ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਦੀ ਅਮਨਦੀਪ ਕੌਰ ਨੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚੋਂ ਕੀਤੇ 95% ਅੰਕ ਹਾਸਲ

Sorry, this news is not available in your requested language. Please see here.

ਅਮਨਦੀਪ ਕੌਰ ਦੇ ਪਿਤਾ ਨਿਰਮਲ ਸਿੰਘ  ਹਨ ਸਰਕਾਰੀ ਸਕੂਲ ਵਿੱਚ ਅਧਿਆਪਕ
ਲੋਕਾਂ ਵਲੋਂ ਦਿੱਤੀਆਂ ਜਾ ਰਹੀਆਂ ਹਨ ਵਧਾਈਆਂ
ਫਿਰੋਜ਼ਪੁਰ 9 ਅਗਸਤ 2021 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬਾਜ਼ੀ ਮਾਰੀ ਹੈ। ਸਕੂਲ ਦੀ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਮੈਡੀਕਲ ਗਰੁੱਪ ਵਿੱਚ 500 ਵਿੱਚੋਂ 475 (95 ਪ੍ਰਤੀਸ਼ਤ) ਨੰਬਰ ਲੈ ਕੇ ਜ਼ਿਲ੍ਹੇ ਵਿੱਚ ਚੰਗਾ ਸਥਾਨ ਹਾਸਲ ਕੀਤਾ ਹੈ। ਅਮਨਦੀਪ ਕੌਰ ਦੇ ਪਿਤਾ ਸਰਕਾਰੀ ਪ੍ਰਾਇਮਰੀ ਸਕੂਲ ਗੋਲਬਾਗ, ਬਲਾਕ ਫ਼ਿਰੋਜ਼ਪੁਰ-2 ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਈ.ਟੀ.ਟੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਉਹਨਾਂ ਵੱਲੋ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਾਏ ਜਾ ਰਹੇ ਹਨ ਅਤੇ ਬੱਚਿਆਂ ਨੂੰ ਉਹਨਾਂ ਵਲੋਂ ਬਹੁਤ ਮਿਹਨਤ ਕਰਵਾਈ ਗਈ ਜਿਸ ਕਰਕੇ ਬੱਚੀ ਅਮਨਦੀਪ ਕੌਰ ਵਲੋਂ ਕੀਤੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਅੱਜ ਰੰਗ ਲੈ ਕੇ ਆਈ, ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਵਲੋਂ ਚੰਗੀ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਬੱਚਿਆ ਦੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।ਸਕੂਲ ਦੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਇਸ ਬੱਚੀ ਦੇ ਪਿਤਾ ਸਰਦਾਰ ਨਿਰਮਲ ਸਿੰਘ ਨੇ  ਸਕੂਲ ਦੇ ਅਧਿਆਪਕਾਂ ਦੀ ਜੀਅ-ਤੋੜ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਸਕੂਲ ਅਧਿਆਪਕਾਂ ਵਲੋਂ ਬੱਚਿਆਂ ਨੂੰ ਭਰਪੂਰ ਮਿਹਨਤ ਦਾ ਨਤੀਜਾ ਹੈ, ਇਸ ਮੌਕੇ ਬੱਚੀ ਅਮਨਦੀਪ ਕੌਰ ਨੇ ਕਿਹਾ ਕਿ
ਮੇਰਾ ਸੁਪਨਾ ਸੀ, ਮੈਂ ਬਾਰ੍ਹਵੀਂ ਵਿੱਚੋਂ ਚੰਗੇ ਨੰਬਰ ਹਾਸਲ ਕਰਾ, ਇਸ ਮੁਕਾਮ ਹਾਸਲ ਕਰਨ ਵਿੱਚ ਮੇਰੇ ਸਕੂਲ ਦੇ ਅਧਿਆਪਕ ਸਾਹਿਬਾਨ ਅਤੇ ਮੇਰੇ ਮਾਤਾ-ਪਿਤਾ ਦਾ ਬਹੁਤ ਮੱਦਦਗਾਰ ਸਾਬਤ ਹੋਏ ਹਨ ਅਤੇ ਮੈਂ ਹੁਣ ਬਹੁਤ ਖੁਸ਼ ਹਾਂ।

Spread the love