ਸੈਨਿਕ ਇੰਸਟੀਚਿਊਟ ਵਿੱਚ ਐਮ.ਐਸ.ਸੀ. (ਆਈ.ਟੀ.), ਬੀ.ਐਸ.ਸੀ. (ਆਈ.ਟੀ.) ਅਤੇ ਪੀ.ਜੀ.ਡੀ.ਸੀ.ਏ. ਕੋਰਸਾਂ ਲਈ ਦਾਖਲੇ ਸ਼ੁਰੂ

DALWINDER

Sorry, this news is not available in your requested language. Please see here.

ਸਾਬਕਾ/ਸਰਵਿੰਗ ਫੌਜੀਆਂ,ਐਸ.ਸੀ., ਐਸ.ਟੀ. ਅਤੇ ਗਰੀਬ ਬੱਚਿਆਂ ਲਈ ਵਰਦਾਨ ਬਣਿਆ ਸੈਨਿਕ ਇੰਸਟੀਚਿਊਟ
ਜਲੰਧਰ, 15 ਜੁਲਾਈ 2021
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਜਲੰਧਰ ਵਿਖੇ ਚੱਲ ਰਹੇ ਪੰਜਾਬ ਸਰਕਾਰ ਤੋਂ ਪ੍ਰਮਾਣਿਤ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਵਿਖੇ ਐਮ.ਐਸ.ਸੀ. (ਆਈ.ਟੀ.), ਬੀ.ਐਸ.ਸੀ. (ਆਈ.ਟੀ.) ਅਤੇ ਪੀ.ਜੀ.ਡੀ.ਸੀ.ਏ. ਕੋਰਸਾਂ ਲਈ ਦਾਖਲੇ ਸ਼ੁਰੂ ਹੋ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਡਾਇਰੈਕਟਰ -ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ (ਰਿਟਾ.) ਨੇ ਕਿਹਾ ਕਿ ਸ਼ਾਸਤਰੀ ਮਾਰਕੀਟ ਵਿੱਚ ਸਥਿਤ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਜਲੰਧਰ ਸਾਬਕਾ/ਸਰਵਿੰਗ ਫੌਜੀਆਂ,ਐਸ.ਸੀ., ਐਸ.ਟੀ. ਅਤੇ ਗਰੀਬ ਬੱਚਿਆਂ ਲਈ ਵਰਦਾਨ ਬਣ ਗਿਆ ਹੈ, ਜਿਥੇ ਉਕਤ ਵਰਗ ਦੇ ਬੱਚਿਆਂ ਨੂੰ ਪੇਸ਼ੇਵਰ ਅਤੇ ਡਿਗਰੀ ਕੰਪਿਊਟਰ ਕੋਰਸਾਂ ਦੀ ਸਿਖਲਾਈ ਦੇ ਕੇ ਰੋਜ਼ਗਾਰ ਦੇ ਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ।
ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਐਮ.ਐਸ.ਸੀ. (ਆਈ.ਟੀ.), ਬੀ.ਐਸ.ਸੀ. (ਆਈ.ਟੀ.) ਅਤੇ ਪੀ.ਜੀ.ਡੀ.ਸੀ.ਏ. ਕੋਰਸ ਯੂਨੀਵਰਸਿਟੀ ਦੇ ਸਿਲੇਬਸ ਅਨੁਸਾਰ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਇਥੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ, ਜਿਸ ਲਈ ਸੰਸਥਾ ਪਾਸ ਬਹੁਤ ਹੀ ਯੋਗ ਸਟਾਫ਼ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94786-18790, 84279-68374, 62398-80841 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਫ਼ਤਰ ਆ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਵਿੱਚ ਸੀਟਾਂ ਸੀਮਤ ਹਨ, ਇਸ ਲਈ ਇਥੇ ਦਾਖਲਾ ਪਹਿਲ ਦੇ ਆਧਾਰ ‘ਤੇ ਹੀ ਹੋਵੇਗਾ।

Spread the love