ਜ਼ਿਲੇ ਦੇ ਚਾਰੇ ਮਿਊਂਸਪਲ ਸ਼ਹਿਰਾਂ ਤੇ ਕਸਬਿਆਂ ਵਿਚ ਸਿਰਫ਼ ਐਤਵਾਰ ਨੂੰ ਮੁਕੰਮਲ ਕਰਫਿਊ ਲਾਗੂ ਰਹੇਗਾ

DC TaranTaran

Sorry, this news is not available in your requested language. Please see here.

ਮਿਊਂਸੀਪਲ ਖੇਤਰਾਂ ਵਿਚ ਰਾਤ 9:30 ਵਜੇ ਤੋਂ ਸਵੇਰੇ 5 ਤੱਕ ਜਾਰੀ ਰਹੇਗਾ ਰਾਤ ਦਾ ਕਰਫਿਊ
ਤਰਨ ਤਾਰਨ, 10 ਸਤੰਬਰ :
ਆਨਲਾੱਕ 4.0 ਦੇ ਮੱਦੇਨਜ਼ਰ ਅਤੇ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋੋਕਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਦੇ ਤਹਿਤ ਜ਼ਿਲਾ ਮੈਜਿਸਟ੍ਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 30 ਸਤੰਬਰ 2020 ਤੱਕ ਲਾਗੂ ਰਹਿਣਗੇ। ਇੰਨਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਹੁਕਮਾਂ ਅਨੁਸਾਰ ਜ਼ਿਲੇ ਦੇ ਚਾਰੇ ਮਿਊਂਸਪਲ ਸ਼ਹਿਰਾਂ ਤੇ ਕਸਬਿਆਂ ਵਿਚ ਸਿਰਫ਼ ਐਤਵਾਰ ਨੂੰ ਮੁਕੰਮਲ ਕਰਫਿਊ ਲਾਗੂ ਰਹੇਗਾ ਅਤੇ ਸ਼ਨੀਵਾਰ ਨੂੰ ਕਰਫਿਊ ਨਹੀਂ ਹੋਵੇਗਾ। ਇਸ ਤੋਂ ਬਿਨਾਂ ਬਾਕੀ ਦਿਨਾਂ ਦੌਰਾਨ ਮਿਊਂਸੀਪਲ ਖੇਤਰਾਂ ਵਿਚ ਰਾਤ 9:30 ਵਜੇ ਤੋਂ ਸਵੇਰੇ 5 ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ। ਹਾਲਾਂਕਿ, ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ ਜਿਵੇਂ ਕਿ ਕੌਮੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਵਸਤਾਂ ਦੀ ਆਵਾਜਾਈ, ਅੰਤਰ-ਰਾਜੀ ਅਤੇ ਸੂਬੇ ਅੰਦਰ ਵਿਅਕਤੀਆਂ ਦੀ ਆਵਾਜਾਈ, ਮਾਲ ਲਾਹੁਣ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ‘ਚੋਂ ਉਤਰਨ ਤੋਂ ਬਾਅਦ ਹਦਾਇਤਾ ਮੁਤਾਬਿਕ ਵਿਅਕਤੀਆਂ ਨੂੰ ਆਪਣੀ ਮੰਜ਼ਿਲ ’ਤੇ ਜਾਣ ਦੀ ਆਗਿਆ ਹੋਵੇਗੀ।
ਹੁਕਮਾਂ ਅਨੁਸਾਰ ਸਿਹਤ, ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਮੱਛੀ ਪਾਲਣ ਦੀਆਂ ਗਤੀਵਿਧੀਆਂ, ਬੈਂਕਾਂ, ਏਟੀਐਮਜ਼, ਸਟਾਕ ਮਾਰਕੀਟਾਂ, ਬੀਮਾ ਕੰਪਨੀਆਂ, ਆਨ-ਲਾਈਨ ਟੀਚਿੰਗ, ਜਨਤਕ ਸਹੂਲਤਾਂ, ਜਨਤਕ ਟਰਾਂਸਪੋਰਟ, ਮਲਟੀਪਲ-ਸ਼ਿਫ਼ਟਾਂ ਵਿੱਚ ਉਦਯੋਗ, ਨਿਰਮਾਣ ਉਦਯੋਗ, ਨਿੱਜੀ ਅਤੇ ਸਰਕਾਰੀ ਦਫ਼ਤਰਾਂ ਆਦਿ ਵੀ ਮਨਜ਼ੂਰੀ ਹੋਵੇਗੀ।
