-3800 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਪ੍ਰਤੀਯੋਗਤਾ ‘ਚ ਹਿੱਸਾ
ਪਟਿਆਲਾ, 30 ਸਤੰਬਰ:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਪੋਸਟਰ ਬਣਾਉਣ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 3839 (ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ) ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਪੋਸਟਰ ਮੁਕਾਬਲਿਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਹੋ ਚੁੱਕਿਆ ਹੈ। ਦੋਨੋਂ ਅਧਿਕਾਰੀਆਂ ਨੇ ਅਧਿਆਪਕਾਂ, ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ।
ਪ੍ਰਾਇਮਰੀ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਕੋਮਲਦੀਪ ਕੌਰ ਟੋਡਰਵਾਲ, ਭਾਦਸੋਂ-1 ‘ਚੋਂ ਗੁਰੂਅੰਸ਼ ਕੌਰ ਦੀਵਾਨਗੜ੍ਹ, ਭਾਦਸੋਂ-2 ‘ਚੋਂ ਪੁਸ਼ਪਿੰਦਰ ਸਿੰਘ ਖੁਰਦ, ਭੁੁਨਰਹੇੜੀ-1 ‘ਚੋਂ ਗੁਰਨੂਰ ਸਿੰਘ ਜੁਲਾਹ ਖੇੜ੍ਹੀ, ਭੁਨਰਹੇੜੀ-2 ‘ਚੋਂ ਆਸ਼ੂ ਦਦਹੇੜੀਆਂ, ਡਾਰੀਆਂ ‘ਚੋਂ ਗੁਰਵਿੰਦਰ ਕੌਰ ਸ਼ੰਭੂ ਕਲਾਂ, ਦੇਵੀਗੜ੍ਹ ‘ਚੋਂ ਅਨਮੋਲ ਕੁਮਾਰ ਛੰਨਾ, ਘਨੌਰ ‘ਚੋਂ ਜਸਪ੍ਰੀਤ ਕੌਰ ਰੁੜਕਾ, ਪਟਿਆਲਾ-1 ‘ਚੋਂ ਮਨਜੋਤ ਸਿੰਘ ਬਹਾਦਰਗੜ੍ਹ, ਪਟਿਆਲਾ-2 ‘ਚੋਂ ਪਵਨ ਗੌਤਮ ਗੋਬੰਦ ਨਗਰ, ਪਟਿਆਲਾ-3 ‘ਚੋਂ ਗੁਰਸਿਮਰਨ ਸਿੰਘ ਸਿਉਣਾ, ਰਾਜਪੁਰਾ-1 ‘ਚੋਂ ਸਰਿਤਾ ਭੱਪਲ, ਰਾਜਪੁਰਾ-2 ‘ਚੋਂ ਜਸਮੀਤ ਕੌਰ ਜਲਾਲਪੁਰ, ਸਮਾਣਾ-1 ‘ਚ ਸੰਦੀਪ ਸਿੰਘ ਦੁਗਾਲ ਕਲਾਂ, ਸਮਾਣਾ-2 ‘ਚੋਂ ਲਵਪ੍ਰੀਤ ਕੌਰ ਕਾਦਰਾਬਾਦ, ਸਮਾਣਾ-3 ‘ਚੋਂ ਸੀਆ ਸਮਾਣਾ (ਲੜਕੀਆਂ) ਅੱਵਲ ਰਹੀ।
ਮਿਡਲ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਗੁਰਸ਼ਰਨ ਸਿੰਘ ਦੰਦਰਾਲਾ ਢੀਂਡਸਾ, ਭਾਦਸੋਂ-1 ‘ਚੋਂ ਅਮਨਜੋਤ ਕੌਰ ਰੋਹਟਾ, ਭਾਦਸੋਂ-2 ‘ਚੋਂ ਅਕਾਸ਼ਦੀਪ ਸਿੰਘ ਰੰਨੋ ਕਲਾਂ, ਭੁੁਨਰਹੇੜੀ-1 ‘ਚੋਂ ਮਨੀਸ਼ਾ ਭਸਮੜਾ, ਭੁਨਰਹੇੜੀ-2 ‘ਚੋਂ ਦਿਲਪ੍ਰੀਤ ਸਿੰਘ ਸਨੌਰ (ਲੜਕੇ), ਡਾਰੀਆ ‘ਚੋਂ ਹਰਪ੍ਰੀਤ ਕੌਰ ਮਰਦਾਂਪੁਰ, ਦੇਵੀਗੜ੍ਹ ‘ਚੋਂ ਪ੍ਰਿਯਾ ਬਰਕਤਪੁਰ, ਘਨੌਰ ‘ਚੋਂ ਸੁਰਿੰਦਰ ਕੌਰ ਹਰਪਾਲਪੁਰ, ਪਟਿਆਲਾ-1 ‘ਚੋਂ ਕ੍ਰਿਸ਼ਨਾ ਸਿੰਘ ਦੌਣ ਕਲਾਂ, ਪਟਿਆਲਾ-2 ਅਰਮਾਨ ਵਰਮਾਂ ਮਲਟੀਪਰਪਜ਼ ਸਕੂਲ ਪਾਸੀ ਰੋਡ, ਪਟਿਆਲਾ-3 ‘ਚੋਂ ਵਾਣੀ ਧਬਲਾਨ, ਰਾਜਪੁਰਾ-1 ‘ਚ ਆਹਿਲ ਕਾਲਕਾ ਰੋਡ ਰਾਜਪੁਰਾ, ਰਾਜਪੁਰਾ-2 ‘ਚੋਂ ਮਲਕੀਤ ਰਾਮ ਝਾਂਸਲਾ, ਸਮਾਣਾ-1 ‘ਚੋਂ ਮਨਪ੍ਰੀਤ ਸਿੰਘ ਹਾਮਝੇੜੀ, ਸਮਾਣਾ-2 ‘ਚੋਂ ਹਰਪ੍ਰੀਤ ਸਿੰਘ ਅਸਰਪੁਰ ਚੁਪਕੀ ਤੇ ਸਮਾਣਾ-3 ‘ਚੋਂ ਰਮਨਦੀਪ ਕੌਰ ਬਾਦਸ਼ਾਹਪੁਰ ਅੱਵਲ ਰਹੀ।
