ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ ਖ਼ੁਸ਼ੀ ਵਿੱਚ ਜਸ਼ਨ
ਸ੍ਰੀ ਅਨੰਦਪੁਰ ਸਾਹਿਬ 10 ਜੂਨ 2021
ਭਾਰਤ ਸਰਕਾਰ ਦੇ ਸਿੱਖਿਆ ਸਰਵੇਖਣ ਵਿੱਚ ਜੋ 70 ਪੈਰਾਮੀਟਰ ਦੇ ਆਧਾਰ ‘ਤੇ ਰਾਜਾਂ ਦੇ ਸਿੱਖਿਆ ਨਾਲ ਸਬੰਧਤ ਸਰਵੇਖਣ ਕਰ ਕੇ ਪ੍ਰਫੋਰਮੈਂਸ ਗ੍ਰੇਡਿੰਗ ਇੰਡੈਕਸ ਤਿਆਰ ਕਰਦਾ ਹੈ ਉਸ ਵਿੱਚ 1000 ਵਿੱਚੋਂ 929 ਅੰਕ ਲੈ ਕੇ ਭਾਰਤ ਭਰ ਵਿਚੋਂ ਪੰਜਾਬ ਪਹਿਲੇ ਨੰਬਰ ਤੇ ਆਇਆ।
ਅੱਵਲ ਆਉਣ ਦੀ ਖੁਸ਼ੀ ਨੂੰ ਸਾਂਝੇ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ , ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ, ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਧਿਆਪਕਾਂ ਨੂੰ ਸੰਬੋਧਨ ਕੀਤਾ।ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਦੀ ਅਗਵਾਈ ਵਿੱਚ ਸਮੂਹ ਸਟਾਫ ਨੇ ਵਰਚੂਅਲ ਸਮਾਗਮ ਦੇ ਸੰਬੋਧਨ ਨੂੰ ਧਿਆਨ ਨਾਲ ਸੁਣਿਆ ਅਤੇ ਖ਼ੁਸ਼ੀ ਵਿੱਚ ਲੱਡੂਆਂ ਦੀ ਵੰਡ ਕੀਤੀ, ਸਮੂਹ ਸਟਾਫ ਨੇ ਪ੍ਰਣ ਕੀਤਾ ਕਿ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਅਤੇ ਲਗਨ ਨਾਲ ਪੜ੍ਹਾਇਆ ਜਾਏਗਾ।ਜਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਟਾਫ,ਅਧਿਆਪਕਾ ਵਲੋ ਵਿਦਿਆਰਥੀਆ ਨੂੰ ਕੋਵਿਡ ਕਾਲ ਦੋਰਾਨ ਆਨਲਾਈਨ ਵਿੱਦਿਆ ਦੇ ਕੇ ਨਿਰੰਤਰ ਸਿੱਖਿਆ ਦੀ ਲੜੀ ਨੂੰ ਜੋੜ ਕੇ ਰੱਖਿਆ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇ ਪ੍ਰਕਾਸ਼ ਪੁਰਬ ਨਾਲ ਸਬੰਧਿਤ ਲੇਖ ਮੁਕਾਬਲੇ ਅਤੇ ਹੋਰ ਗਤੀਵਿਧੀਆ ਨੂੰ ਵੀ ਨਿਰੰਤਰ ਜਾਰੀ ਰੱਖ ਕੇ ਵਿਦਿਆਰਥੀਆ ਨੂੰ ਇਤਿਹਾਸ ਨਾਲ ਜ਼ੋੜਦੇ ਹੋਏ ਸਮੇ ਦੇ ਹਾਣੀ ਬਣਾਇਆ ਗਿਆ ਹੈ। ਇਸ ਮੌਕੇ ਤੇ ਲੈਕਚਰਾਰ ਦਇਆ ਸਿੰਘ , ਲੈਕਚਰਾਰ ਸੰਗੀਤਾ ਗੇਰਾ , ਲੈਕਚਰਾਰ ਹਰਮੇਸ਼ ਕੁਮਾਰ , ਲੈਕਚਰਾਰ ਮਿਸ.ਮੀਨਾ ਕੁਮਾਰੀ, ਇਕਬਾਲ ਸਿੰਘ , ਜਵਨੀਤ ਅੰਮ੍ਰਿਤ, ਅਰੁਣ ਸ਼ਰਮਾ, ਜੀਵਨ ਜਯੋਤੀ, ਮਮਤਾ,ਵਰਿੰਦਰ, ਕਰਮਜੀਤ ਕੌਰ, ਦਰਸ਼ਨ ਸਿੰਘ, ਧਨਰਾਜ ਸਿੰਘ , ਅਸ਼ੋਕ ਕੁਮਾਰ, ਕਲਰਕ ਤਰਨਜੀਤ ਸਿੰਘ , ਮਨਦੀਪ ਕੌਰ, ਅਨਾਮਿਕਾ ਸ਼ਰਮਾ, ਦਲਜੀਤ ਕੌਰ , ਬਲਜੀਤ ਕੌਰ, ਸੁਨੀਤਾ ਧਰਮਾਣੀ, ਸੁਮਨ ਚਾਂਦਲਾ, ਕਵਿਤਾ ਬੇਦੀ, ਪੂਜਾ ਰਾਣੀ, ਪੁਨੀਤਾ ਸ਼ਰਮਾ ਰਜਿੰਦਰ ਕੌਰ, ਰੇਨੂ ,ਪੁਸ਼ਪਾ ਦੇਵੀ, ਮੀਨਾ ਕੁਮਾਰੀ ਅਤੇ ਮਨਜਿੰਦਰ ਕੌਰ ਸ਼ਾਮਲ ਸਨ।