ ਆਦਿ ਸਾਰੇ ਵਿਕਾਸ ਦੇ ਕੰਮ ਹੋਰ ਬਾਖੂਬੀ ਢੰਗ ਨਾਲ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਪਾਰਟੀ ਹਰ ਵਰਗ ਦੀ ਭਲਾਈ ਲਈ ਯਤਨਸੀਲ ਹੈ । ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਮ ਆਦਮੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਤੁਹਾਡੀ ਦਿੱਤੀ ਵੋਟ ਨਾਲ ਹੀ ਇਹ ਸਰਕਾਰ ਬਣ ਸਕਦੀ ਹੈ।

ਇਸ ਮੌਕੇ ਸੁਰਿੰਦਰ ਘੋਗਾ ਸੀਨੀਅਰ ਯੂਥ ਆਗੂ, ਗਗਨਦੀਪ ਸਿੰਘ ਰਾਮਪੁਰਾ, ਸੁਰਿੰਦਰ ਕੰਬੋਜ ਬਲਾਕ ਪ੍ਰਧਾਨ, ਮਨਜੋਤ ਖੇੜਾ ਟਰੱਕ ਯੂਨੀਅਨ ਪ੍ਰਧਾਨ, ਹਰਮੰਦਰ ਸਿੰਘ ਬਰਾੜ ਬਲਾਕ ਪ੍ਰਭਾਰੀ ਅਤੇ ਸਾਜਨ ਖਰਬਾਟ ਯੂਥ ਆਗੂ ਆਦਿ ਹਾਜ਼ਰ ਸਨ।