ਸਿਹਤ ਵਿਭਾਗ ਦੀ ਕੋਵਿਡ ਵੈਕਸੀਨੇਸ਼ਨ ਮੁਹਿੰਮ ਨੂੰ ਪੈਣ ਲੱਗਿਆ ਬੂਰ

Sorry, this news is not available in your requested language. Please see here.

ਲੋਕ ਲਾਈਨਾਂ ਵਿੱਚ ਲੱਗ ਕੇ ਕਰਵਾ ਰਹੇ ਹਨ ਵੈਕਸੀਨੇਸ਼ਨ
ਫਾਜ਼ਿਲਕਾ 28 ਮਈ 2021
ਸਿਹਤ ਵਿਭਾਗ ਦੀ ਕੋਵਿਡ ਵੈਕਸੀਨੇਸ਼ਨ ਮੁਹਿੰਮ ਪਹਿਲਾ ਜਿਥੇ ਸ਼ਹਿਰਾਂ ਵਿੱਚ ਕਾਰਗਰ ਸਾਬਿਤ ਹੋਈ ਉਥੇ ਹੁਣ ਪਿੰਡਾਂ ਵਿੱਚ ਵੀ ਇਸ ਮੁਹਿੰਮ ਨੂੰ ਬੂਰ ਪੈਣ ਲੱਗਿਆ ਹੈ ਜਿਸ ਦੇ ਸਦਕਾ ਜ਼ਿਲ੍ਹੇ ਦੇ ਪਿੰਡ ਕਿੱਕਰ ਵਾਲਾ ਰੂਪਾ ਵਿਖੇ ਪਿਛਲੇ ਇੱਕ ਮਹੀਨੇ ਤੋਂ ਕਰੋਨਾ ਦਾ ਇੱਕ ਵੀ ਕੇਸ ਨਹੀਂ ਆਇਆ ਹੈ ਜ਼ੋ ਕਿ ਪਿੰਡ ਵਾਸੀਆ ਲਈ ਚੰਗੀ ਗੱਲ ਹੈ। ਜਿਸ ਦਾ ਇੱਕੋ ਇੱਕ ਕਾਰਣ ਹੈ ਕਿ ਪਿੰਡ ਵਾਸੀਆਂ ਦੀ ਜਾਗਰੂਕਤਾ ਅਤੇ ਕੋਵਿਡ ਦੀ ਵੈਕਸੀਨੇਸ਼ਨ ਕਰਵਾਉਣੀ। ਇਥੋ ਦੇ ਪਿੰਡ ਵਾਸੀਆ ਨੇ ਸਿਹਤ ਵਿਭਾਗ ਨਾਲ ਰਲ ਕੇ ਟੀਕਾਕਰਨ ਅਭਿਆਨ ਨੂੰ ਸਫਲ ਬਣਾਇਆ।ਇਹ ਛੋਟਾ ਜਿਹਾ ਪਿੰਡ ਹੁਣ ਸਭ ਲਈ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ।ਇਸ ਪਿੰਡ ਵਿੱਚ ਅਪੈ੍ਰਲ ਮਹੀਨੈ ਵਿੱਚ 6 ਕੇਸ ਆਏ ਸੀ ਜ਼ੋ ਕਿ ਬਿਲਕੁਲ ਠੀਕ ਹੋ ਗਏ ਹਨ।ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ `ਤੇ  ਸੀ.ਐਚ.ਸੀ ਡੱਬਵਾਲਾ ਦੇ ਐਸ.ਐਮ.ਓ ਡਾ. ਪੰਕਜ ਵੱਲੋਂ ਇਸ ਅਭਿਆਨ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਰਿਹਾ ਹੈ।ਅੱਜ ਦੁਬਾਰਾ ਇਸ ਪਿੰਡ ਵਿੱਚ ਕੈਂਪ ਲੱਗਿਆ ਤਾਂ ਲੋਕ ਦੁਬਾਰਾ ਵੱਧ ਚੜ੍ਹ ਕੇ ਵੈਕਸੀਨੇਸ਼ਨ ਕਰਾਉਣ ਪੁੱਜੇ ਅਤੇ ਥੋੜੇ ਸਮੇਂ ਵਿੱਚ ਹੀ ਪਿੰਡ ਦੇ 50 ਲੋਕਾਂ ਨੇ ਵੈਕਸੀਨੇਸ਼ਨ ਕਰਵਾ ਲਈ।
