ਫਿਰੋਜ਼ਪੁਰ 25 ਅਗਸਤ 2021 ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਜਿੰਦਰ ਅਰੋੜਾ ਦੀ ਅਗਵਾਈ ਹੇਠ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਜ਼ਿਲੇ ਵਿੱਚ ਬੱਚਿਆਂ ਲਈ ਨਿਮੋਨੀਆ ਵਿਰੋਧੀ ਵੈਕਸੀਨ ਦੀ ਸੁਰੂਆਤ ਕੀਤੀ ਗਈ |ਜਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਇਸ ਵੈਕਸੀਨ ਦੀ ਰਸਮੀ ਸ਼ੁਰੂਆਤ ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਰਜਿੰਦਰ ਮਨਚੰਦਾ ਨੇ ਕੀਤੀ ਜਦੋਂ ਸੰਸਥਾ ਦੇ ਪੀ.ਪੀ.ਯੂਨਿਟ ਵਿਖੇ ਸਟਾਫ ਵੱਲੋਂ ਨਿਊਮੋਕੋਕਲ ਕੰਜੂਗੇਟ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ ਗਿਆ | ਇਸ ਮੌਕੇ ਜ਼ਿਲਾ ਹਸਪਤਾਲ ਦੇ ਐਸ.ਐਮ.ਓ. ਡਾ: ਭੁਪਿੰਦਰ ਕੌਰ,ਵਿਸ਼ਵ ਸਿਹਤ ਸੰਸਥਾ ਦੇ ਐਸ.ਐਮ.ਓ.ਡਾ: ਮੇਘਾ ਪ੍ਰਕਾਸ਼ ਅਤੇ ਬਾਲ ਰੋਗ ਮਾਹਿਰ ਡਾ: ਡੇਵਿਡ ਵੀ ਹਾਜਿਰ ਸਨ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਟੀਕਾਕਰਨ ਅਫਸਰ ਡਾ:ਮੀਨਾਕਸ਼ੀ ਅਬਰੋਲ ਨੇ ਦੱਸਿਆ ਕਿ ਇਹ ਵੈਕਸੀਨ ਬੱਚਿਆ ਵਿੱਚ ਮੌਤ ਦਰ ਘੱਟ ਕਰਨ ਵਿੱਚ ਕਾਰਗਰ ਸਾਬਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇੱਕ ਸਾਲ ਤੱਕ ਬਹੁਤ ਸਾਰੇ ਬੱਚਿਆ ਦੀ ਮੌਤ ਨਿਮੋਨੀਆ ਕਾਰਨ ਹੋ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਡੇਢ ਮਹੀਨੇ ਦੀ ਉਮਰ ਦੇ ਬੱਚੇ ਨੂੰ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ ਜਾਵੇਗਾ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ਹੋਣ ਤੇ ਬੱਚੇ ਨੂੰ ਦੂਜਾ ਅਤੇ 9 ਮਹੀਨੇ ਦੀ ਉਮਰ ਤੇ ਬੂਸਟਰ ਖੁਰਾਕ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਰੂ ਬਿਮਾਰੀਆਂ ਤੋਂ ਬੱਚਿਆ ਨੂੰ ਬਚਾਉਣ ਦੇ ਲਈ ਟੀਕਾਕਰਨ ਸੂਚੀ ਵਿੱਚ ਨਿਊਮੋਕੋਕਲ ਵੈਕਸੀਨ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਇਹ ਵੈਕਸੀਨ ਮਾਰਕੀਟ ਵਿੱਚ ਕਾਫੀ ਮਹਿੰਗੀ ਕੀਮਤ ਤੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਲਗਵਾਈ ਜਾਂਦੀ ਸੀ | ਪਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸਰਕਾਰੀ ਹਸਤਪਾਲਾਂ ਅਤੇ ਡਿਸਪੈਂਸਰੀਆਂ ਵਿੱਚ ਬੱਚਿਆ ਨੂੰ ਮੁਫਤ ਮੁਹੱਈਆਂ ਕਰਵਾਈ ਗਈ ਹੈ | ਗਤੀਵਿਧੀ ਸੰਚਾਲਣ ਵਿੱਚ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ, ਟੀਕਾਕਰਨ ਸਹਾਇਕ ਜੋਤੀ ਬਾਲਾ, ਏ.ਐਨ.ਐਮ.ਸੰਗੀਤਾ ਅਤੇ ਆਸ਼ੀਸ਼ ਭੰਡਾਰੀ ਨੇ ਵਿਸ਼ੇਸ਼ ਯੋਗਦਾਨ ਪਾਇਆ |