ਸਰਕਾਰੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਪੀਜੀਆਈ ਚੰਡੀਗੜ੍ਹ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਮਾਰੀਆਂ ਮੱਲ੍ਹਾਂ 

_Dr. Baldev Singh
ਸਰਕਾਰੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਪੀਜੀਆਈ ਚੰਡੀਗੜ੍ਹ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਮਾਰੀਆਂ ਮੱਲ੍ਹਾਂ 

Sorry, this news is not available in your requested language. Please see here.

1 ਵਿਦਿਆਰਥਣ ਨੇ ਪੋਸਟ ਬੇਸਿਕ ਕੋਰਸ ਦੇ ਦਾਖਲੇ ਸਬੰਧੀ ਪ੍ਰੀਖਿਆ ਵਿੱਚ ਕੀਤਾ ਟਾਪ, 20 ਵਿਦਿਆਰਥਣਾਂ ਦੀ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਕੋਰਸ ਲਈ ਹੋਈ ਚੋਣ
ਰੂਪਨਗਰ, 13 ਅਗਸਤ 2024
ਰੂਪਨਗਰ ਦੇ ਸਰਕਾਰੀ ਨਰਸਿੰਗ ਕਾਲਜ ਦੀਆਂ 8 ਵਿਦਿਆਰਥਣਾਂ ਦੀ ਪੀਜੀਆਈ ਚੰਡੀਗੜ੍ਹ ਵਿਖੇ ਪੋਸਟ ਬੇਸਿਕ ਨਰਸਿੰਗ ਦੇ ਵਿੱਚ ਚੋਣ ਹੋਣ ਅਤੇ 1 ਵਿਦਿਆਰਥਣ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਨਾਲ ਨਰਸਿੰਗ ਕਾਲਜ ਅਤੇ ਰੂਪਨਗਰ ਸ਼ਹਿਰ ਦਾ ਨਾਂ ਰੋਸ਼ਨ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਰਕਾਰੀ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਦਿਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਰਕਾਰੀ ਨਰਸਿੰਗ ਕਾਲਜ ਵਿੱਚ ਸਾਲ 2020-2023 ਬੈਚ ਦੀਆਂ 50 ਵਿਦਿਆਰਥਣਾਂ ਨੇ ਜੀ.ਐਨ.ਐਮ ਦਾ 3 ਸਾਲ ਦਾ ਡਿਪਲੋਮਾ ਪਾਸ ਕੀਤਾ ਸੀ। ਉਨ੍ਹਾਂ ਵੱਲੋਂ ਪੀ.ਜੀ.ਆਈ ਚੰਡੀਗੜ੍ਹ ਵਿਖੇ ਪੋਸਟ ਬੇਸਿਕ ਨਰਸਿੰਗ ਵਿੱਚ ਦਾਖਲਾ ਲੈਣ ਦੇ ਲਈ ਲਿਖਤੀ ਪ੍ਰੀਖਿਆ ਦਿੱਤੀ ਗਈ ਸੀ। ਜਿਨ੍ਹਾਂ ਵਿਚੋਂ 8 ਵਿਦਿਆਰਥਣਾਂ ਦੀ ਸਬੰਧਤ ਕੋਰਸ ਵਿੱਚ ਚੋਣ ਹੋਈ ਹੈ। ਇਸੇ ਤਰ੍ਹਾਂ 1 ਵਿਦਿਆਰਥਣ ਨਵਪ੍ਰੀਤ ਕੌਰ ਨੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਪੋਸਟ ਬੇਸਿਕ ਨਰਸਿੰਗ ਕਰਨ ਦੇ ਲਈ ਦਿੱਤੇ ਟੈਸਟ ਵਿੱਚ ਨਵਪ੍ਰੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਐਂਟਰਸ ਐਗਜ਼ਾਮ ਦੀ ਚੌਥੀ ਪੁਜੀਸ਼ਨ, ਪੰਜਵੀਂ ਪੁਜੀਸ਼ਨ ਤੇ ਬਾਰਵੀਂ ਪੁਜੀਸ਼ਨ ਵੀ ਇਸੇ ਇੰਸਟੀਟਿਊਟ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕਰਕੇ ਨਾਮਣਾ ਖੱਟਿਆ ਹੈ। ਇਸੇ ਤਰ੍ਹਾਂ ਸਾਲ 2020-2023 ਬੈਚ ਦੀਆਂ 20 ਵਿਦਿਆਰਥਣਾਂ ਨੇ ਪੋਸਟ ਬੇਸਿਕ ਟੈਸਟ ਪਾਸ ਕੀਤਾ ਹੈ।
ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ ਨੇ ਸਰਕਾਰੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਦੀ ਪੋਸਟ ਬੇਸਿਕ ਨਰਸਿੰਗ ਵਿੱਚ ਚੋਣ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਦੇ ਮਿਹਨਤੀ ਸਟਾਫ ਦੀ ਪ੍ਰਸ਼ੰਸ਼ਾ ਕੀਤੀ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਅੰਜੂ ਭਾਟੀਆ ਨੇ ਦੱਸਿਆ ਕਿ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਦਿਲਦੀਪ ਕੌਰ ਅਤੇ ਸਟਾਫ ਬਹੁਤ ਹੀ ਮਿਹਨਤੀ ਹੈ ਤੇ ਇਨ੍ਹਾਂ ਦੇ ਅਧੀਨ ਆਪਣੀ ਜੀ.ਐਨ.ਐਮ ਦੀ ਪੜਾਈ ਪੂਰੀ ਕਰ ਚੁੱਕੀਆਂ ਵਿਦਿਆਰਥਣਾਂ ਦੀ ਪੋਸਟ ਬੇਸਿਕ ਕੋਰਸ ਦੇ ਲਈ ਚੋਣ ਹੋਣਾ ਮਾਣ ਵਾਲੀ ਗੱਲ ਹੈ।