ਸੈਕੰਡਰੀ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਨਵਦੀਪ ਕੌਰ ਧੰਗੇੜਾ, ਭਾਦਸੋਂ-1 ‘ਚੋਂ ਮਹਿਕਪ੍ਰੀਤ ਕੌਰ ਕਕਰਾਲਾ, ਭਾਦਸੋਂ-2 ‘ਚੋਂ ਆਂਚਲ ਜੱਸੋਮਾਜਰਾ, ਭੁੁਨਰਹੇੜੀ-1 ‘ਚੋਂ ਰਾਜਵਿੰਦਰ ਸਿੰਘ ਘੜਾਮ, ਭੁਨਰਹੇੜੀ-2 ‘ਚੋਂ ਹਰਸ਼ਦੀਪ ਸਿੰਘ ਸਨੌਰ (ਲੜਕੇ) , ਡਾਰੀਆਂ ‘ਚੋਂ ਨਵਦੀਪ ਕੌਰ ਲਾਛੜੂ ਕਲਾਂ, ਦੇਵੀਗੜ੍ਹ ‘ਚੋਂ ਸਿਮਰਨਪ੍ਰੀਤ ਕੌਰ ਦੁੱਧਨ ਸਾਧਾਂ, ਘਨੌਰ ‘ਚੋਂ ਸਿਮਰਨਜੀਤ ਕੌਰ ਚੱਪੜ, ਪਟਿਆਲਾ-1 ‘ਚੋਂ ਚਜਿੰਦਰ ਕੌਰ ਦੌਣ ਕਲਾਂ, ਪਟਿਆਲਾ-2 ‘ਚੋਂ ਕਾਜਲ ਵਿਕਟੋਰੀਆ ਸਕੂਲ, ਪਟਿਆਲਾ-3 ‘ਚੋਂ ਮਨਪ੍ਰੀਤ ਕੌਰ ਧਬਲਾਨ, ਰਾਜਪੁਰਾ-1 ‘ਚੋਂ ਐਨਾ ਕਾਲਕਾ ਰੋਡ ਰਾਜਪੁਰਾ, ਰਾਜਪੁਰਾ-2 ਨਵਜੋਤ ਕੌਰ ਸੈਕੰਡਰੀ ਸਕੂਲ (ਲੜਕੀਆਂ) ਰਾਜਪੁਰਾ ਟਾਊਨ, ਸਮਾਣਾ-1 ‘ਚੋਂ ਰੇਸ਼ਮਾ ਦੇਵੀ ਅਰਨੇਟੂ, ਸਮਾਣਾ-2 ‘ਚੋਂ ਮਨਜੀਤ ਸਿੰਘ ਲਲੌਛੀ ਤੇ ਸਮਾਣਾ-3 ਰੀਨਾ ਰਾਣੀ ਬਾਦਸ਼ਾਹਪੁਰ ਅੱਵਲ ਰਹੀ।
ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਪ੍ਰਾਇਮਰੀ ਵਿੰਗ ਦੇ ਬਾਬਰਪੁੁਰ ਬਲਾਕ ‘ਚ ਸ਼ੇਆ ਕੌਰ ਅਗੌਲ, ਭਾਦਸੋਂ-1 ‘ਚੋਂ ਏਕਮ ਪੁਾਰਣਾ ਹਾਈਕੋਰਟ ਨਾਭਾ, ਸੈਕੰਡਰੀ ਵਿੰਗ ਤਹਿਤ ਬਲਾਕ ਰਾਜਪੁਰਾ-2 ‘ਚੋਂ ਜਗਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਾਂਸਲਾ, ਬਲਾਕ ਸਮਾਣਾ-2 ‘ਚੋਂ ਗੁਰਪ੍ਰੀਤ ਕੌਰ ਸਰਕਾਰੀ ਸੈਕੰਡਰੀ ਸਕੂਲ ਟੋਡਰਪੁਰ ਜੇਤੂ ਰਹੇ। ਇਸ ਮੌਕੇ ਡਿਪਟੀ ਡੀ.ਈ.ਓ (ਐਲੀ.) ਮਨਵਿੰਦਰ ਕੌਰ, ਨੋਡਲ ਅਫ਼ਸਰ (ਸੈ.) ਰਜਨੀਸ਼ ਗੁਪਤਾ ਤੇ ਨੋਡਲ ਅਫ਼ਸਰ (ਐਲੀ.) ਗੋਪਾਲ ਕ੍ਰਿਸ਼ਨ, ਸਹਾਇਕ ਨੋਡਲ ਅਫਸਰ ਰਣਜੀਤ ਸਿੰਘ ਧਾਲੀਵਾਲ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਪਰਵਿੰਦਰ ਸਿੰਘ ਬਲਹੇੜੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ‘ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵਡਮੁੱਲਾ ਸਹਿਯੋਗ ਰਿਹਾ ਹੈ।