ਇਸ ਮੌਕੇ ਸਿਹਤ ਵਿਭਾਗ ਦੇ ਬਲਾਕ ਮੀਡੀਆਂ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਸਿਹਤ ਵਿਭਾਗ ਨਾਲ ਮਿਲ ਕੇ ਟੀਕਾਕਰਨ ਅਭਿਆਨ ਨੂੰ ਹੋਰ ਅੱਗੇ ਵਧਾਉਣ ਵਿੱਚ ਕਦਮ ਚੁੱਕਿਆ ਹੈ। ਉਨ੍ਹਾ ਕਿਹਾ ਕਿ ਇੱਕ ਜਾਗਰੂਕਤਾ ਮੁਹਿੰਮ ਤਹਿਤ ਕੋਵਿਡ ਵੈਕਸੀਨੇਸ਼ਨ ਕਰਾਉਣ ਲਈ ਸ਼ੁਕਰਵਾਰ ਨੂੰ ਸਕੂਲ ਵਿੱਚ ਲੰਬੀਆਂ ਲਾਈਨਾਂ ਲੱਗੀਆ ਹੋਈਆਂ ਸਨ।ਉਨ੍ਹਾਂ ਕਿਹਾ ਕਿ ਪਹਿਲਾ ਲੋਕਾਂ ਦੇ ਮਨ ਵਿੱਚ ਵੈਕਸੀਨੇਸ਼ਨ ਨੂੰ ਲੈ ਕੇ ਬਹੁਤ ਡਰ ਸੀ ਪਰ ਸਿਹਤ ਵਿਭਾਗ ਦੀ ਜਾਗਰੂਕਤ ਕੈਂਪਾਂ ਕਾਰਣ ਲੋਕ ਕੋਵਿਡ ਟੈਸਟ ਵੀ ਕਰਵਾ ਰਹੇ ਅਤੇ ਅਤੇ ਵੈਕਸੀਨੇਸ਼ਨ ਵੀ ਕਰਵਾ ਰਹੇ ਹਨ।
ਇਸ ਮੌਕੇ ਅਤੇ ਜ਼ਿਲ੍ਹਾ ਵਿਕਾਸ ਫੈਲੋ ਸਿਦਾਰਥ ਤਲਵਾਰ ਅਤੇ ਬਲਾਕ ਮੀਡੀਆਂ ਇੰਚਾਰਜ ਦਿਵੇਸ਼ ਕੁਮਾਰ ਨੇ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਜਾਗਰੂਕ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕ ਟੈਸਟ ਕਰਵਾਉਣ ਅਤੇ ਯੋਗ ਵਿਅਕਤੀ ਪੜਾਟ ਵਾਰ ਟੀਕਾਕਰਨ ਕਰਵਾਉਣ। ਉਨ੍ਹਾਂ ਕਿਹਾ ਕਿ ਇਸ ਪਿੰਡ ਦੀ ਮਿਸਾਲ ਨੁੰ ਦੇਖਦਿਆਂ ਹੋਰਨਾ ਪਿੰਡ ਵੀ ਸਿੱਖ ਲੈਂਦੇ ਹੋਏ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਆਪਣੇ ਪਿੰਡ ਨੁੰ ਕਰੋਨਾ ਮੁਕਤ ਬਣਾਉਣ ਦੇ ਸਾਰਥਕ ਹੰਭਲੇ ਮਾਰਨ।

Spread the love