ਫਿਰੋਜ਼ਪੁਰ 7 ਅਗਸਤ 2021 ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਬਰੈਸਟ ਫੀਡਿੰਗ ਸਪਤਾਹ ਦੌਰਾਨ ਜ਼ਿਲੇ ਅੰਦਰ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਉਲੀਕੇ ਗਏ ਪ੍ਰੋਗ੍ਰਾਮ ਅਨੁਸਾਰ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਲੋਕਾਂ ਨੂੰ ਮਾਂ ਦੇ ਦੁਧ ਦੀ ਮਹੱਤਤਾ ਬਾਰੇ ਸੰਦੇਸ਼ ਦਿੱਤੇ ਜਾਰਹੇ ਹਨ।ਇਸੇ ਲੜੀ ਵਿੱਚ ਜ਼ਿਲਾ ਹਸਪਤਾਲ ਫਿਰੋਜ਼ਪੁਰ ਦੇ ਜੱਚਾ ਬੱਚਾ ਵਿਭਾਗ ਵਿਖੇ ਇੱਕ ਜਾਗਰੂਕਤਾ ਸਭਾ ਕੀਤੀ ਗਈ ਜਿਸ ਵਿੱਚ ਸੰਸਥਾ ਦੇ ਸੀਨੀਅਰ ਮੈਡੀਕਲ ਅਫਸਰ ਡਾ:ਭੁਪਿੰਦਰ ਕੌਰ ਨੇ ਹਾਜ਼ਰੀਨ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਮਾਂ ਦਾ ਬੱਚੇ ਲਈ ਕੁਦਰਤੀ ਖੁਰਾਕ ਹੈ ਅਤੇ ਮਾਂ ਦੇ ਪਹਿਲੇ ਗਾੜੇ ਪੀਲੇ ਦੁੱਧ ਵਿੱਚ ਨਵ-ਜੰਮੇ ਬੱਚੇ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ।ਉਹਨਾਂ ਖੁਲਾਸਾ ਕੀਤਾ ਕਿ ਬੱਚੇ ਜਨਮ ਤੋਂ ਲੈਕੇ ਪਹਿਲੇ ਛੇ ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ।ਛੇ ਮਹੀਨੇ ਦੀ ਉਮਰ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਨਰਮ ਖੁਰਾਕ ਜਿਵੇਂ ਚਾਵਲ,ਖਿਚੜੀ,ਦਲੀਆ ਆਦਿ ਵੀ ਦੇਣਾ ਚਾਹੀਦਾ ਹੈ। ਉਹਨਾਂ ਅੱਗੇ ਦੱਸਿਆ ਕਿ ਸੰਤੁਲਿਤ ਖੁਰਾਕ ਤੋਂ ਇਲਾਵਾ ਦੋ ਸਾਲ ਤੱਕ ਦੀ ਉਮਰ ਤੱਕ ਮਾਂ ਬੱਚੇ ਨੂੰ ਆਪਣਾ ਦੱੁਧ ਜਰੂਰ ਪਿਲਾਵੇ।ਇਸ ਅਵਸਰ ਤੇ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਨੇ ਆਪਣੇ ਵਿਚਾਰ ਰੱੱੱਖਦਿਆਂ ਕਿਹਾ ਕਿ ਜੇਕਰ ਮਾਂ ਬੱਚੇ ਨੂੰ ਆਪਣਾ ਦੱਧ ਪਿਲਾਉਂਦੀ ਰਹੇ ਤਾਂ ਬੱਚੇ ਦੇ ਨਾਲ ਨਾਲ ਉਸਦੀ ਆਪਣੀ ਸਿਹਤ ਵੀ ਬਿਹਤਰ ਰਹਿੰਦੀ ਹੈ ਅਤੇ ਨਿਯਮਤ ਸਤਨਪਾਨ ਕਰਵਾਉਣ ਨਾਲ ਮਾਂ ਅਤੇ ਬੱਚੇ ਆਪਸੀ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ।ਇਸ ਮੌਕੇ ਐਮ.ਪੀ.ਐਚ.ਡਬਲਯੂ ਨਰਿੰਦਰ ਸ਼ਰਮਾਂ ਨੇ ਵੀ ਸੰਬੋਧਨ ਕੀਤਾ।ਗਤੀਵਿਧੀ ਸੰਚਾਲਨ ਵਿੱਚ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ ਅਤੇ ਆਸ਼ੀਸ਼ ਭੰਡਾਰੀ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸੇ ਤਰਾਂ ਹੀ ਇਹਨਾਂ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਵਿੱਚ ਐਸ.ਡੀ.ਐਚ.ਜੀਰਾ ਵਿਖੇ ਐਸ.ਐਮ.ਓ.ਡਾ: ਅਨਿਲ ਮਨਚੰਦਾ ਦੀ ਅਗਵਾਈ ਗਈ ਜਾਗਰੂਕਤਾ ਸਭਾ ਵਿੱਚ ਡਾ: ਮਨਜੀਤ ਕੌਰ,ਬਾਲ ਰੋਗ ਮਾਹਿਰ ਡਾ:ਜਸਵਿੰਦਰ ਕਾਲੜਾ ਅਤੇ ਐਲ.ਐਚ.ਵੀ.ਚਰਨਜੀਤ ਕੌਰ ਨੇ ਹਾਜ਼ਰੀਨ ਨੂੰ ਮਾਂ ਦੇ ਦੁਧ ਦੀ ਮਹੱਤਤਾ ਤੋਂ ਜਾਣੂ ਕਰਵਾਇਆ।