ਇਸ ਤੋਂ ਇਲਾਵਾ ਸਿਹਤ ਸੰਭਾਲ ਸੰਸਥਾਵਾਂ ਜਿਵੇਂ ਕਿ. ਹਸਪਤਾਲ, ਲੈਬਾਂ, ਡਾਇਗਨੌਸਟਿਕ ਸੈਂਟਰ ਅਤੇ ਕੈਮਿਸਟ ਦੁਕਾਨਾਂ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ 24 ਘੰਟੇ ਖੁੱਲੇ ਰਹਿਣਗੇ। ਇਸ ਤੋਂ ਇਲਾਵਾ ਹਰ ਤਰਾਂ ਦੀਆਂ ਪ੍ਰੀਖਿਆਵਾਂ, ਯੂਨੀਵਰਸਿਟੀਆਂ, ਬੋਰਡਾਂ, ਲੋਕ ਸੇਵਾ ਕਮਿਸ਼ਨਾਂ ਅਤੇ ਹੋਰ ਸੰਸਥਾਵਾਂ ਦੁਆਰਾ ਕਰਵਾਈਆਂ ਜਾਂਦੀਆਂ ਦਾਖਲਾ ਪ੍ਰੀਖਿਆਵਾਂ ਦੇ ਸਬੰਧ ਵਿੱਚ ਵਿਦਿਆਰਥੀਆਂ ਅਤੇ ਵਿਅਕਤੀਆਂ ਦੀ ਆਵਾਜਾਈ ਦੀ ਵੀ ਆਗਿਆ ਹੋਵੇਗੀ।
ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਹੁਕਮਾਂ ਅਨੁਸਾਰ ਦੁਕਾਨਾਂ ਅਤੇ ਮਾਲ ਸੋਮਵਾਰ ਤੋਂ ਸ਼ਨੀਵਾਰ ਤੱਕ ਸ਼ਾਮ 9.00 ਵਜੇ ਬੰਦ ਹੋਇਆ ਕਰਨਗੀਆਂ, ਜਦ ਕਿ ਐਤਵਾਰ ਇਹ ਪੂਰੀ ਤਰਾਂ ਬੰਦ ਰਹਿਣਗੀਆਂ। ਇਸ ਦੇ ਨਾਲ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹਰ ਰੋਜ਼ ਸ਼ਾਮ 9.00 ਵਜੇ ਤੱਕ ਖੁੱਲੀਆਂ ਰਹਿਣਗੀਆਂ। ਧਾਰਮਿਕ ਸਥਾਨ ਅਤੇ ਖੇਡ ਕੰਪਲੈਕਸ ਸ਼ਾਮ 9:00 ਵਜੇ ਤੱਕ ਖੁੱਲ ਸਕਣਗੇ। ਇਸੇ ਤਰਾਂ ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਵੀ ਸ਼ਾਮ 9:00 ਵਜੇ ਤੱਕ ਖੁੱਲੇ ਰਹਿਣਗੇ।
ਜ਼ਿਲਾ ਮੈਜਿਸਟੇ੍ਰਟ ਨੇ ਕਿਹਾ ਕਿ ਚਾਰ ਪਹੀਆ ਵਾਹਨਾਂ ਵਿਚ ਹੁਣ ਡਰਾਇਵਰ ਸਮੇਤ 3 ਵਿਅਕਤੀਆਂ ਨੂੰ ਹੀ ਸਫਰ ਦੀ ਆਗਿਆ ਹੋਵੇਗੀ। ਜਨਤਕ ਟਰਾਂਸਪੋਰਟ ਵਾਹਨਾਂ ਵਿਚ ਸਮੱਰਥਾ ਦੀ 50 ਫੀਸਦੀ ਸਵਾਰੀਆਂ ਹੀ ਸਫਰ ਕਰ ਸਕਣਗੀਆਂ। ਇਸੇ ਤਰਾਂ ਹਰ ਪ੍ਰਕਾਰ ਦੇ ਸਮਾਜਿਕ, ਸਿਆਸੀ, ਧਾਰਮਿਕ ਇੱਕਠਾ ਤੇ ਰੋਕ ਰਹੇਗੀ ਅਤੇ ਵਿਆਹ ਤੇ ਵੱਧ ਤੋਂ ਵੱਧ 30 ਅਤੇ ਅੰਤਿਮ ਸਸਕਾਰ ਮੌਕੇ ਵੱਧ ਤੋਂ ਵੱਧ 20 ਵਿਅਕਤੀਆਂ ਦੇ ਹੀ ਇੱਕਠ ਦੀ ਪ੍ਰਵਾਨਗੀ ਹੋਵੇਗੀ। ਇਸ ਤੋਂ ਬਿਨਾਂ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਆਪਣੇ 50 ਫੀਸਦੀ ਸਟਾਫ ਨਾਲ ਹੀ ਕੰਮ ਕਰਣਗੇ।

Spread the love