ਜ਼ਿਲਾ ਬਰਨਾਲਾ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਜਾਰੀ: ਸਿਵਲ ਸਰਜਨ

Sorry, this news is not available in your requested language. Please see here.

ਪਰਵਾਸੀ ਵਸੋਂ ਵਾਲੇ ਖੇਤਰਾਂ ’ਚ ਘਰ ਘਰ ਜਾ ਕੇ ਪਿਲਾਈਆਂ ਜਾ ਰਹੀਆਂ ਹਨ ਬੂੰਦਾਂ: ਡੀਆਈਓ
ਬਰਨਾਲਾ, 28 ਜੂਨ 2021
ਜ਼ਿਲਾ ਬਰਨਾਲਾ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਜਾਰੀ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਭਾਰਤ ਵਿੱਚ 2011 ਤੋਂ ਬਾਅਦ ਪੋਲੀਓ ਦਾ ਕੋਈ ਕੇਸ ਨਹੀਂ ਪਾਇਆ ਗਿਆ, ਪਰ ਸਾਡੇ ਗੁਆਂਢੀ ਦੇਸ਼ਾਂ ਵਿੱਚ ਅਜੇ ਵੀ ਕਈ ਕੇਸ ਆ ਰਹੇ ਹਨ, ਇਸ ਲਈ ਸੁਚੇਤ ਰਹਿਣ ਦੀ ਲੋੜ ਹੈ।
ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਦੇ ਤਿੰਨ ਰੋਜ਼ਾ ਰਾਊਂਡ ਤਹਿਤ ਝੁੱਗੀ ਝੌਂਪੜੀਆਂ ਵਾਲੇ ਖੇਤਰ, ਫੈਕਟਰੀਆਂ, ਭੱਠਿਆਂ ਅਤੇ ਸ਼ੈਲਰ ਆਦਿ ਥਾਵਾਂ ’ਤੇ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।
ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਰਾਜਿੰਦਰ ਸਿੰਗਲਾ ਨੇ ਦੱਸਿਆ ਕਿ ਜ਼ਿਲੇ ਵਿੱਚ 0 ਤੋਂ ਲੈ ਕੇ 5 ਸਾਲ ਤੱਕ ਦੇ 4822 ਬੱਚਿਆਂ (100% ਟਾਰਗਿਟ ਬੱਚਿਆਂ) ਨੂੰ 39 ਟੀਮਾਂ ਵੱਲੋਂ ਹਾਈ ਰਿਸਕ ਖੇੇਤਰ ਵਿੱਚ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਰਾਊਡ ਦੌਰਾਨ ਜ਼ਿਲਾ ਪ੍ਰੋਗਰਾਮ ਅਫਸਰ ਅਤੇ ਸੁਪਰਵਾਈਜ਼ਰਾਂ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹੇ। ਉਨਾਂ ਪਰਵਾਸੀ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਰਾਊਂਡ ਦਾ ਭਲਕੇ ਆਖਰੀ ਦਿਨ ਹੈ, ਇਸ ਲਈ ਆਪਣੇ 0 ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਈਆਂ ਜਾਣ।

Spread the love