ਰੂਪਨਗਰ, 13 ਅਗਸਤ 2021
ਭਾਰਤ ਚੋਣ ਕਮਿਸ਼ਨ ਜੀ ਦੀਆਂ ਹਦਾਇਤਾਂ ਅਨੁਸਾਰ ਯੋਗਤਾ 01 ਜਨਵਰੀ, 2022 ਦੇ ਅਧਾਰ ਤੇ ਵੋਟਰ ਸੂਚੀ 2022 ਦੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਵਿੱਚ ਪ੍ਰੀ-ਰਵੀਜ਼ਨ ਐਕਟੀਵਿਟੀਜ਼ ਦੌਰਾਨ ਬੀ.ਐਲ.ਓਜ਼. ਵੱਲੋਂ ਘਰ-ਘਰ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਕਰ ਰਹੇ ਹਨ।ਜੋ 09 ਅਗਸਤ, 2021 ਤੋਂ 08 ਸਤੰਬਰ, 2021 ਤੱਕ ਚੱਲੇਗਾ ਅਤੇ 15 ਸਤੰਬਰ, 2021 ਤੱਕ ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਈਜੇਸ਼ਨ ਦਾ ਕੰਮ ਚੱਲੇਗਾ।
ਇਸ ਮੁਹਿੰਮ ਦੀ ਰਵੀਜਨ ਐਕਟੀਵਿਟੀਜ਼ ਦੌਰਾਨ ਵੋਟਰ ਸੂਚੀ 2022 ਦੀ 01 ਨਵੰਬਰ, 2021 ਨੂੰ ਮੁਢਲੀ ਪ੍ਰਕਾਸ਼ਨਾ ਅਤੇ ਇਹ ਵੋਟਰ ਸੂਚੀ ਜਿ਼ਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਦੇ ਦਫਤਰ, ਬੀ.ਐਲ.ਓਜ. ਤੇ http://www.ceopunjab.nic.in ‘ਤੇ ਵੇਖਣ ਲਈ ਉਪਲੱਬਧ ਹੋਵੇਗੀ।
ਇਸ ਸਬੰਧੀ ਸ਼ੀ੍ਰਮਤੀ ਸੋਨਾਲੀ ਗਿਰੀ, ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਰੂਪਨਗਰ ਨੇ ਜ਼ਿਲ੍ਹਾ ਰੂਪਨਗਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਹਿੰਮ ਵਿੱਚ ਮਿਤੀ 01 ਨੰਬਰ, 2021 ਤੋਂ 30 ਨਵੰਬਰ, 2021 ਤੱਕ ਨਵੀਂਆਂ ਵੋਟਾਂ ਬਨਾਉਣ, ਕਟਵਾਉਣ, ਸੋਧ ਕਰਵਾਉਣ ਲਈ ਦਾਅਵੇ ਤੇ ਇਤਰਾਜ਼, ਭਾਵ ਫਾਰਮ 6, 6 ਏ, 7, 8, 8ਏ, ਲਏ ਜਾਣਗੇ।
ਇਸ ਮੁਹਿੰਮ ਦੌਰਾਨ ਕੋਈ ਵਿਅਕਤੀ, ਜਿਸਦੀ ਉਮਰ 01 ਜਨਵਰੀ, 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਉਹ ਫਾਰਮ-6 ਰਾਹੀਂ ਆਪਣੀ ਵੋਟ ਬਨਾਉਣ ਲਈ ਅਪਲਾਈ ਕਰ ਸਕਦਾ ਹੈ। ਇਸੇ ਤਰ੍ਹਾਂ ਵੋਟ ਕਟਵਾਉਣ ਲਈ ਫਾਰਮ-7, ਸੋਧ ਕਰਵਾਉਣ ਲਈ ਫਾਰਮ-8 ਅਤੇ ਆਪਣੀ ਵੋਟ ਦੀ ਅਦਲਾ-ਬਦਲੀ ਲਈ ਫਾਰਮ-8੍ਂ ਰਾਹੀਂ ਅਪਲਾਈ ਕੀਤੀ ਜਾ ਸਕਦੀ ਹੈ।
ਸੁਧਾਈ ਦੀ ਮੁਹਿੰਮ ਦੌਰਾਨ ਮਿਤੀ 6 ਤੇ 7 ਨਵੰਬਰ, 2021 ਅਤੇ 20 ਤੇ 21 ਨਵੰਬਰ, 2021 ਨੂੰ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ। ਵੋਟਰ ਸੂਚੀ 2022 ਦੀ ਸੁਧਾਈ ਮੁਕੰਮਲ ਹੋਣ ਉਪਰੰਤ, ਮਿਤੀ 05 ਜਨਵਰੀ, 2022 ਨੂੰ ਅੰਤਿਮ ਪ੍ਰਕਾਸ਼ਨਾ ਕਰਵਾਈ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਪੁੱਛ-ਗਿੱਛ ਲਈ ਜ਼ਿਲ੍ਹੇ ਦੇ ਟੋਲ ਫ੍ਰੀ ਨੰਬਰ 1950 ਤੇ ਕਾਲ ਕੀਤੀ ਜਾ ਸਕਦੀ ਹੈ, ਜਾਂ ਫਿਰ www.nvsp.in ਜਾ voterportal.eci.gov.in ‘ਤੇ ਜਾ ਕੇ ਫਾਰਮ ਆਪਲਾਈ ਕੀਤੇ ਜਾ ਸਕਦੇ ਹਨ।